ਲੁਧਿਆਣਾ 'ਚ ਗਰਮੀ ਦੇ ਕਹਿਰ ਦੌਰਾਨ ਪੈਟਰੋਲ ਪੰਪਾਂ 'ਤੇ ਖ਼ਾਸ ਪ੍ਰਬੰਧ, ਤੁਸੀਂ ਵੀ ਕਰੋਗੇ ਤਾਰੀਫ਼

05/21/2024 3:41:20 PM

ਲੁਧਿਆਣਾ (ਖੁਰਾਣਾ) : ਗਰਮੀ ਦੇ ਲਗਾਤਾਰ ਵੱਧਦੇ ਕਹਿਰ ਕਾਰਨ ਜ਼ਿਲ੍ਹੇ ਦੇ ਜ਼ਿਆਦਾਤਰ ਪੈਟਰੋਲੀਅਮ ਡੀਲਰਾਂ ਵਲੋਂ ਪੈਟਰੋਲ ਪੰਪਾਂ 'ਤੇ ਤੇਲ ਭਰਵਾਉਣ ਆਉਣ ਵਾਲੇ ਗਾਹਕਾਂ ਨੂੰ ਵਿਸ਼ੇਸ਼ ਸਹੂਲਤ ਦਿੱਤੀ ਜਾ ਰਹੀ ਹੈ। ਪੈਟਰੋਲ ਪੰਪਾਂ 'ਤੇ ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਅਤੇ ਸਟਾਫ਼ ਨੂੰ 'ਲੂ' ਤੋਂ ਬਚਾਉਣ ਲਈ ਵਿਸ਼ੇਸ਼ ਉਪਾਅ ਕੀਤੇ ਹਨ। ਫਿਰੋਜ਼ਪੁਰ ਰੋਡ ਸਥਿਤ ਲੱਛਮੀ ਸਰਵਿਸ ਸਟੇਸ਼ਨ, ਸਾਊਥ ਸਿਟੀ ਇਲਾਕੇ ਦੇ ਪੈਟਰੋਲ ਪੰਪ ਡੀਲਰਾਂ ਵਲੋਂ ਵਾਹਨ ਚਾਲਕਾਂ ਨੂੰ ਭਿਆਨਕ ਗਰਮੀ ਤੋਂ ਰਾਹਤ ਪਹੁੰਚਾਉਣ ਲਈ ਕਮਰਸ਼ੀਅਲ ਕੂਲਰ, ਪੀਣ ਦੇ ਠੰਡੇ ਪਾਣੀ ਦੇ ਡਿਸਪੈਂਸਰ, ਡਿਸਪੋਜ਼ੇਬਲ ਗਲਾਸ ਅਤੇ ਕਿਊ. ਆਰ. ਕੋਡ ਵਰਗੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਵਾਹਨ ਚਾਲਕ ਗੱਡੀ 'ਚ ਬੈਠੇ-ਬੈਠੇ ਹੀ ਆਨਲਾਈਨ ਪੇਮੈਂਟ ਕਰ ਸਕਣ।

ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਛੁੱਟੀ ਦਾ ਐਲਾਨ, ਜਾਰੀ ਕੀਤੇ ਗਏ ਹੁਕਮ

ਦੂਜੇ ਪਾਸੇ ਸਮਰਾਲਾ ਚੌਂਕ ਨੇੜੇ ਪੈਂਦੇ ਆਜ਼ਾਦ ਫਿਊਲ ਸੈਂਟਰਾਂ ਦੇ ਪੈਟਰੋਲ ਪੰਪ ਡੀਲਰਾਂ ਵਲੋਂ ਵਾਹਨ ਚਾਲਕਾਂ ਨੂੰ ਗਰਮੀ ਤੋਂ ਬਚਾਉਣ ਲਈ ਪੈਟਰੋਲ ਪੰਪਾਂ ਨੂੰ ਕਈ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਹੈ। ਇੱਥੇ ਤੱਕ ਕਈ ਡੀਲਰਾਂ ਵਲੋਂ ਗਾਹਕਾਂ ਅਤੇ ਸਟਾਫ਼ ਲਈ ਫਰੀ ਨਿੰਬੂ ਪਾਣੀ ਤੱਕ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਲੱਛਮੀ ਸਰਵਿਸ ਸਟੇਸ਼ਨ 'ਤੇ ਆਪਣੇ ਵਾਹਨ 'ਚ ਤੇਲ ਭਰਵਾਉਣ ਆਏ ਦਿਨੇਸ਼ ਸ਼ਰਮਾ, ਕ੍ਰਿਸ਼ਨ ਸਿੰਘ ਅਤੇ ਹੋਰਾਂ ਨੇ ਪੈਟਰੋਲ ਪੰਪ ਵਲੋਂ ਸ਼ੁਰੂ ਕੀਤੀ ਇਸ ਪਹਿਲ ਨੂੰ ਇਨਸਾਨੀਅਤ ਦੀ ਵੱਡੀ ਸੇਵਾ ਦੱਸਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਲੁੱਟ, ਚੱਲਦੀ ਕਾਰ 'ਤੇ ਪੱਥਰ ਮਾਰ ਤੋੜਿਆ ਸ਼ੀਸ਼ਾ, ਲੁਟੇਰੇ ਕਰ ਗਏ ਕਾਂਡ

ਉਨ੍ਹਾਂ ਨੇ ਕਿਹਾ ਕਿ ਪੈਟਰੋਲ ਪੰਪਾਂ 'ਤੇ ਆਉਣ ਵਾਲੇ ਗਾਹਕਾਂ ਵਿਸ਼ੇਸ਼ ਕਰਕੇ ਦੋਪਹੀਆ ਵਾਹਨ ਚਾਲਕਾਂ ਨੂੰ ਅੱਗ ਵਰ੍ਹਾਉਂਦੀ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਲੁਧਿਆਣਾ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਚੇਅਰਮੈਨ ਅਸ਼ੋਕ ਕੁਮਾਰ ਸਚਦੇਵਾ ਨੇ ਕਿਹਾ ਕਿ ਹਰੇਕ ਡੀਲਰ ਨੂੰ ਅਜਿਹੀ ਕੋਸ਼ਿਸ਼ ਕਰਨ ਚਾਹੀਦੀ ਹੈ। ਇਸ ਨਾਲ ਪੈਟਰੋਲ ਪੰਪਾਂ 'ਤੇ ਆਉਣ ਵਾਲੇ ਗਾਹਕਾਂ ਦੇ ਨਾਲ ਹੀ ਤੇਲ ਦੀ ਵਿਕਰੀ 'ਚ ਵੀ ਵਾਧਾ ਹੋਵੇਗਾ, ਜੋ ਕਿ ਪੰਜਾਬ ਦੇ ਪ੍ਰਸਿੱਧ ਮੁਹਾਵਰੇ, 'ਨਾਲੇ ਪੁੰਨ ਤੇ ਨਾਲੇ ਫਲੀਆਂ' ਬਰਾਬਰ ਸਿੱਧ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 
 


Babita

Content Editor

Related News