ਸਪਾ ਸੈਂਟਰਾਂ ਨੂੰ ਚਲਾਉਣ ਵਾਲੇ ਮਾਲਕ ਹੋ ਜਾਣ ਸਾਵਧਾਨ! ਜਾਰੀ ਹੋ ਗਏ ਸਖ਼ਤ ਹੁਕਮ

Friday, Jul 12, 2024 - 12:14 PM (IST)

ਲੁਧਿਆਣਾ (ਜ. ਬ.) : ਸ਼ਹਿਰ ਦੇ ਕਈ ਸਪਾ ਸੈਂਟਰਾਂ ’ਤੇ ਗਲਤ ਕੰਮ ਹੁੰਦੇ ਹਨ। ਪੁਲਸ ਨੇ ਉਨ੍ਹਾਂ ’ਤੇ ਨਜ਼ਰ ਰੱਖਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਲਈ ਡੀ. ਸੀ. ਪੀ. ਨੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਹੁਕਮ ਦਿੱਤੇ ਹਨ ਕਿ ਸਪਾ ਅਤੇ ਮਸਾਜ ਸੈਂਟਰਾਂ ਦੇ ਅੰਦਰ ਅਤੇ ਬਾਹਰ ਚੰਗੀ ਗੁਣਵੱਤਾ ਦੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣੇ ਚਾਹੀਦੇ ਹਨ। ਨਾਲ ਹੀ ਰਿਸੈਪਸ਼ਨ ’ਤੇ ਵੀ ਸੀ. ਸੀ. ਟੀ. ਵੀ. ਕੈਮਰਾ ਲੱਗਾ ਹੋਣਾ ਚਾਹੀਦਾ ਹੈ, ਜੋ ਕਿ ਆਉਣ ਵਾਲੇ ਗਾਹਕ ਨੂੰ ਕਵਰ ਕਰਦਾ ਹੋਵੇ।

ਇਹ ਵੀ ਪੜ੍ਹੋ : ਸਕੂਲ ਵੈਨ 'ਚ ਪਿਸਤੌਲ ਨਾਲ ਬੱਚਿਆਂ ਨੂੰ ਡਰਾਉਣ ਵਾਲੀ ਔਰਤ 'ਤੇ FIR ਦਰਜ, ਜਾਣੋ ਪੂਰਾ ਮਾਮਲਾ

ਉਸ ਦਾ ਬੈਕਅਪ ਘੱਟ ਤੋਂ ਘੱਟ 30 ਦਿਨਾਂ ਦਾ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸੈਂਟਰ ’ਚ ਆਉਣ ਵਾਲੇ ਹਰ ਗਾਹਕ ਦਾ ਰਿਕਾਰਡ ਮੇਨਟੇਨ ਰੱਖਣਾ ਜ਼ਰੂਰੀ ਹੈ। ਉਸ ਦਾ ਮੋਬਾਇਲ ਨੰਬਰ, ਆਧਾਰ ਕਾਰਡ ਦੀ ਕਾਪੀ ਰੱਖਣੀ ਜ਼ਰੂਰੀ ਹੈ। ਸੈਂਟਰ ’ਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਦੀ ਪੁਲਸ ਵੈਰੀਫਿਕੇਸ਼ਨ ਜ਼ਰੂਰੀ ਹੈ। ਇਸ ਦੇ ਨਾਲ ਹੀ ਕੰਮ ਕਰਨ ਵਾਲੇ ਵਿਦੇਸ਼ੀ ਮੁਲਾਜ਼ਮਾਂ ਦਾ ਆਧਾਰ ਕਾਰਡ, ਪਾਸਪੋਰਟ ਅਤੇ ਹੋਰ ਦਸਤਾਵੇਜ਼ ਦੀ ਕਾਪੀਆਂ ਰੱਖੀਆਂ ਹੋਣੀਆਂ ਚਾਹੀਦੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, 107 ਉਪ ਜ਼ਿਲ੍ਹਾ ਅਟਾਰਨੀਆਂ ਦੀਆਂ ਕੀਤੀਆਂ ਤਾਇਨਾਤੀਆਂ/ਬਦਲੀਆਂ

ਮਾਲਕਾਂ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਸਪਾ ਅਤੇ ਸਮਾਜ ਸੈਂਟਰ ’ਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀ ਉੱਚਿਤ ਵੀਜ਼ਾ ’ਤੇ ਹਨ, ਜੋ ਉਨ੍ਹਾਂ ਨੂੰ ਕੰਮ ਕਰਨ ਬਾਰੇ ਸਮਰੱਥ ਬਣਾਉਂਦਾ ਹੈ। ਸਪਾ ਮਾਲਕਾਂ ਨੂੰ ਇਹ ਯਕੀਨ ਕਰਨਾ ਹੋਵੇਗਾ ਕਿ ਇਨ੍ਹਾਂ ਸਪਾ ਅਤੇ ਸਮਾਜ ਸੈਂਟਰ ’ਚ ਕੋਈ ਗੁਪਤ ਪ੍ਰਵੇਸ਼ ਜਾਂ ਨਿਕਾਸ ਜਾਂ ਗੁਪਤ ਕੈਬਿਨ ਨਹੀਂ ਹੈ। ਸੈਂਟਰ ਵਿਚ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਪਰੋਸਿਆ ਜਾਣਾ ਚਾਹੀਦਾ। ਜੇਕਰ ਕੋਈ ਨਿਯਮਾਂ ਨੂੰ ਅਣਦੇਖਿਆ ਕਰੇਗਾ ਤਾਂ ਪੁਲਸ ਉਨ੍ਹਾਂ ’ਤੇ ਸਖ਼ਤ ਕਾਰਵਾਈ ਕਰ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News