ਸਪਾ ਸੈਂਟਰ 'ਚ ਰੇਡ ਕਰਨ ਗਈ ਪੁਲਸ ਦੇ ਉਡੇ ਹੋਸ਼, ਕੁੜੀਆਂ ਤੋਂ ਕਰਵਾਇਆ ਜਾ ਰਿਹਾ ਸੀ...
Thursday, Jun 12, 2025 - 12:44 PM (IST)
 
            
            ਸੰਗਰੂਰ (ਸਿੰਗਲਾ) : ਸਪਾ ਸੈਂਟਰਾਂ ਦੀ ਆੜ ’ਚ ਕੁਝ ਲੋਕ ਕਥਿਤ ਤੌਰ ’ਤੇ ਬੇਸਹਾਰਾ ਕੁੜੀਆਂ ਦੀ ਬੇਵਸੀ ਦਾ ਫਾਇਦਾ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਜਿਸਮਫਿਰੋਸ਼ੀ ਕਰਨ ਲਈ ਮਜਬੂਰ ਕਰਦੇ ਹਨ। ਇਹੀ ਕਾਰਨ ਹੈ ਕਿ ਬਹੁ-ਗਿਣਤੀ ਸਪਾ ਸੈਂਟਰ ਹਮੇਸ਼ਾ ਪੁਲਸ ਦੀ ਅੱਖ ਹੇਠ ਰਹਿੰਦੇ ਹਨ। ਅਸੀਂ ਅਕਸਰ ਹੀ ਸਪਾ ਸੈਂਟਰਾਂ ਦੀ ਆੜ ’ਚ ਚੱਲ ਰਹੇ ਜਿਸਮਫਿਰੋਸ਼ੀ ਕਰਨ ਬਾਰੇ ਖਬਰਾਂ ਪੜ੍ਹਦੇ ਅਤੇ ਸੁਣਦੇ ਹਾਂ। ਇਸੇ ਤਰ੍ਹਾਂ ਸੰਗਰੂਰ ਸ਼ਹਿਰ ’ਚ ਸਪਾ ਸੈਂਟਰ ਦੀ ਆੜ ਹੇਠ ਚੱਲ ਰਹੇ ਜਿਸਮਫਿਰੋਸ਼ੀ ਦਾ ਪਰਦਾਫਾਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 30 ਤਾਰੀਖ਼ ਦੀ ਦਿੱਤੀ ਡੈੱਡਲਾਈਨ, ਸਖ਼ਤ ਹੁਕਮ ਹੋਏ ਜਾਰੀ
ਪੁਲਸ ਅਨੁਸਾਰ ਸੰਗਰੂਰ ਸ਼ਹਿਰ ਦੇ ਨਾਨਕਿਆਣਾ ਰੋਡ ’ਤੇ ਇਕ ਬਹੁਮੰਜਲੀ ਇਮਾਰਤ ’ਚ ਇਕ ਸਪਾ ਸੈਂਟਰ ਦਾ ਮਾਲਕ ਅਤੇ ਮੈਨੇਜਰ ਬੇਸਹਾਰਾ ਕੁੜੀਆਂ ਨੂੰ ਗਾਹਕਾਂ ਅੱਗੇ ਪੇਸ਼ ਕਰਦਾ ਸੀ ਅਤੇ ਉਨ੍ਹਾਂ ਨੂੰ ਜਿਸਮਫਿਰੋਸ਼ੀ ਕਰਨ ਲਈ ਮਜਬੂਰ ਕਰਦਾ ਸੀ। ਪੁਲਸ ਨੇ ਸਪਾ ਸੈਂਟਰ ਦੇ ਦੋਵਾਂ ਸੰਚਾਲਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਨਾਲ ਸਥਾਨਕ ਪਾਰਕ ਇਲਾਕੇ ’ਚ ਗਸ਼ਤ ’ਤੇ ਸਨ। ਇਸ ਦੌਰਾਨ ਇਕ ਵਿਅਕਤੀ ਨੇ ਸੂਚਨਾ ਦਿੱਤੀ ਕਿ ਅਮਿਤ ਕੁਮਾਰ ਪੁੱਤਰ ਵੀਰ ਸਿੰਘ ਵਾਸੀ ਪਾਣੀਪਤ ਹਰਿਆਣਾ ਅਤੇ ਦੀਪ ਪੁੱਤਰ ਸੁਰੇਸ਼ ਕੁਮਾਰ ਵਾਸੀ ਤਰਾਵੜੀ ਥਾਣਾ ਤਰਾਵੜੀ ਜ਼ਿਲਾ ਕਰਨਾਲ ਹਰਿਆਣਾ ਦੋਵਾਂ ਨੇ ਨਾਨਕਿਆਣਾ ਰੋਡ ਨੇੜੇ ਇਕ ਸਪਾ ਸੈਂਟਰ ਖੋਲ੍ਹਿਆ ਹੋਇਆ ਹੈ। ਇਸ ਸਪਾ ਸੈਂਟਰ ਦਾ ਮਾਲਕ ਅਮਿਤ ਕੁਮਾਰ ਹੈ ਅਤੇ ਉਸਨੇ ਦੀਪ ਨੂੰ ਸਪਾ ਸੈਂਟਰ ਦਾ ਮੈਨੇਜਰ ਨਿਯੁਕਤ ਕੀਤਾ ਹੈ।
ਇਹ ਵੀ ਪੜ੍ਹੋ : ਪਨਬੱਸ ਤੇ ਪੰਜਾਬ ਰੋਡਵੇਜ਼ ਨੂੰ ਲੈ ਕੇ ਵੱਡੀ ਖ਼ਬਰ, ਟਰਾਂਸਪੋਰਟ ਮੰਤਰੀ ਦਾ ਅਹਿਮ ਬਿਆਨ ਆਇਆ ਸਾਹਮਣੇ
ਇਹ ਦੋਵੇਂ ਵਿਅਕਤੀ ਗਰੀਬ ਅਤੇ ਬੇਸਹਾਰਾ ਕੁੜੀਆਂ ਅਤੇ ਔਰਤਾਂ ਨੂੰ ਆਪਣੇ ਦਫਤਰ ਬੁਲਾਉਂਦੇ ਹਨ ਅਤੇ ਉਨ੍ਹਾਂ ਨੂੰ ਮੁੰਡਿਆਂ ਅਤੇ ਅੱਧਖੜ ਉਮਰ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਨ ਜੋ ਉਨ੍ਹਾਂ ਪਾਸੋਂ ਜਿਸਮਫਿਰੋਸ਼ੀ ਕਰਵਾਉਂਦੇ ਹਨ। ਐੱਸ. ਐੱਚ. ਓ. ਨੇ ਦੱਸਿਆ ਕਿ ਉਹ ਇਸ ਸਭ ਤੋਂ ਕਮਾਏ ਪੈਸੇ ਦਾ ਇਕ ਵੱਡਾ ਹਿੱਸਾ ਆਪਣੇ ਕੋਲ ਰੱਖਦੇ ਹਨ ਅਤੇ ਉਕਤ ਕੁੜੀਆਂ ਅਤੇ ਔਰਤਾਂ ਨੂੰ ਸਿਰਫ਼ ਨਾਮਾਤਰ ਹਿੱਸਾ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ HDFC Bank ਨਾਲ ਤੋੜੇ ਸਬੰਧ, ਨਹੀਂ ਹੋਵੇਗਾ ਕੋਈ ਲੈਣ-ਦੇਣ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            