ਕੁਸ਼ਵਾਹਾ ਕਰਨਗੇ ਭੁੱਖ ਹੜਤਾਲ (ਪੜ੍ਹੋ 8 ਦਸੰਬਰ ਦੀਆਂ ਖਾਸ ਖਬਰਾਂ)

Saturday, Dec 08, 2018 - 03:41 AM (IST)

ਕੁਸ਼ਵਾਹਾ ਕਰਨਗੇ ਭੁੱਖ ਹੜਤਾਲ (ਪੜ੍ਹੋ 8 ਦਸੰਬਰ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ/ ਜਲੰਧਰ (ਵੈਬ ਡੈਸਕ)—ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਪ੍ਰਧਾਨ ਅਤੇ ਕੇਂਦਰੀ ਮੰਤਰੀ ਕੁਸ਼ਵਾਹਾ ਅੱਜ ਪਟਨਾ ਦੇ ਗਾਂਧੀ ਮੈਦਾਨ 'ਚ ਭੁੱਖ ਹੜਤਾਲ ਕਰਨਗੇ। ਦੱਸ ਦਈਏ ਕਿ ਉਹ ਇਸ ਸਮੇਂ ਭਾਜਪਾ ਤੋਂ ਨਾਰਾਜ਼ ਚੱਲ ਰਹੇ ਹਨ ਅਤੇ ਉਨ੍ਹਾਂ ਦੀ ਪਾਰਟੀ ਦੇ ਐੱਨ. ਡੀ. ਏ. ਤੋਂ ਵੱਖ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਭੀਮਾ ਕੋਰੇਗਾਂਵ ਹਿੰਸਾ 'ਚ ਚਾਰਜਸ਼ੀਟ ਦਾਖਲ ਕਰ ਸਕਦੀ ਹੈ ਮਹਾਰਾਸ਼ਟਰ ਸਰਕਾਰ

ਮਹਾਰਾਸ਼ਟਰ ਕੋਰੇਗਾਂਵ ਭੀਮਾ ਹਿੰਸਾ ਮਾਮਲੇ 'ਚ ਮਨੁੱਖੀ ਅਧਿਕਾਰ ਕਾਰਜਕਰਤਾਵਾਂ ਖਿਲਾਫ ਸੂਬੇ 'ਚ ਸਥਿਤ ਇਕ ਅਦਾਲਤ 'ਚ ਦਾਖਲ ਕੀਤੀ ਗਈ ਚਾਰਜਸ਼ੀਟ ਨੂੰ ਸੁਪਰੀਮ ਕੋਰਟ 'ਚ ਦਾਖਲ ਕਰ ਸਕਦੀ ਹੈ।

ਓਪੇਕ ਦੇਸ਼ ਕਰਨਗੇ ਰੂਸ ਨਾਲ ਗੱਲਬਾਤ

ਓਪੇਕ ਦੇਸ਼ ਰੂਸ ਦੇ ਐਨਰਜ਼ੀ ਮਿਨੀਸਟਰ ਐਲੇਕਜੇਂਡਰ ਨੋਵਾਕ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਨੋਵਾਕ ਨੇ ਸੇਂਟ ਪੀਟਰਸਬਰਗ&'ਚ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਹੁਣ ਉਹ ਫਿਰ ਤੋਂ ਵਿਆਨਾ ਵੱਲ ਪਰਤ ਰਹੇ ਹਨ, ਜਿੱਥੇ ਉਹ ਓਪੇਕ ਦੇਸ਼ਾਂ ਨਾਲ ਮੁਲਾਕਾਤ ਕਰ ਆਇਲ ਪ੍ਰੋਡਕਸ਼ਨ ਨੂੰ ਲੈ ਕੇ ਗੱਲ ਕਰਨ ਦੀ ਯੋਜਨਾ 'ਚ ਹਨ। 

ਅਕਾਲ ਤਖਤ ਜਾਵੇਗਾ ਸ਼੍ਰੋਮਣੀ ਅਕਾਲੀ ਦਲ 
PunjabKesari

ਸਮੁੱਚਾ ਸ਼੍ਰੋਮਣੀ ਅਕਾਲੀ ਦਲ 8 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਜਾਵੇਗਾ। ਖਬਰਾਂ ਮੁਤਾਬਕ ਉਥੇ ਉਹ ਬਾਦਲ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕਰੇਗਾ। 

ਬਾਲੀਵੁੱਡ ਅਦਾਕਾਰ ਧਰਮਿੰਦਰ ਦਾ ਜਨਮਦਿਨ

PunjabKesari

1960 'ਚ ਬਾਲੀਵੁੱਡ ਇੰਡਸਟਰੀ 'ਚ ਕਦਮ ਰੱਖਣ ਵਾਲੇ ਪੰਜਾਬੀ ਨੌਜਵਾਨ ਧਰਮਿੰਦਰ ਦਾ ਅੱਜ ਜਨਮਦਿਨ ਹੈ। ਪੰਜਾਬ ਦੇ ਸਾਹਨੇਵਾਲ ਇਲਾਕੇ ਨਾਲ ਸੰਬੰਧਤ ਧਰਮਿੰਦਰ ਇਸ ਵਾਰ ਆਪਣਾ 83ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਬਾਲੀਵੁੱਡ ਇੰਡਸਟਰੀ 'ਚ ਧਰਮਿੰਦਰ ਨੂੰ ਹੀਮੈਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। 

ਖੇਡ
ਅੱਜ ਹੋਣ ਵਾਲੇ ਮੁਕਾਬਲੇ


ਕ੍ਰਿਕਟ : ਭਾਰਤ ਬਨਾਮ ਆਸਟਰੇਲੀਆ (ਪਹਿਲਾ ਟੈਸਟ, ਤੀਜਾ ਦਿਨ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018

 


author

Hardeep kumar

Content Editor

Related News