LPU ਨੇ 101 ਸ਼੍ਰੀਲੰਕਾਈ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਡ ਜਹਾਜ਼ਾਂ ਨਾਲ ਵਤਨ ਭੇਜਿਆ
Friday, Apr 24, 2020 - 03:27 PM (IST)
ਜਲੰਧਰ (ਦਰਸ਼ਨ) : ਕੋਰੋਨਾ ਵਾਇਰਸ ਕਾਰਣ ਸੂਬੇ ਦੇ ਸਾਰੇ ਸਿਖਿਆ ਸੰਸਥਾਨ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਲਾਕਡਾਊਨ ਕਾਰਣ ਕਈ ਵਿਦਿਆਰਥੀ ਆਪਣੇ ਦੇਸ਼ 'ਚ ਵਾਪਸ ਨਹੀਂ ਜਾ ਸਕੇ।
101 ਸ਼੍ਰੀਲੰਕਾਈ ਵਿਦਿਆਰਥੀਆਂ ਨੂੰ ਭੇਜਿਆ ਵਤਨ ਵਾਪਸ
ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਦੇ ਕੌਮਾਂਤਰੀ ਮਾਮਲਿਆਂ ਦੇ ਮੁਖੀ ਅਮਨ ਮਿੱਤਲ ਨੇ ਦੱਸਿਆ ਕਿ ਐੱਲ. ਪੀ. ਯੂ. ਨੇ 101 ਸ਼੍ਰੀਲੰਕਾਈ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਿਡ ਫਲਾਈਡ ਰਾਹੀਂ 23 ਅਪ੍ਰੈਲ ਨੂੰ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ਤੋਂ ਉਨ੍ਹਾਂ ਦੇ ਵਤਨ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ 'ਚ ਲਾਕਡਾਊਨ ਦੌਰਾਨ ਹਵਾਈ ਸਰਹੱਦ ਬੰਦ ਹੋਣ ਕਾਰਣ ਭੂਟਾਨ ਦੇ 101 ਵਿਦਿਆਰਥੀ ਐੱਲ. ਪੀ. ਯੂ. 'ਚ ਰਹਿ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਮੁਲਕ 'ਚ ਭੇਜਣ ਲਈ ਭਾਰਤ ਸਰਕਾਰ ਅਤੇ ਭਾਰਤ 'ਚ ਸ਼੍ਰੀਲੰਕਾ ਦੇ ਦੂਤਘਰ 'ਚ ਤਾਲਮੇਲ ਕੀਤਾ ਗਿਆ। ਉਨ੍ਹਾਂ ਦੀ ਮਦਦ ਨਾਲ 101 ਭੁਟਾਨੀ ਵਿਦਿਆਰਥੀਆਂ ਨੂੰ ਵਿਸ਼ੇਸ਼ ਚਾਰਟਿਡ ਜਹਾਜ਼ਾਂ ਰਾਹੀਂ ਆਪਣੇ ਦੇਸ਼ ਜਾਣ ਲਈ ਪ੍ਰੇਰਿਤ ਕੀਤਾ। ਐੱਲ. ਪੀ. ਯੂ. ਦੇ ਅਧਿਕਾਰੀਆਂ ਨੇ ਸ਼੍ਰੀਲੰਕਾ ਦੇ ਮਾਣਯੋਗ ਰਾਸ਼ਟਰਪਤੀ ਨੂੰ ਪੱਤਰ ਰਾਹੀਂ ਬੇਨਤੀ ਕੀਤੀ ਜਿਸ 'ਤੇ ਉਨ੍ਹਾਂ ਨੇ ਇਜਾਜ਼ਤ ਦੇ ਦਿੱਤੀ।
ਇਹ ਵੀ ਪੜ੍ਹੋ ► ਅਣਪਛਾਤੇ ਨੇ ਖੁਦ ਨੂੰ ਕੋਰੋਨਾ ਪਾਜ਼ੇਟਿਵ ਹੋਣ ਦਾ ਲਗਾਇਆ ਪੋਸਟਰ, ਪਿੰਡ 'ਚ ਫੈਲੀ ਦਹਿਸ਼ਤ
ਵਿਦਿਆਰਥੀਆਂ ਦੀ ਸਿਹਤ ਸਬੰਧੀ ਜਾਂਚ ਵੀ ਕੀਤੀ ਗਈ
ਅਮਨ ਮਿੱਤਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਲੋੜੀਂਦੀ ਸਿਹਤ ਸਬੰਧੀ ਜਾਂਚ ਵੀ ਕੀਤੀ ਗਈ। ਅਮਨ ਮਿੱਤਲ ਨੇ ਕਿਹਾ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਸ਼ੁਕਰਗੁਜਾਰ ਹਾਂ ਜਿਨ੍ਹਾਂ ਨੇ ਸਾਰੇ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਪ੍ਰਦਾਨ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਈ।
ਇਹ ਵੀ ਪੜ੍ਹੋ ► ਲਾਕਡਾਊਨ ਦੌਰਾਨ ਵੀ ਬੇਲਗ਼ਾਮ ਕਿਵੇਂ ਹੈ ਡਰੱਗ ਮਾਫ਼ੀਆ? : ਚੀਮਾ ਇਹ ਵੀ ਪੜ੍ਹੋ ► ਹੁਸ਼ਿਆਰਪੁਰ ਦੇ ਵਿਅਕਤੀ ਦੀ ਪੈਰਿਸ ''ਚ ''ਕੋਰੋਨਾ'' ਕਾਰਨ ਹੋਈ ਮੌਤ