ਬਹਿਬਲ ਕਲਾਂ ਪਹੁੰਚੇ ਸਪੀਕਰ ਸੰਧਵਾਂ ਦਾ ਦਾਅਵਾ, ਇਨਸਾਫ਼ ਦੀ ਘੜੀ ਦੂਰ ਨਹੀਂ, ਬਸ ਕੁਝ ਦਿਨਾਂ ਦੀ ਖੇਡ

Friday, Oct 14, 2022 - 04:43 PM (IST)

ਬਹਿਬਲ ਕਲਾਂ ਪਹੁੰਚੇ ਸਪੀਕਰ ਸੰਧਵਾਂ ਦਾ ਦਾਅਵਾ, ਇਨਸਾਫ਼ ਦੀ ਘੜੀ ਦੂਰ ਨਹੀਂ, ਬਸ ਕੁਝ ਦਿਨਾਂ ਦੀ ਖੇਡ

ਬਹਿਬਲਕਲਾਂ (ਵੈੱਬ ਡੈਸਕ) : 2015 'ਚ ਹੋਏ ਕੋਟਕਪੂਰਾ-ਬਹਿਬਲ ਕਲਾਂ ਗੋਲ਼ੀਕਾਂਡ ਦੇ 7 ਸਾਲ ਪੂਰੇ ਹੋਣ 'ਤੇ ਅੱਜ ਬਹਿਬਲ ਕਲਾਂ ਵਿਖੇ ਸ਼ਹੀਦੀ ਸਮਾਗਮ ਰੱਖਿਆ ਗਿਆ ਹੈ। ਇਸ ਮੌਕੇ ਉਕਤ ਸਥਾਨ 'ਤੇ ਲੱਗੇ ਇਨਸਾਫ਼ ਮੋਰਚੇ ਵਾਲੀ ਥਾਂ 'ਤੇ ਕਈ ਸਿਆਸੀ ਤੇ ਧਾਰਮਿਕ ਸ਼ਖ਼ਸੀਅਤਾਂ ਤੋਂ ਸਿੱਖ ਆਗੂਆਂ ਵੱਲੋਂ ਸ਼ਿਰਕਤ ਕੀਤੀ ਗਈ। ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ, ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ, 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਲੱਖਾ ਸਿਧਾਣਾ ਨੇ ਸ਼ਿਰਕਤ ਕੀਤੀ । 

ਇਹ ਵੀ ਪੜ੍ਹੋ- ਬਹਿਬਲਕਲਾਂ ਇਨਸਾਫ਼ ਮੋਰਚੇ ’ਚ ਪੁੱਜੇ ਕੁੰਵਰ ਵਿਜੇ ਪ੍ਰਤਾਪ, ਸਪੀਕਰ ਸੰਧਵਾਂ ਅੱਗੇ ਰੱਖ ਦਿੱਤੀ ਵੱਡੀ ਮੰਗ (ਵੀਡੀਓ)

ਇਸ ਮੌਕੇ ਗੱਲ ਕਰਦਿਆਂ ਵਿਧਾਨ ਸਭਾ ਸਪੀਕਲ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਮੈਂ ਸਪੀਕਰ ਹੋਣ ਤੋਂ ਪਹਿਲਾਂ ਗੁਰੂ ਸਾਹਿਬਾਨ ਦਾ ਸਿੱਖ ਹਾਂ। ਲੋਕਾਂ ਨੇ ਮੈਨੂੰ ਸਰਕਾਰ ਨੂੰ ਸਵਾਲ ਪੁੱਛਣ ਵਾਲੇ ਅਹੁਦੇ 'ਤੇ ਬਿਠਾਇਆ ਹੈ ਅਤੇ ਮੈਂ ਇਸ ਸੰਬੰਧੀ ਸਰਕਾਰ ਨੂੰ ਸਵਾਲ ਪੁੱਛਿਆ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਮਾਨ ਦੇ ਨਾਲ ਬੈਠ ਕੇ ਉਹ ਸਾਰੀਆਂ ਗੱਲਾਂ ਕਰ ਕੇ ਆਇਆ ਹਾਂ , ਜੋ ਇੱਥੇ ਹੋਈਆਂ ਸਨ। ਸੰਗਤ ਤੇ ਸਰਕਾਰ ਦਾ ਦਰਦ ਸਾਂਝਾ ਹੈ। ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਇਹ ਹੁਣ ਦਿਨਾਂ ਦਾ ਹੀ ਖੇਡ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਮਹੀਨੇ-ਡੇਢ ਮਹੀਨੇ ਬਾਅਦ ਇਹੀ ਥਾਂ 'ਤੇ ਸ਼ੁੱਕਰਾਨੇ ਦਾ ਸਮਾਗਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ  ਜੇਕਰ ਇਨਸਾਫ਼ ਨਾ ਮਿਲਿਆ ਤਾਂ ਫਿਰ ਕੀ ਕਰਨਾ ਸਰਕਾਰਾਂ ਨੂੰ। ਸਾਰੀ ਕਾਰਵਾਈ ਮੁਕੰਮਲ ਹੋਵੇਗੀ ਅਤੇ ਇਹ ਮੈਂ ਪੁੱਛ ਕੇ ਕਹਿ ਰਿਹਾ। ਬੰਦਾ ਕਿਤੇ ਵੀ ਝੂਠ ਬੋਲ ਸਕਦਾ ਪਰ ਗੁਰੂ ਸਾਹਿਬ ਦੀ ਹਜ਼ੂਰੀ 'ਚ ਨਹੀਂ ਅਤੇ ਮੈਂ ਇਹ ਗ਼ਲਤੀ ਕਦੇ ਨਹੀਂ ਕਰਾਂਗਾ। 

ਇਹ ਵੀ ਪੜ੍ਹੋ- ਬਠਿੰਡਾ 'ਚ ਸੁੰਦਰ ਕੁੜੀਆਂ ਦੇ ਮੁਕਾਬਲੇ ਵਾਲੇ ਪੋਸਟਰ ਮਾਮਲੇ 'ਚ 2 ਗ੍ਰਿਫ਼ਤਾਰ

ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਸਿੱਖ ਸੰਗਤ ਨੂੰ ਸੰਬੋਧਨ ਕਰਦਿਆਂ ਪਿਛਲੀ ਕੈਪਟਨ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਜੀ ਦੀ ਸਹੁੰ ਚੁੱਕੀ ਸੀ ਅਤੇ ਕਿਹਾ ਸੀ ਕਿ ਸਾਰੇ ਦੁੱਖ ਖ਼ਤਮ ਕਰਾਂਗੇ ਪਰ ਜਦੋਂ ਕੰਮ ਕਰਨ ਦੀ ਵਾਰੀ ਆਈ ਤਾਂ ਉਨ੍ਹਾਂ ਨੇ ਅੱਖਾਂ ਮੀਚ ਲਈਆਂ। ਮਾਨ ਨੇ ਕਿਹਾ ਕਿ ਅਸੀਂ ਪਤਾ ਨਹੀਂ ਕਿਸ ਚੀਜ਼ ਦੇ ਬਣੇ ਹੋਏ ਹਾਂ, ਕਿ ਅਸੀਂ ਵਾਅਦਿਆਂ ਦੇ ਸਿਰ 'ਤੇ ਵੋਟਾਂ ਪਾਉਂਦੇ ਹਾਂ। ਅਸੀਂ ਕਿਸੇ ਦੀ ਪਰਖ਼ ਨਹੀਂ ਕਰਦੇ ਕਿ ਕਿਹੜੀ ਪਾਰਟੀ ਸਾਡੇ ਪੱਖ ਦੀ ਹੈ ਅਤੇ ਕਿਸ ਦਾ ਸੰਬੰਧ ਪੰਜਾਬ ਅਤੇ ਸਿੱਖ ਕੌਮ ਨਾਲ ਹੈ। ਜਿਸ ਪਾਰਟੀ ਦਾ ਸੰਬੰਧ ਦੂਜੇ ਸੂਬਿਆਂ ਨਾਲ ਜੁੜਿਆ ਹੋਵੇ ਉਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। 

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News