ਅਧਿਆਪਕ ਮੋਮਬੱਤੀ ਵਾਂਗ ਦੂਜਿਆਂ ਦੀ ਜ਼ਿੰਦਗੀ ’ਚ ਭਰਦੈ ਪ੍ਰਕਾਸ਼

Wednesday, Sep 04, 2019 - 02:20 PM (IST)

ਅਧਿਆਪਕ ਮੋਮਬੱਤੀ ਵਾਂਗ ਦੂਜਿਆਂ ਦੀ ਜ਼ਿੰਦਗੀ ’ਚ ਭਰਦੈ ਪ੍ਰਕਾਸ਼

ਗੁਰਦਾਸਪੁਰ (ਵਿਨੋਦ) : 5 ਸਤੰਬਰ ਨੂੰ ਪੂਰਾ ਦੇਸ਼ ਅਧਿਆਪਕ ਦਿਵਸ ਬੜੇ ਉਤਸ਼ਾਹ ਦੇ ਨਾਲ ਮਨਾਉਂਦਾ ਹੈ ਪਰ ਅਧਿਆਪਕ ਦਾ ਮਹੱਤਵ ਅਤੀਤ ਤੋਂ ਕਾਫੀ ਘੱਟ ਹੋ ਗਿਆ ਹੈ। ਇਕ ਅਧਿਆਪਕ ਕਿਸੇ ਵੀ ਰਾਸ਼ਟਰ ਦੇ ਨਿਰਮਾਤਾ ਅਤੇ ਉਸ ਰਾਸ਼ਟਰ ਦੀ ਸੰਸਕ੍ਰਿਤੀ ਦੇ ਰੱਖਿਅਕ ਤੇ ਪੋਸ਼ਕ ਹਨ। ਉਹ ਆਪਣੇ ਵਿਦਿਆਰਥੀਆਂ ’ਚ ਚੰਗੀ ਗੱਲਾਂ ਦੇ ਸੰਸਕਾਰ ਪਾਉਂੁਦੇ ਹਨ ਅਤੇ ਉਨ੍ਹਾਂ ਨੂੰ ਉੱਨਤੀ ਦੇ ਰਾਹ ’ਤੇ ਅੱਗੇ ਵਧਾਉਂਦੇ ਹੋਏ ਉਨ੍ਹਾਂ ਦੇ ਅੰਦਰ ਰਾਸ਼ਟਰ-ਪ੍ਰੇਮ ਦੇ ਭਾਵ ਜਗਾਉਂਦੇ ਹਨ ਪਰ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਬੱਚਿਆਂ ’ਚ ਆਨ-ਲਾਈਨ ਪੜ੍ਹਾਈ ਦਾ ਰੁਝਾਨ ਵੱਧ ਰਿਹਾ ਹੈ। ਅਤੀਤ ’ਚ ਅਧਿਆਪਕ ਦੀ ਕਹੀ ਗੱਲ ਨੂੰ ਵਿਦਿਆਰਥੀ ਨਜ਼ਰ ਅੰਦਾਜ਼ ਨਹੀਂ ਕਰਦਾ ਸੀ ਪਰ ਹੁਣ ਵਿਦਿਆਰਥੀ ਅਧਿਆਪਕ ਨੂੰ ਮਾਤਰ ਸਕੂਲ ਵਰਕ ਤੱਕ ਹੀ ਸੀਮਤ ਰੱਖਦੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ।

ਵਰਣਨਯੋਗ ਹੈ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਲ ਜੋ ਕਿ ਇਕ ਪ੍ਰਸਿੱਧ ਦ੍ਰਾਸ਼ਨਿਕ, ਸੰਸਕ੍ਰਿਤ ਦੇ ਵਿਵਦਾਨ ਅਤੇ ਰਾਜਨੀਤੀ ਦੇ ਚੰਗੇ ਗਿਆਨਦਾਤੇ ਸਨ, ਉਨ੍ਹਾਂ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਜਾਦਾ ਹੈ। ਡਾ.ਐੱਸ .ਰਾਧਾਕ੍ਰਿਸ਼ਨਨ ਨੇ ਸਾਰੀ ਜ਼ਿੰਦਗੀ ਵਿਦਿਆਰਥੀਆਂ ਨੂੰ ਪੜ੍ਹਾਉਣ, ਉਨ੍ਹਾਂ ਨੂੰ ਜੀਵਨ ਦੀ ਉਚਿੱਤ ਦਿਸ਼ਾ ਦਿਖਾਉਣ ਦਾ ਕੰਮ ਕੀਤਾ ਸੀ। ਉਹ ਅਧਿਆਪਕ ਦੇ ਆਹੁਦੇ ਨੂੰ ਸ਼ਰਧਾਂ ਅਤੇ ਗੌਰਵ ਦੀ ਦ੍ਰਿਸ਼ਟੀ ਨਾਲ ਵੇਖਦੇ ਸੀ।

ਸੇਵਾ ਮੁਕਤ ਪ੍ਰਿੰਸੀਪਲ ਰਾਜ ਕੁਮਾਰ
ਅਧਿਆਪਕ ਦਿਵਸ ’ਤੇ ਸੇਵਾ ਮੁਕਤ ਪ੍ਰਿੰਸੀਪਲ ਰਾਜ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੇ ਅਨੁਸਾਰ ਯੋਗ ਅਧਿਆਪਕ ਬੱਚਿਆਂ ਨੂੰ ਕੇਵਲ ਅੱਖਰ ਗਿਆਨ ਹੀ ਨਹੀਂ ਕਰਵਾਉਦੇ, ਬਲਕਿ ਉਹ ਮਨੁੱਖੀ ਜੀਵਨ ਦੇ ਮਹੱਤਵਪੂਰਨ ਮੁੱਲਾਂ ਦਾ ਗਿਆਨ ਵਿਦਿਆਰਥੀਆਂ ਨੂੰ ਕਰਵਾਉਂਦੇ ਹਨ। ਮੌਜੂਦਾ ਹਾਲਾਤਾਂ ’ਚ ਲੋਕਾਂ ਨੇ ਸਿੱਖਿਆ ਨੂੰ ਇਕ ਕਾਰੋਬਾਰ ਬਣਾ ਦਿੱਤਾ, ਜਿਸ ਨੇ ਅਧਿਆਪਕਾਂ ਦਾ ਪੱਧਰ ਕਾਫੀ ਘੱਟ ਕਰ ਦਿੱਤਾ। ਇਹੀ ਕਾਰਨ ਹੈ ਕਿ ਵਿਦਿਆਰਥੀਆਂ ’ਚ ਅਧਿਆਪਕਾਂ ਪ੍ਰਤੀ ਸਤਿਕਾਰ ਲਗਾਤਾਰ ਘੱਟ ਹੁੰਦਾ ਜਾ ਰਿਹਾ ਹੈ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਅਧਿਆਪਕ ਦਾ ਵਪਾਰੀਕਰਨ ਹੀ ਸਿੱਖਿਆ ਦੇ ਡਿੱਗ ਰਹੇ ਪੱਧਰ ਦਾ ਕਾਰਨ ਹੈ ਜੋ ਕਿਸੇ ਵੀ ਤਰ੍ਹਾਂ ਨਾਲ ਸਮਾਜ ਦੇ ਲਈ ਸ਼ੁੱਭ ਸੰਕੇਤ ਨਹੀਂ ਹੈ।

ਸਾਬਕਾ ਮੰਤਰੀ ਤੇ ਲੈਕਚਰਾਰ ਸੁਸ਼ੀਲ ਮਹਾਜਨ
ਅਧਿਆਪਕ ਦਾ ਉਦੇਸ਼ ਮਾਤਰ ਵਿਦਿਆਰਥੀ ਪੜ੍ਹਾਉਣਾ ਹੀ ਨਹੀਂ, ਬਲਕਿ ਦੇਸ਼ ਤੇ ਸਮਾਜ ਨੂੰ ਅਜਿਹੇ ਨਾਗਰਿਕ ਦੇਣਾ ਹੈ, ਜਿਸ ਨਾਲ ਦੇਸ਼ ਉਨਤੀ ਕਰ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਿੱਖਿਆ ’ਚ ਜਿਸ ਤਰ੍ਹਾਂ ਨਾਲ ਬਦਲਾਅ ਆ ਰਿਹਾ ਹੈ ਉਹ ਚੰਗਾ ਹੈ ਪਰ ਇਸ ਦੇ ਲਈ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਿੱਖਿਆ ਦਾ ਵਪਾਰੀਕਰਨ ਹੋਣ ਤੋਂ ਰੋਕੇ ਅਤੇ ਜਿਸ ਤਰ੍ਹਾਂ ਨਾਲ ਉੱਚ ਯੋਗਤਾ ਪ੍ਰਾਪਤ ਅਧਿਆਪਕ ਦਾ ਪ੍ਰਾਈਵੇਟ ਖੇਤਰ ’ਚ ਅਪਮਾਨ ਹੋ ਰਿਹਾ ਹੈ, ਉਸ ’ਤੇ ਰੋਕ ਲਗਾਈ ਜਾਵੇ ਤਾਂ ਕਿ ਉਨ੍ਹਾਂ ਦਾ ਮਨੋਬਲ ਉੱਚਾ ਹੋਵੇ। 

ਸੇਵਾ ਮੁਕਤ ਪ੍ਰਿੰਸੀਪਲ ਜਗਦੀਸ਼ ਅਰੋੜਾ
ਅਧਿਆਪਕ ਸਾਡੇ ਸਮਾਜ ਆਇਨਾ ਹੁੰਦੇ ਹਨ, ਜੋ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਹਨ।  ਉਪਨਿਸ਼ਦਾਂ ’ਚ ਅਧਿਆਪਕ ਜਾਂ ਆਚਾਰਿਆ ਨੂੰ ਦੇਵਤਾ ਦੀ ਤਰ੍ਹਾਂ ਮੰਨਿਆ ਹੈ, ਜਿਸ ਤਰ੍ਹਾਂ ਦੇਵੀ-ਦੇਵਤਾ ਮਨੁੱਖਾਂ ਦਾ ਕਲਿਆਣ ਕਰਦੇ ਹਨ ਉਸੇ ਤਰ੍ਹਾਂ ਅਧਿਆਪਕ ਵੀ ਸਮਾਜ ਦਾ ਹਿੱਤ ਕਰਦਾ ਹੈ। ਅਧਿਆਪਕ ਇਕ ਮੋਮਬੱਤੀ ਦੀ ਤਰ੍ਹਾਂ ਹੈ ਜੋ ਦੂਜਿਆਂ ਨੂੰ ਪ੍ਰਕਾਸ਼ ਦਿੰਦਾ ਹੈ। 
 


author

Baljeet Kaur

Content Editor

Related News