ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ-ਪੁਰੀ ਵਿਚਾਲੇ ਚੱਲੇਗੀ ਸਪੈਸ਼ਲ ਰੇਲ ਗੱਡੀ
Monday, Nov 04, 2019 - 09:14 PM (IST)
ਫਿਰੋਜ਼ਪੁਰ, (ਮਲਹੋਤਰਾ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵਿਭਾਗ ਅੰਮ੍ਰਿਤਸਰ ਤੋਂ ਪੁਰੀ ਦੇ ਵਿਚਾਲੇ ਇਕ ਵਿਸ਼ੇਸ਼ ਰੇਲ ਗੱਡੀ ਚਲਾਉਣ ਜਾ ਰਿਹਾ ਹੈ। ਡੀ. ਆਰ. ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਸਪੈਸ਼ਲ ਗੱਡੀ ਸੰਖਿਆ 08427 ਪੁਰੀ ਤੋਂ 9 ਨਵੰਬਰ ਨੂੰ ਰਾਤ 11. 35 ਵਜੇ ਚੱਲ ਕੇ 10 ਨਵੰਬਰ ਨੂੰ ਰਾਤ 11.30 ਵਜੇ ਅੰਮ੍ਰਿਤਸਰ ਪੁੱਜੇਗੀ। ਅੰਮ੍ਰਿਤਸਰ ਤੋਂ ਸਪੈਸ਼ਲ ਗੱਡੀ ਸੰਖਿਆ 08428 ਮੰਗਲਵਾਰ ਰਾਤ 11.45 ਵਜੇ ਪੁਰੀ ਲਈ ਰਵਾਨਾ ਕੀਤੀ ਜਾਵੇਗੀ। ਟਰੇਨ ਦਾ ਦੋਵੇਂ ਪਾਸੇ ਠਹਿਰਾਓ ਲੁਧਿਆਣਾ, ਅੰਬਾਲਾ, ਨਵੀਂ ਦਿੱਲੀ, ਆਗਰਾ ਛਾਉਣੀ, ਝਾਂਸੀ, ਆਗਾਸੋਦ, ਸਾਗਰ, ਕਟਨੀ ਮੁਰਵਾੜਾ, ਸ਼ਹਡੋਲ, ਅਨੂਪਪੁਰ, ਉਸਾਲਾਪੁਰ, ਭਾਟਾਪਾਰਾ ਰਾਏਪੁਰ, ਖੈਰਾ ਰੋਡ, ਕਾਂਟਾਬਾਜ਼ੀ, ਤਿਤਲਾਗੜ੍ਹ, ਬਾਲਾਨਗੀਤ, ਬੜਗੜ੍ਹ ਰੋਡ, ਸੰਭਲਪੁਰ, ਰਾਇਰਾਖੋਲ, ਅੰਗੁਲ, ਢੈਂਕਾਨਾਲ, ਨਾਰਜ ਮਾਰਥਾਪੁਰ, ਭੁਵਨੇਸ਼ਵਰ ਅਤੇ ਖੁਦਰਾ ਰੋਡ ਹੋਵੇਗਾ।