ਮਲਿਕ ਨੇ ਰਾਜਸਭਾ ''ਚ ਅੰਮ੍ਰਿਤਸਰ ਤੋਂ ਕੱਟੜਾ ਤੱਕ ਸਪੈਸ਼ਲ ਟਰੇਨ ਚਲਾਉਣ ਦਾ ਮੁੱਦਾ ਚੁੱਕਿਆ
Friday, Jun 28, 2019 - 02:11 PM (IST)

ਅੰਮ੍ਰਿਤਸਰ (ਕਮਲ) : ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਰਾਜਸਭਾ ਸੰਸਦ ਮੈਂਬਰ ਸ਼ਵੇਤ ਮਲਿਕ ਨੇ ਸ਼ਹਿਰ ਦੇ ਲੋਕਾਂ ਦੀ ਆਵਾਜ਼ ਬਣ ਕੇ ਰਾਜਸਭਾ 'ਚ ਅੰਮ੍ਰਿਤਸਰ ਤੋਂ ਕੱਟੜਾ ਤੱਕ ਘੱਟ ਕਿਰਾਏ 'ਤੇ ਸ਼ਰਧਾਲੂਆਂ ਲਈ ਸਪੈਸ਼ਲ ਟਰੇਨ ਚਲਾਉਣ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਅੰਮ੍ਰਿਤਸਰ ਤੋਂ ਕੱਟੜਾ ਤੱਕ ਘੱਟ ਕਿਰਾਏ 'ਤੇ ਟਰੇਨ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ, ਗਰੀਬ ਜਨਤਾ 4 ਘੰਟੇ ਦੇ ਸਫਰ 'ਚ ਬੱਸ ਅਤੇ ਟੈਕਸੀ ਦੇ ਜ਼ਿਆਦਾ ਕਿਰਾਏ ਦਾ ਭੁਗਤਾਨ ਨਹੀਂ ਕਰ ਸਕਦੀ। ਬਹੁਤ ਸਾਲਾਂ ਬਾਅਦ ਇਹ ਮੰਗ ਲੱਖਾਂ ਗਰੀਬ ਸ਼ਰਧਾਲੂਆਂ ਦੇ ਕਹਿਣ 'ਤੇ ਰੇਲਵੇ ਨੇ ਮੰਨੀ ਪਰ ਗੱਡੀ ਤੋਂ ਜਿਸ 'ਚ ਗਰੀਬ ਰੇਹੜੀ, ਰਿਕਸ਼ਾ ਅਤੇ ਮਜ਼ਦੂਰੀ ਕਰਨ ਵਾਲੇ ਲਈ ਸਾਧਾਰਨ ਕੋਚ ਚੱਲਣੀ ਚਾਹੀਦੀ ਸੀ, ਉਸ ਦੀ ਥਾਂ ਏਅਰ ਕੰਡੀਸ਼ਨ ਗੱਡੀ ਚਲਾ ਦਿੱਤੀ।
ਅੰਮ੍ਰਿਤਸਰ ਤੋਂ ਹਰਿਦੁਆਰ ਸਾਧਾਰਨ ਜਨਸ਼ਤਾਬਦੀ ਟਰੇਨ ਗਰੀਬ ਜਨਤਾ ਲਈ ਸਫਲਤਾ ਨਾਲ ਚੱਲ ਰਹੀ ਹੈ, ਜਿਸ 'ਚ ਇਕ ਕੋਚ ਏ. ਸੀ. ਚੇਅਰਕਾਰ, ਬਾਕੀ ਸਾਧਾਰਨ ਯਾਤਰੀਆਂ ਲਈ ਸਸਤੀ ਟਿਕਟ ਦੇ ਮਾਧਿਅਮ ਨਾਲ ਹੈ। ਇਸ ਲਈ ਤੁਹਾਡੇ ਰਾਹੀਂ ਰੇਲ ਵਿਭਾਗ ਤੋਂ ਮੰਗ ਕਰਦਾ ਹਾਂ ਕਿ ਅੰਮ੍ਰਿਤਸਰ ਤੋਂ ਕੱਟੜਾ ਤੱਕ ਘੱਟ ਕਿਰਾਏ 'ਤੇ ਸ਼ਰਧਾਲੂਆਂ ਲਈ ਸਪੈਸ਼ਲ ਟਰੇਨ ਚਲਾਈ ਜਾਵੇ, ਜਿਸ ਵਿਚ ਇਕ ਏ. ਸੀ. ਕੋਚ ਹੋਵੇ, ਬਾਕੀ ਘੱਟ ਕਿਰਾਏ ਵਾਲੇ।