ਭ੍ਰਿਸ਼ਟਾਚਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਸੰਗਰੂਰ ਦਾ SP ਰੈਂਕ ਦਾ ਅਧਿਕਾਰੀ ਫ਼ਰਾਰ, ASI ਗ੍ਰਿਫ਼ਤਾਰ

Tuesday, May 10, 2022 - 10:43 AM (IST)

ਸੰਗਰੂਰ (ਵਿਜੈ ਕੁਮਾਰ ਸਿੰਗਲਾ ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਪੰਜਾਬ ਵਿੱਚੋਂ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਗੇ ਅਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜ਼ਿਲ੍ਹੇ ’ਚ ਹੀ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ। ਭ੍ਰਿਸ਼ਟਾਚਾਰ ਕਾਰਨ ਛੋਟੇ ਅਫਸਰਾਂ ਖ਼ਿਲਾਫ਼ ਕਾਰਵਾਈ ਹੋਣੀ ਸੀ ਪਰ ਅੱਜ ਸੰਗਰੂਰ ਪੁਲਸ ਨੇ ਇਕ ਐੱਸ.ਪੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਅੱਜ ਥਾਣਾ ਸਿਟੀ-1 ਸੰਗਰੂਰ ਵਿਖੇ ਇੱਕ ਪੀ.ਪੀ.ਐੱਸ ਅਧਿਕਾਰੀ ਕਰਨਵੀਰ ਸਿੰਘ ਐੱਸ.ਪੀ ਖ਼ਿਲਾਫ਼ 3 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਹੈ। ਜਿਸ ਮਾਮਲੇ ਵਿੱਚ ਐੱਸ.ਪੀ ਰੈਂਕ ’ਤੇ ਤਾਇਨਾਤ ਕਰਨਵੀਰ ਸਿੰਘ ਪੀ.ਪੀ.ਐੱਸ ਅਜੇ ਤੱਕ ਫੜੇ ਨਹੀਂ ਗਏ ਹਨ ਪਰ ਉਸ ਦੇ ਰੀਡਰ ਏ.ਐੱਸ.ਆਈ ਦਵਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਵਾਪਰਿਆ ਵੱਡਾ ਹਾਦਸਾ : ਮਿੰਨੀ ਬੱਸ ਪਲਟਣ ਨਾਲ 4 ਦੀ ਹੋਈ ਮੌਤ

ਜਾਣਕਾਰੀ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਇਲਾਕੇ ਵਿੱਚ ਕੁਝ ਸਮਾਂ ਪਹਿਲਾਂ ਇੱਕ ਲੜਕੀ ਨੇ ਆਪਣੇ ਆਪ ਨੂੰ ਅੱਗ ਲਗਾ ਕੇ ਜ਼ਿੰਦਾ ਸਾੜ ਲਿਆ ਸੀ, ਉਸ ਮਾਮਲੇ ਵਿੱਚ ਇਹ ਰਿਸ਼ਵਤ ਲਈ ਗਈ ਸੀ। ਇਸ ਸਬੰਧੀ  FIR ਨੰਬਰ 66 ਮਿਤੀ 09.5.2022 ਤਹਿਤ 7 ਭ੍ਰਿਸ਼ਟਾਚਾਰ ਰੋਕੂ ਐਕਟ 2018 ਥਾਣਾ ਸਿਟੀ-1 ਸੰਗਰੂਰ ਵਿਖੇ ਕਰਨਵੀਰ ਸਿੰਘ ਪੀ.ਪੀ.ਐਸ. (SP ਸੰਗਰੂਰ) ਵਿਰੁੱਧ ਉਸਦੇ ਰੀਡਰ ASI ਦਵਿੰਦਰ ਸਿੰਘ ਰਾਹੀਂ 3 ਲੱਖ ਰੁਪਏ ਦੀ ਮੰਗ ਕਰਨ ਅਤੇ ਲੈਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਏ.ਐੱਸ.ਆਈ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ,ਜਦਕਿ ਐੱਸ.ਪੀ ਕਰਨਵੀਰ ਫਰਾਰ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News