ਮਾਂ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਨਵੇਂ ਸਾਲ ਮੌਕੇ ਰੇਲਵੇ ਨੇ ਲਿਆ ਅਹਿਮ ਫ਼ੈਸਲਾ

Wednesday, Dec 28, 2022 - 03:25 PM (IST)

ਮਾਂ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ, ਨਵੇਂ ਸਾਲ ਮੌਕੇ ਰੇਲਵੇ ਨੇ ਲਿਆ ਅਹਿਮ ਫ਼ੈਸਲਾ

ਫਿਰੋਜ਼ਪੁਰ/ਜੈਤੋ (ਮਲਹੋਤਰਾ, ਪਰਾਸ਼ਰ) : ਨਵੇਂ ਸਾਲ ’ਤੇ ਮਾਤਾ ਵੈਸ਼ਨੋ ਦੇਵੀ ਦਰਬਾਰ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਲਈ ਰੇਲਵੇ ਵਿਭਾਗ ਨਵੀਂ ਦਿੱਲੀ-ਕਟੜਾ ਵਿਚਾਲੇ ਸਪੈਸ਼ਲ ਰੇਲਗੱਡੀ ਚਲਾਉਣ ਜਾ ਰਿਹਾ ਹੈ। ਉਤਰ ਰੇਲਵੇ ਹੈੱਡਕੁਆਟਰ ਵਲੋਂ ਜਾਰੀ ਸੂਚਨਾ ਦੇ ਮੁਤਾਬਕ ਗੱਡੀ ਨੰਬਰ 01635 ਨਵੀਂ ਦਿੱਲੀ ਤੋਂ 30 ਦਸੰਬਰ ਨੂੰ ਰਾਤ 11:30 ਵਜੇ ਰਵਾਨਾ ਹੋ ਕੇ ਅਗਲੇ ਦਿਨ ਸਵੇਰੇ 11:20 ਵਜੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਸਟੇਸ਼ਨ ’ਤੇ ਪਹੁੰਚੇਗੀ।

ਇਹ ਵੀ ਪੜ੍ਹੋ- ਸੰਗਰੂਰ ਦੇ ਪਿੰਡ ਫਲੇੜਾ ਦੀ ਪੰਚਾਇਤ ਨੇ ਪਾਸ ਕੀਤਾ ਅਨੋਖਾ ਮਤਾ, ਸੁਣ ਤੁਸੀਂ ਵੀ ਕਰੋਗੇ ਸ਼ਲਾਘਾ

ਕਟੜਾ ਸਟੇਸ਼ਨ ਤੋਂ ਗੱਡੀ ਨੰਬਰ 01636 ਵਾਪਸੀ ਲਈ 1 ਜਨਵਰੀ 2023 ਨੂੰ ਰਾਤ 11:50 ਵਜੇ ਚੱਲਦੇ ਹੋਏ ਅਗਲੇ ਦਿਨ ਸਵੇਰੇ 11:40 ਵਜੇ ਨਵੀਂ ਦਿੱਲੀ ਪਹੁੰਚੇਗੀ। ਦੋਹਾਂ ਦਿਸ਼ਾਵਾਂ ਤੋਂ ਰੇਲਗੱਡੀ ਦਾ ਠਹਿਰਾਓ ਸੋਨੀਪਤ, ਪਾਣੀਪਤ, ਕਰਨਾਲ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਕੈਂਟ, ਜੰਮੂਤਵੀ ਅਤੇ ਊਧਮਪੁਰ ਸਟੇਸ਼ਨਾਂ ’ਤੇ ਹੋਵੇਗਾ।

ਇਹ ਵੀ ਪੜ੍ਹੋ- ਮੌੜ ਮੰਡੀ ਅੰਦਰ 20 ਸਾਲ ਤੋਂ ਸਰਗਰਮ ਭੂ-ਮਾਫ਼ੀਆ ਸਰਕਾਰ ਨੂੰ ਲਾ ਚੁੱਕੈ ਕਰੋੜਾਂ ਦਾ ਚੂਨਾ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News