ਠੰਡ ਨਾਲ ਰੁਕੀ ਬੱਸਾਂ ਦੀ ਰਫਤਾਰ, ਮੁਸਾਫ਼ਰਾਂ ਦੀ ਗਿਣਤੀ ’ਚ 50 ਫੀਸਦੀ ਤੋਂ ਵੱਧ ਦੀ ਵੱਡੀ ਗਿਰਾਵਟ

12/28/2020 5:13:20 PM

ਜਲੰਧਰ (ਪੁਨੀਤ) : ਧੁੱਪ ਨਿਕਲਣ ਕਾਰਣ ਕੁਝ ਦਿਨ ਪਹਿਲਾਂ ਬੱਸਾਂ ’ਚ ਮੁਸਾਫਰਾਂ ਦੀ ਗਿਣਤੀ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਸੀ ਪਰ ਸ਼ੁੱਕਰਵਾਰ ਤੋਂ ਪੈ ਰਹੇ ਕੋਹਰੇ ਅਤੇ ਭਾਰੀ ਠੰਡ ਕਾਰਣ ਐਤਵਾਰ ਨੂੰ ਬੱਸਾਂ ’ਚ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ’ਚ 50 ਫੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਣ ਪੰਜਾਬ ਰੋਡਵੇਜ਼ ਦੇ ਅਧਿਕਾਰੀ ਮੁੜ ਫਿਕਰਮੰਦ ਹਨ। ਅਧਿਕਾਰੀਆਂ ਦੀ ਚਿੰਤਾ ਦਾ ਵਿਸ਼ਾ ਇਹ ਹੈ ਕਿ ਦਿੱਲੀ ਬੰਦ ਹੋਣ ਕਾਰਣ ਮੁਸਾਫਲ ਪਹਿਲਾਂ ਹੀ ਘੱਟ ਹਨ, ਉੱਪਰੋਂ ਠੰਡ ਦੀ ਮਾਰ ਪੈ ਰਹੀ ਹੈ, ਜਿਸ ਕਾਰਣ ਹਿਮਾਚਲ ਸਮੇਤ ਲੌਂਗ ਰੂਟ ’ਤੇ ਜਾਣ ਵਾਲੀਆਂ ਬੱਸਾਂ ’ਚ ਸੀਟਾਂ ਖਾਲੀ ਜਾ ਰਹੀਆਂ ਹਨ। ਆਉਣ ਵਾਲੇ ਦਿਨਾਂ ’ਚ ਜੇ ਤਾਪਮਾਨ ਇਸੇ ਤਰ੍ਹਾਂ ਰਹਿੰਦਾ ਹੈ ਤਾਂ ਹੋਰ ਨੁਕਸਾਨ ਉਠਾਉਣਾ ਪਵੇਗਾ। ਇਸ ਸਿਲਸਿਲੇ ’ਚ ਹਿਮਾਚਲ ਤੋਂ ਇਲਾਵਾ ਉੱੁੱਤਰਾਖੰਡ ਦਾ ਰੂਟ ਵੀ ਖਾਲੀ ਜਾ ਰਿਹਾ ਹੈ, ਜਦੋਂਕਿ ਯੂ. ਪੀ. ਲਈ ਵੀ ਜ਼ਿਆਦਾ ਮੁਸਾਫਰ ਨਹੀਂ ਦੇਖੇ ਜਾ ਰਹੇ। ਪੰਜਾਬ ਆਉਣ ਵਾਲੀਆਂ ਰਾਜਸਥਾਨ ਦੀਆਂ ਬੱਸਾਂ ਵੀ ਦਿਖਾਈ ਨਹੀਂ ਦੇ ਰਹੀਆਂ, ਜਦੋਕਿ ਹਰਿਆਣਾ ਵਲੋਂ ਵੀ ਪੰਜਾਬ ’ਚ ਬੱਸਾਂ ਦੀ ਗਿਣਤੀ ਘੱਟ ਕੀਤੀ ਜਾ ਚੁੱਕੀ ਹੈ। ਦੇਖਿਆ ਜਾ ਰਿਹਾ ਹੈ ਕਿ ਸਿਰਫ਼ ਜ਼ਰੂਰੀ ਕੰਮ ਕਾਰਣ ਜਾਣ ਵਾਲੇ ਲੋਕ ਹੀ ਸਫਰ ਕਰਨ ਨੂੰ ਮਜਬੂਰ ਹਨ। ਕਈ ਲੋਕਲ ਟਰਾਂਸਪੋਰਟਰਜ਼ ਦੀਆਂ ਬੱਸਾਂ ਦੀ ਗਿਣਤੀ ਘੱਟ ਕੀਤੀ ਗਈ ਹੈ ਪਰ ਜੋ ਬੱਸਾਂ ਚੱਲੀਆਂ, ਉਨ੍ਹਾਂ ਨੂੰ ਦੁਪਹਿਰ ਵੇਲੇ ਕਾਫੀ ਰਿਸਪਾਂਸ ਦੇਖਣ ਨੂੰ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਅੰਮਿ੍ਰਤਸਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਪਠਾਨਕੋਟ ਦੇ ਰੂਟਾਂ ’ਚ ਮੁਸਾਫਰਾਂ ਦੀ ਗਿਣਤੀ ਵਿਚ 20-25 ਫੀਸਦੀ ਗਿਰਾਵਟ ਰਹੀ, ਜਦੋਂਕਿ ਹੋਰ ਕਈ ਰੂਟ 35-40 ਫੀਸਦੀ ਤਕ ਘੱਟ ਮੁਸਾਫਰਾਂ ਨਾਲ ਚਲਾਏ ਗਏ।

ਇਹ ਵੀ ਪੜ੍ਹੋ : ਪੈਟਰੋਲ ਪੰਪ ’ਤੇ ਅੱਧੀ ਰਾਤ ਨੂੰ ਹੋਈ ਲੁੱਟ ਦੀ ਵਾਰਦਾਤ 

PunjabKesari

ਚੰਡੀਗੜ੍ਹ ਰੂਟ ’ਤੇ ਵੀ ਅੱਜ ਠੰਡ ਦਾ ਅਸਰ ਦੇਖਣ ਨੂੰ ਮਿਲਆ। ਅਧਿਕਾਰੀਆਂ ਅਨੁਸਾਰ ਐਤਵਾਰ ਨੂੰ ਛੁੱਟੀ ਹੋਣ ਕਾਰਣ ਚੰਡੀਗੜ੍ਹ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ਘੱਟ ਰਹਿੰਦੀ ਹੈ, ਜਦੋਂਕਿ ਸੋਮਵਾਰ ਨੂੰ ਵਰਕਿੰਗ ਡੇਅ ’ਤੇ ਚੰਡੀਗੜ੍ਹ ’ਚ ਮੁੜ ਤੇਜ਼ੀ ਆਵੇਗੀ। ਡੇਲੀ ਪੈਸੰਜਰਸ ਨੂੰ ਵੀ ਸੋਮਵਾਰ ਤੋਂ ਮੁੜ ਬੱਸਾਂ ’ਚ ਦੇਖਿਆ ਜਾ ਸਕੇਗਾ ਜਦੋਂਕਿ ਸ਼ੁੱਕਰਵਾਰ ਤੋਂ ਐਤਵਾਰ ਤੱਕ ਛੁੱਟੀਆਂ ਕਾਰਣ ਡੇਲੀ ਪੈਸੰਜਰਜ਼ ਦੀ ਗਿਣਤੀ ਨਾ ਦੇ ਬਰਾਬਰ ਰਹਿ ਗਈ ਸੀ।

ਮੁਸਾਫਰ ਨਾ ਹੋਣ ਕਾਰਣ ਕਈ ਰੂਟਾਂ ’ਤੇ ਨਹੀਂ ਚੱਲੀਆਂ ਜ਼ਿਆਦਾ ਬੱਸਾਂ
ਇਹ ਵੀ ਦੇਖਣ ’ਚ ਆਇਆ ਹੈ ਕਿ ਠੰਡ ਕਾਰਣ ਹਿਮਾਚਲ ਤੋਂ ਪੰਜਾਬ ਆਉਣ ਵਾਲੀਆਂ ਬੱਸਾਂ ਅੱਜ ਜਲੰਧਰ ਨਹੀਂ ਪਹੁੰਚੀਆਂ। ਮੁਸਾਫਰ ਨਾ ਹੋਣ ਕਾਰਣ ਪੰਜਾਬ ਰੋਡਵੇਜ਼ ਦੇ ਕਈ ਡਿਪੂਆਂ ਵਲੋਂ ਘੱਟ ਬੱਸਾਂ ਚਲਾਈਆਂ ਗਈਆਂ ਤਾਂ ਜੋ ਘਾਟੇ ਤੋਂ ਬਚਿਆ ਜਾ ਸਕੇ। ਆਉਣ ਵਾਲੇ ਦਿਨਾਂ ਵਿਚ ਵੀ ਕਈ ਰੂਟ ਹੋਰ ਘੱਟ ਕੀਤੇ ਜਾ ਸਕਦੇ ਹਨ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਵਾਪਸ ਪਰਤ ਰਹੇ ਕਿਸਾਨਾਂ ’ਤੇ ਚੱਲੀਆਂ ਗੋਲ਼ੀਆਂ

 

ਨੋਟ  : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ 

 


Anuradha

Content Editor

Related News