ਪੱਤਰਕਾਰ ਨਾਲ ਕੁੱਟਮਾਰ ਦੇ ਮਾਮਲੇ ’ਚ ਸੋਨੂੰ ਸੇਠੀ ਗ੍ਰਿਫਤਾਰ

Tuesday, Nov 23, 2021 - 03:29 AM (IST)

ਪੱਤਰਕਾਰ ਨਾਲ ਕੁੱਟਮਾਰ ਦੇ ਮਾਮਲੇ ’ਚ ਸੋਨੂੰ ਸੇਠੀ ਗ੍ਰਿਫਤਾਰ

ਜ਼ੀਰਕਪੁਰ (ਮੇਸ਼ੀ)- ਪੱਤਰਕਾਰ ਨਾਲ ਕੁੱਟਮਾਰ ਦੇ ਮਾਮਲੇ ’ਚ ਸੋਨੂੰ ਸੇਠੀ ਗ੍ਰਿਫਤਾਰ ਨੂੰ ਗ੍ਰਿਫਤਾਰ ਕਰਨ ਦੀ ਖਬਰ ਹੈ।
ਇਸ ਸਬੰਧੀ ਇੰਸਪੈਕਟਰ ਓਂਕਾਰ ਸਿੰਘ ਬਰਾੜ ਮੁੱਖ ਅਫਸਰ ਥਾਣਾ ਜ਼ੀਰਕਪੁਰ ਨੇ ਦੱਸਿਆ ਕਿ ਸੁਖਵਿੰਦਰ ਸੈਣੀ ਪੁੱਤਰ ਸਵ. ਜਗਦੀਸ਼ ਸਿੰਘ ਵਾਸੀ ਸਰਵ ਮੰਗਲ ਸੋਸਾਇਟੀ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਉਹ 21 ਨਵੰਬਰ ਨੂੰ ਕਿਸੇ ਕਾਨਫਰੰਸ ਤੋਂ ਵਾਪਿਸ ਆ ਰਿਹਾ ਸੀ ਤਾਂ ਇਸ ਦੌਰਾਨ ਸੇਠੀ ਢਾਬੇ ਦੇ ਮਾਲਕ ਸੋਨੂੰ ਸੇਠੀ ਵੱਲੋਂ ਉਸ ਦੀ ਘੇਰ ਕੇ ਮਾਰਕੁੱਟ ਕੀਤੀ ਗਈ ਅਤੇ ਉਸ ਦੀ ਪੱਗ ਉਤਾਰ ਕੇ ਬੇਅਦਬੀ ਕੀਤੀ ਹੈ। ਇਸ ਤੋਂ ਬਾਅਦ ਪੁਲਸ ਨੇ ਦੋ ਵਿਅਕਤੀਆਂ ਨੂੰ ਸੇਠੀ ਢਾਬੇ ਤੋਂ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਮੁੱਖ ਮੁਲਜ਼ਮ ਸੋਨੂੰ ਸੇਠੀ ਫਰਾਰ ਚਲ ਰਿਹਾ ਸੀ। ਉਸ ਨੂੰ ਆਈ. ਓ. ਬਲਵਿੰਦਰ ਸਿੰਘ ਦੀ ਟੀਮ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਉਸ ਨੂੰ ਕੱਲ ਮਾਣਯੋਗ ਅਦਾਲਤ ’ਚ ਪੇਸ਼ ਕੀਤਾ ਜੇਵਗਾ ਅਤੇ ਰਿਮਾਂਡ ਲਿਆ ਜਾਵੇਗਾ।


author

Bharat Thapa

Content Editor

Related News