ਸਪੈਸ਼ਲ ਸਕਿਓਰਿਟੀ ਜੋਨ ''ਚ ਤਬਦੀਲ ਹੋਵੇਗਾ ''ਬਾਰਡਰ ਜੋਨ''
Saturday, Sep 14, 2019 - 01:58 PM (IST)

ਚੰਡੀਗੜ੍ਹ : ਅੱਤਵਾਦੀ ਗਤੀਵਿਧੀਆਂ 'ਤੇ ਰੋਕ ਲਾਉਣ ਲਈ ਪੰਜਾਬ 'ਚ ਬਾਰਡਰ ਜੋਨ ਨੂੰ ਸਪੈਸ਼ਲ ਸਕਿਓਰਿਟੀ ਜੋਨ ਬਣਾਇਆ ਜਾਵੇਗਾ। ਇਸ ਦੇ ਲਈ ਪੈਰਾ ਮਿਲਟਰੀ ਫੋਰਸ, ਖੁਫੀਆ ਏਜੰਸੀਆਂ ਅਤੇ ਪੰਜਾਬ ਪੁਲਸ ਵਲੋਂ ਸਾਂਝਾ ਪਲਾਨ ਬਣਾਇਆ ਜਾਵੇਗਾ। ਇਸ ਦਾ ਫੈਸਲਾ ਪੰਜਾਬ ਪੁਲਸ ਦੀ ਉੱਚ ਪੱਧਰੀ ਮੀਟਿੰਗ 'ਚ ਲਿਆ ਗਿਆ। ਵੀਰਵਾਰ ਨੂੰ ਜੰਮੂ ਦੇ ਕਠੂਆ ਤੋਂ 3 ਅੱਤਵਾਦੀਆਂ ਦੇ ਫੜ੍ਹੇ ਜਾਣ ਅਤੇ ਇਕ ਟਰੱਕ ਹਥਿਆਰਾਂ ਦੀ ਬਰਾਮਦਗੀ ਤੋਂ ਬਾਅਦ ਸੂਬੇ 'ਚ ਕਾਨੂੰਨ-ਵਿਵਸਥਾ ਦੀ ਸਮੀਖਿਆ ਕੀਤੀ ਗਈ।
ਮੀਟਿੰਗ 'ਚ ਡੀ. ਜੀ. ਪੀ. ਦਫਤਰ ਦੇ ਆਲਾ ਅਧਿਕਾਰੀਆਂ ਤੋਂ ਇਲਾਵਾ ਇੰਟੈਲੀਜੈਂਸ ਏਜੰਸੀਆਂ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਹੁਣ ਬਾਰਡਰ ਏਰੀਆ ਜੋਨ ਨੂੰ ਸਪੈਸ਼ਲ ਸਕਿਓਰਿਟੀ ਜੋਨ 'ਚ ਤਬਦੀਲ ਕੀਤਾ ਜਾਵੇਗਾ। ਪੰਜਾਬ ਨਾਲ ਲੱਗਦੇ ਜੰਮੂ ਅਤੇ ਪਾਕਿਸਤਾਨੀ ਸਰਹੱਦੀ ਇਲਾਕਿਆਂ 'ਚ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਸ ਦੀ ਸਾਂਝੀ ਪੈਟਰੋਲਿੰਗ ਅਤੇ ਆਧੁਨਿਕ ਉਪਕਰਣ ਸਥਾਪਿਤ ਕੀਤੇ ਜਾਣਗੇ।