ਬਾਰਿਸ਼ ਮਗਰੋਂ ਗੁਰਦਾਸਪੁਰ ''ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ ਮੋਬਾਈਲਾਂ ''ਚ ਬਣਾਈ ਵੀਡੀਓ

Saturday, May 30, 2026 - 11:53 AM (IST)

ਬਾਰਿਸ਼ ਮਗਰੋਂ ਗੁਰਦਾਸਪੁਰ ''ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ ਮੋਬਾਈਲਾਂ ''ਚ ਬਣਾਈ ਵੀਡੀਓ

ਗੁਰਦਾਸਪੁਰ (ਗੋਰਾਇਆ)–ਪੰਜਾਬ 'ਚ ਪਈ  ਅੱਜ ਸਵੇਰੇ ਬਾਰਿਸ਼ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ। ਜਿੱਥੇ ਕਿ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ । ਇਲਾਕੇ ਵਿੱਚ ਬਾਰਿਸ਼ ਤੋਂ ਬਾਅਦ ਬਣੇ ਸੁਹਾਵਣੇ ਅਤੇ ਠੰਡੇ ਮੌਸਮ ਦੌਰਾਨ ਨਾਗਾਂ ਦਾ ਇੱਕ ਜੋੜਾ ਇਕੱਠੇ ਘੁੰਮਦਾ ਨਜ਼ਰ ਆਇਆ, ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਜਾਣਕਾਰੀ ਅਨੁਸਾਰ ਇਹ ਦ੍ਰਿਸ਼ ਨਹਿਰ ਦੇ ਕਿਨਾਰੇ ਖੁੱਲ੍ਹੇ ਸਥਾਨ ਵਿੱਚ ਵੇਖਿਆ ਗਿਆ, ਜਿੱਥੇ ਦੋਵੇਂ ਸੱਪ ਇਕੱਠੇ ਨਜ਼ਰ ਆਏ।

ਇਹ ਵੀ ਪੜ੍ਹੋ-  ਪੰਜਾਬ ਦੇ DCs ਨੂੰ 'ਓ.ਪੀ. ਜਿੰਦਲ ਪੁਰਸਕਾਰ' ਨਾਲ ਕੀਤਾ ਜਾਵੇਗਾ ਸਨਮਾਨਿਤ

ਘਟਨਾ ਦੀ ਜਾਣਕਾਰੀ ਮਿਲਦੇ ਹੀ ਆਲੇ-ਦੁਆਲੇ ਦੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਕਈ ਲੋਕਾਂ ਨੇ ਇਸ  ਦ੍ਰਿਸ਼ ਨੂੰ ਆਪਣੇ ਮੋਬਾਈਲ ਕੈਮਰਿਆਂ ਨਾਲ ਕੈਦ ਕੀਤਾ। ਜਾਣਕਾਰੀ ਅਨੁਸਾਰ ਬਾਰਿਸ਼ ਅਤੇ ਮੌਸਮ ਵਿੱਚ ਆਈ ਠੰਡਕ ਤੋਂ ਬਾਅਦ ਸੱਪ ਅਕਸਰ ਆਪਣੇ ਠਿਕਾਣਿਆਂ ਤੋਂ ਬਾਹਰ ਨਿਕਲ ਆਉਂਦੇ ਹਨ। ਅਜਿਹੀਆਂ ਗਤੀਵਿਧੀਆਂ ਉਨ੍ਹਾਂ ਦੇ ਕੁਦਰਤੀ ਵਿਵਹਾਰ ਦਾ ਹਿੱਸਾ ਹੁੰਦੀਆਂ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਅਜਿਹੇ ਮੌਕਿਆਂ ’ਤੇ ਸੱਪਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖੀ ਜਾਵੇ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾਇਆ ਜਾਵੇ, ਕਿਉਂਕਿ ਕੁਦਰਤ ਦੇ ਅਜਿਹੇ ਦ੍ਰਿਸ਼ ਬਹੁਤ ਘੱਟ ਵੇਖਣ ਨੂੰ ਮਿਲਦੇ ਹਨ।

ਇਹ ਵੀ ਪੜ੍ਹੋ- ਜਥੇ. ਗੜਗੱਜ ਨੂੰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਦਿੱਤਾ ਮੰਗ ਪੱਤਰ, ਕਿਹਾ-ਅਸੀਂ ਪੰਥਕ ਫੈਸਲੇ ਨਾਲ ਹਮੇਸ਼ਾ ਖੜ੍ਹੇ ਰਹਾਂਗੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shivani Bassan

Content Editor

Related News