ਕੇਂਦਰੀ ਜੇਲ ਲੁਧਿਆਣਾ ‘ਚ ਕੈਦੀਆਂ ਲਈ ਵਿਸ਼ੇਸ਼ ਰੇਡੀਓ ਸਟੇਸ਼ਨ ‘ਰੇਡੀਓ ਉਜਾਲਾ ਪੰਜਾਬ‘ ਦੀ ਸੁਰੂਆਤ

Wednesday, Dec 22, 2021 - 10:10 PM (IST)

ਕੇਂਦਰੀ ਜੇਲ ਲੁਧਿਆਣਾ ‘ਚ ਕੈਦੀਆਂ ਲਈ ਵਿਸ਼ੇਸ਼ ਰੇਡੀਓ ਸਟੇਸ਼ਨ ‘ਰੇਡੀਓ ਉਜਾਲਾ ਪੰਜਾਬ‘ ਦੀ ਸੁਰੂਆਤ

ਚੰਡੀਗੜ੍ਹ /ਲੁਧਿਆਣਾ- ਕੈਦੀਆਂ ਲਈ ਇੱਕ ਵਿਸ਼ੇਸ਼ ਰੇਡੀਓ ਸਿਸਟਮ ਦੇ ਨਾਲ, ‘ਰੇਡੀਓ ਉਜਾਲਾ ਪੰਜਾਬ‘ ਦਾ ਉਦਘਾਟਨ ਅੱਜ ਸ੍ਰੀ ਪ੍ਰਵੀਨ ਕੁਮਾਰ ਸਿਨਹਾ, ਆਈ.ਪੀ.ਐਸ., ਏ.ਡੀ.ਜੀ.ਪੀ. ਜੇਲ, ਪੰਜਾਬ ਵੱਲੋਂ ਕੇਂਦਰੀ ਜੇਲ, ਲੁਧਿਆਣਾ ਵਿਖੇ ਕੀਤਾ ਗਿਆ। ਆਉਣ ਵਾਲੇ ਦਿਨਾਂ ਵਿੱਚ ਇਸ ਪਹਿਲ ਨੂੰ ਛੇ ਹੋਰ ਜੇਲਾਂ ਵਿੱਚ ਵੀ ਅਜਿਹੇ ਸਟੇਸ਼ਟ ਸਥਾਪਤ ਕੀਤੇ ਜਾਣਗੇ। ਇਸ ਮੌਕੇ ਬਲਕਾਰ ਸਿੰਘ, ਸੁਪਰਡੈਂਟ, ਕੇਂਦਰੀ ਜੇਲ, ਲੁਧਿਆਣਾ ਵੀ ਹਾਜ਼ਰ ਸਨ।

PunjabKesari

ਜੇਲਾਂ ਵਿੱਚ ਰੇਡੀਓ ਸਿਸਟਮ ਇੰਡੀਆ ਵਿਜ਼ਨ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾ ਰਿਹਾ ਹੈ, ਜੋ ਜੇਲਾਂ ਵਿੱਚ ਵੱਖ-ਵੱਖ ਸੁਧਾਰ ਪ੍ਰੋਜੈਕਟਾਂ ਨੂੰ ਚਲਾਉਣ ਵਿੱਚ ਮੋਹਰੀ ਹੈ। ਪ੍ਰੇਰਣਾ, ਸਿਮਰਨ ਅਤੇ ਸੁਧਾਰ ਦੇ ਇੱਕ ਸਰੋਤ ਵਜੋਂ, ਜੇਲ ਰੇਡੀਓ ਬਹੁਤ ਸਾਰੇ ਲੋਕਾਂ ਦੇ ਜੀਵਨ ਨੂੰ ਬਦਲਣ ਲਈ ਤੱਤਪਰ ਹੈ, ਜੋ ਮੌਕੇ ਜਾਂ ਕਿਸਮਤ ਨਾਲ, ਜੇਲਾਂ ਵਿੱਚ ਸਥਾਪਤ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਰੇਡੀਓ ਜੇਲ ਦਾ ਅੰਦਰੂਨੀ ਸਿਸਟਮ ਹੋਵੇਗਾ ਜਿਸ ਨੂੰ ਜੇਲ ਦੇ ਕੈਦੀ ਹੀ ਚਲਾਉਣਗੇ। ਸਾਰੀਆਂ ਸੱਤ ਜੇਲਾਂ ਦੇ ਕੈਦੀ ਜੋ ਰੇਡੀਓ ਜੌਕੀ ਵਜੋਂ ਕੰਮ ਕਰਨਗੇ, ਨੂੰ ਇੰਡੀਆ ਵਿਜ਼ਨ ਫਾਊਂਡੇਸ਼ਨ ਦੁਆਰਾ ਆਯੋਜਿਤ ਤਿੰਨ ਦਿਨਾਂ ਦੀ ਸਿਖਲਾਈ ਦਿੱਤੀ ਗਈ ਹੈ।

ਏ.ਡੀ.ਜੀ.ਪੀ. ਜੇਲ ਨੇ ਕਿਹਾ ਕਿ ‘ਇਸ ਦਾ ਮੁੱਖ ਮੰਤਵ ਸਮਾਜ ਵਿਰੋਧੀ ਤੱਤਾਂ ਦਾ ਪੁਨਰਵਾਸ ਅਤੇ ਸੁਧਾਰ ਕਰਨਾ ਹੈ। ਕੈਦੀਆਂ ਨੂੰ ਸਮਾਜ ਤੋਂ ਅਲੱਗ-ਥਲੱਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਜੇਲ ਦੇ ਅੰਦਰ ਅਨੁਕੂਲ ਮਾਹੌਲ ਅਤੇ ਲੋੜੀਂਦੇ ਭਲਾਈ ਦੇ ਮੌਕੇ ਪ੍ਰਦਾਨ ਕਰਨ ਨਾਲ ਇਨਾਂ ਕੈਦੀਆਂ ਨੂੰ ਅਪਰਾਧ ਦੀ ਦੁਨੀਆਂ ਤੋਂ ਦੂਰ ਰੱਖਣ ਵਿੱਚ ਮਦਦ ਮਿਲੇਗੀ‘।    


author

Bharat Thapa

Content Editor

Related News