ਜਦੋਂ ਸਪੀਕਰ ਨੇ ਹਰਸਿਮਰਤ ਨੂੰ ਵਿਚਾਲਿਓਂ ਰੋਕ ਕੇ ਪੁੱਛਿਆ 'ਕੀ ਅਸੀਂ ਤੁਹਾਨੂੰ ਪਹਿਲਾਂ ਮੌਕਾ ਨਹੀਂ ਦਿੱਤਾ?

06/26/2024 4:57:52 PM

ਨਵੀਂ ਦਿੱਲੀ - ਲੋਕ ਸਭਾ ਸੈਸ਼ਨ ਦਾ ਅੱਜ ਤੀਸਰਾ ਦਿਨ ਹੈ। ਅੱਜ ਓਮ ਬਿਰਲਾ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਚੁਣੇ ਗਏ। ਐਨਡੀਏ ਗਠਜੋੜ ਅਤੇ ਭਾਰਤ ਬਲਾਕ ਵਿਚਕਾਰ ਹੋਈ ਸਪੀਕਰ ਦੀ ਚੋਣ ਵਿੱਚ ਐੱਨਡੀਏ ਨੇ ਜਿੱਤ ਹਾਸਲ ਕੀਤੀ। ਇਸ ਮੌਕੇ ਹੋਰ ਸੰਸਦ ਮੈਂਬਰਾਂ ਵਾਂਗ ਸ਼੍ਰੋਮਣੀ ਅਕਾਲੀ ਦਲ ਦੀ ਇਕਲੌਤੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਓਮ ਬਿਰਲਾ ਨੂੰ ਵਧਾਈ ਦਿੱਤੀ। ਬਠਿੰਡਾ ਤੋਂ ਚੌਥੀ ਵਾਰ ਸੰਸਦ ਮੈਂਬਰ ਚੁਣੀ ਗਈ ਹਰਸਿਮਰਤ ਕੌਰ ਨੇ ਇਸ ਦੌਰਾਨ ਕਿਹਾ, 'ਮੈਂ ਸ਼੍ਰੋਮਣੀ ਅਕਾਲੀ ਦਲ ਦੀ ਤਰਫੋਂ ਤੁਹਾਨੂੰ ਦੂਜੀ ਵਾਰ ਸਪੀਕਰ ਬਣਨ 'ਤੇ ਵਧਾਈ ਦਿੰਦੀ ਹਾਂ। ਮੈਂ ਇੱਕ ਛੋਟੀ ਖੇਤਰੀ ਪਾਰਟੀ ਦਾ ਇੱਕ ਛੋਟਾ ਮੈਂਬਰ ਹਾਂ, ਜੋ ਚੌਥੀ ਵਾਰ ਇਸ ਸੰਸਦ ਵਿੱਚ ਪਹੁੰਚੀ ਹੈ।'

ਇਹ ਵੀ ਪੜ੍ਹੋ - ਸੰਸਦ 'ਚ ਪਈ ਅੰਮ੍ਰਿਤਪਾਲ ਸਿੰਘ ਨੂੰ ਆਵਾਜ਼, ਸਹੁੰ ਚੁੱਕਣ ਲਈ ਸਪੀਕਰ ਨੇ ਖੁਦ ਦਿੱਤਾ ਸੱਦਾ (ਵੀਡੀਓ)

ਹਰਸਿਮਰਤ ਕੌਰ ਬਾਦਲ ਨੇ ਅੱਗੇ ਕਿਹਾ, 'ਮੈਂ ਸਦਨ 'ਚ ਖੜ੍ਹ ਕੇ ਚਿੰਤਾ ਕਰਦੀ ਹਾਂ। ਮੈਂ ਪਿਛਲੀਆਂ ਚੋਣਾਂ ਵਿੱਚ ਦੇਖਿਆ ਕਿ ਕਈ ਪਾਰਟੀਆਂ ਜੋ ਰਾਜਾਂ ਵਿੱਚ ਇੱਕ ਦੂਜੇ ਵਿਰੁੱਧ ਲੜਦੀਆਂ ਹਨ, ਨੇ ਇੱਥੇ ਤੱਕ ਪਹੁੰਚਣ ਲਈ ਸਮਝੌਤਾ ਕੀਤਾ ਹੈ।'' ਹਰਸਿਮਰਤ ਕੌਰ ਬਾਦਲ ਅਜੇ ਬੋਲ ਹੀ ਰਹੇ ਸਨ ਕਿ ਸਪੀਕਰ ਓਮ ਬਿਰਲਾ ਨੇ ਉਨ੍ਹਾਂ ਨੂੰ ਰੋਕਿਆ ਅਤੇ ਕਿਹਾ, 'ਤੁਸੀਂ ਇਹ ਭਾਸ਼ਣ ਬਾਅਦ ਵਿਚ ਦੇ ਸਕਦੇ ਹੋ।' ਇਸ ਦੌਰਾਨ ਸਪੀਕਰ ਵੱਲੋਂ ਰੋਕਣ ਦੇ ਬਾਵਜੂਦ ਹਰਸਿਮਰਤ ਕੌਰ ਬਾਦਲ ਬੋਲਦੇ ਰਹੇ।

ਇਹ ਵੀ ਪੜ੍ਹੋ - ਮੱਥੇ 'ਤੇ ਬਿੰਦੀ, ਬੁੱਲ੍ਹਾਂ 'ਤੇ ਲਿਪਸਟਿਕ...ਏਅਰਪੋਰਟ ਦੇ ਅਧਿਕਾਰੀ ਨੇ ਔਰਤ ਦਾ ਭੇਸ ਧਾਰਨ ਕਰ ਕੀਤੀ ਖ਼ੁਦਕੁਸ਼ੀ

ਉਹਨਾਂ ਨੇ ਕਿਹਾ, 'ਮੈਂ ਇਕ ਖੇਤਰੀ ਪਾਰਟੀ ਦੀ ਇਕਲੌਤੀ ਮਹਿਲਾ ਮੈਂਬਰ ਹਾਂ। ਅਸੀਂ ਨਾ ਇਸ ਪਾਸੇ ਹਾਂ ਅਤੇ ਨਾ ਹੀ ਉਸ ਪਾਸੇ ਹਾਂ। ਜਦੋਂ ਮੈਂ ਪੰਜਾਬੀਆਂ ਦੀ ਆਵਾਜ਼ ਬੁਲੰਦ ਕਰਨ ਲਈ ਇੱਥੇ ਖੜ੍ਹੇ ਹੁੰਦੀ ਹਾਂ ਤਾਂ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਵਰਗੀਆਂ ਛੋਟੀਆਂ ਪਾਰਟੀਆਂ ਨੂੰ ਵੀ ਓਨਾ ਹੀ ਮੌਕਾ ਦੇਵੋਗੇ, ਜਿੰਨਾ ਵੱਡੀਆਂ ਪਾਰਟੀਆਂ ਨੂੰ ਦਿੰਦੇ ਹੋ। ਤੁਸੀਂ ਲੋਕਤੰਤਰ ਨੂੰ ਪਹਿਲਾਂ ਨਾਲੋਂ ਵੱਧ ਜ਼ਿੰਦਾ ਰੱਖੋਗੇ।' ਹਰਸਿਮਰਤ ਬਾਦਲ ਨੂੰ ਦੂਜੀ ਵਾਰ ਰੋਕਦਿਆਂ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ, 'ਕੀ ਅਸੀਂ ਤੁਹਾਨੂੰ ਪਹਿਲਾਂ ਮੌਕਾ ਨਹੀਂ ਦਿੱਤਾ?' ਸਪੀਕਰ ਦੇ ਸਵਾਲ ਤੋਂ ਬਾਅਦ ਹਰਸਿਮਰਤ ਕੌਰ ਨੇ ਕਿਹਾ, 'ਮੈਂ ਅਪੀਲ ਕਰ ਰਹੀ ਹਾਂ ਕਿ ਇਸ ਵਾਰ ਪਹਿਲਾਂ ਨਾਲੋਂ ਵੱਧ ਮੌਕੇ ਦਿੱਤੇ ਜਾਣ।' ਇਸ 'ਤੇ ਓਮ ਬਿਰਲਾ ਨੇ ਠੀਕ ਕਿਹਾ ਅਤੇ ਫਿਰ ਹਰਸਿਮਰਤ ਕੌਰ ਬਾਦਲ ਆਪਣੀ ਗੱਲ ਖ਼ਤਮ ਕਰ ਕੇ ਬੈਠ ਗਏ।

ਇਹ ਵੀ ਪੜ੍ਹੋ - ਸੜਕ 'ਤੇ ਖੇਡ ਰਹੀ 2 ਸਾਲਾ ਮਾਸੂਮ ਬੱਚੀ 'ਤੇ ਆਵਾਰਾ ਕੁੱਤਿਆਂ ਦਾ ਹਮਲਾ, ਬੁਰੀ ਤਰ੍ਹਾਂ ਨੋਚਿਆ, ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


rajwinder kaur

Content Editor

Related News