ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ 'ਤੇ 'ਨਿੱਕੇ ਪੈਰੀਂ' ਗਾਣੇ ਦੇ ਗੀਤਕਾਰ Babbu Brar ਨੇ ਦਿੱਤੀਆਂ ਮੁਬਾਰਕਾਂ
Sunday, Mar 17, 2024 - 06:48 PM (IST)
ਚੰਡੀਗੜ੍ਹ (ਬਿਊਰੋ) - ਦੁਨੀਆ ਭਰ ਵਿਚ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮਾਤਾ ਚਰਨ ਕੌਰ ਨੇ ਇਕ ਪੁੱਤਰ ਭਾਵ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਨੂੰ ਜਨਮ ਦਿੱਤਾ ਹੈ। ਇਹ ਖ਼ੁਸ਼ਖ਼ਬਰੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਦੋਸਤ ਬੱਬੂ ਬਰਾੜ ਨੇ ਇਕ ਭਾਵੁਕ ਪੋਸਟ ਸਾਂਝੀ ਕਰਕੇ ਸਾਰੇ ਪ੍ਰਸ਼ੰਸਕਾਂ ਨੂੰ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਸਰਕਾਰ ਨੇ ਦੇਸ਼ ਦੇ ਇਸ ਇਲਾਕੇ ਨੂੰ ਦਿੱਤਾ ਵੱਡਾ ਤੋਹਫ਼ਾ, 15 ਰੁਪਏ ਘਟਾਈ ਪੈਟਰੋਲ-ਡੀਜ਼ਲ ਦੀ ਕੀਮਤ
ਇਸ 'ਚ ਬੱਬੂ ਬਰਾੜ ਨੇ ਲਿਖਿਆ-'ਮੇਰਾ ਲਿਖਿਆ ਤੇ ਭੈਣ ਜਸਵਿੰਦਰ ਬਰਾੜ ਦਾ ਗਾਇਆ ਗਾਣਾ - ਨਿੱਕੇ ਪੈਰੀਂ - ਸੱਚ ਕਰਨ ਸਾਰੇ ਸੰਸਾਰ ਦੀਆ ਅਰਦਾਸਾ ਕਬੂਲ ਕਰਨ ਲਈ ਵਾਹਿਗੁਰੂ ਜੀ ਤੁਹਾਡੇ ਲੱਖ ਲੱਖ ਸ਼ੁਕਰਾਨੇ ਅੱਜ ਸਾਰਾ ਸੰਸਾਰ ਬਹੁਤ ਖੁਸ਼ ਹੈ
ਛੋਟਾ ਸਿੱਧੂ ਆਉਣ ਦੀਆ ਸਾਰੇ ਸੰਸਾਰ ਨੂੰ ਬਹੁਤ ਬਹੁਤ ਮੁਬਾਰਕਾਂ '।
ਜ਼ਿਕਰਯੋਗ ਹੈ ਕਿ ਬੱਬੂ ਬਰਾੜ ਨੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਮੂਸੇਵਾਲਾ ਦੇ ਵਾਪਸ ਆਉਣ ਬਾਰੇ 'ਨਿੱਕੇ ਪੈਰੀਂ' ਗਾਣਾ ਲਿਖਿਆ ਸੀ ਅਤੇ ਇਹ ਗਾਣਾ ਭੈਣ ਜਸਵਿੰਦਰ ਬਰਾੜ ਨੇ ਗਾਇਆ ਸੀ। ਉਨ੍ਹਾਂ ਨੇ ਗਾਣੇ ਵਿਚ ਮੂਸੇਵਾਲਾ ਦੇ ਵਾਪਸ ਆਉਣ ਦੀ ਅਰਦਾਸ ਕੀਤੀ ਸੀ। ਇਸ ਗਾਣੇ ਦੇ ਆਉਣ ਤੋਂ ਬਾਅਦ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਲੋਂ ਉਸ ਦੇ ਨਿੱਕੇ ਭਰਾ ਦੇ ਆਉਣ ਦੀਆਂ ਉਡੀਕਾਂ ਸ਼ੁਰੂ ਕਰ ਦਿੱਤੀ ਸਨ।
ਹੁਣ ਦੋਵਾਂ ਨੇ ਛੋਟੇ ਮੂਸੇਵਾਲਾ ਦੇ ਆਉਣ 'ਤੇ ਪਿਤਾ ਬਲਕੌਰ ਸਿੰਘ ਅਤੇ ਉਨ੍ਹਾਂ ਦੀ ਮਾਤਾ ਚਰਨ ਕੌਰ ਨੂੰ ਵਧਾਈਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਵਾਹਿਗੁਰੂ ਜੀ ਦਾ ਧੰਨਵਾਦ ਵੀ ਕੀਤਾ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ TikTok 'ਤੇ ਲੱਗ ਸਕਦੀ ਹੈ ਪਾਬੰਦੀ; ਕਾਰੋਬਾਰ ਜਾਰੀ ਰੱਖਣ USA ਨੇ ਰੱਖੀ ਇਹ ਸ਼ਰਤ
ਜ਼ਿਕਰਯੋਗ ਹੈ ਕਿ 29 ਮਈ ਦੀ ਸ਼ਾਮ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਦੇ ਮਾਨਸਾ ਜ਼ਿਲ੍ਹੇ ’ਚ ਗਾਇਕ ’ਤੇ 30 ਰਾਉਂਡ ਫ਼ਾਇਰ ਕੀਤੇ ਗਏ ਸਨ। ਇਕਲੌਤੇ ਪੁੱਤਰ ਦੀ ਮੌਤ ਨੇ ਹੱਸਦੇ ਖੇਡਦੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ। ਇਸ ਦੇ ਨਾਲ ਹੀ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਦੋਸਤ ਬੱਬੂ ਬਰਾੜ ਅਤੇ ਭੈਣ ਜਸਵਿੰਦਰ ਬਰਾੜ ਨੂੰ ਉਸ ਦੇ ਵਾਪਸ ਆਉਣ ਦੀ ਅਰਦਾਸ ਕਰਦੇ ਸੀ। ਸਿੱਧੂ ਮੂਸੇਵਾਲਾ ਦੇ ਜਾਣ ਮਗਰੋਂ ਭੈਣ ਜਸਵਿੰਦਰ ਬਰਾੜ ਨੇ ਉਸ ਦੇ ਵਾਪਸ ਆਉਣ ਦੀ ਆਸ ਕਰਦੇ ਹੋਏ 'ਨਿੱਕੇ ਪੈਰੀਂ' ਗਾਣਾ ਗਾਇਆ ਸੀ।
ਇਹ ਵੀ ਪੜ੍ਹੋ : ਹੋਲੀ ਤੋਂ ਪਹਿਲਾਂ LIC ਕਰਮਚਾਰੀਆਂ ਨੂੰ ਵੱਡਾ ਤੋਹਫਾ, 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8