ਸੋਨਾਲਿਕਾ ਨੇ ਖੋਲਿ੍ਹਆ ਲਾਕ, ਘੁੰਮਿਆ ਉਤਪਾਦਨ ਦਾ ਪਹੀਆ

05/09/2020 7:01:22 PM

ਹੁਸ਼ਿਆਰਪੁਰ— ਟਰੈਕਟਰ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਸੋਨਾਲਿਕਾ ਨੇ ਚੁਣੌਤੀਆਂ ਨੂੰ ਮਾਤ ਦਿੰਦੇ ਹੋਏ ਲਾਕ ਖੋਲ੍ਹ ਦਿੱਤਾ ਹੈ। ਆਰਥਿਕਤਾ ਨੂੰ ਪਟੜੀ ’ਤੇ ਲਿਆਉਣ ਲਈ ਉਤਪਾਦਨ ਦਾ ਪਹੀਆ ਘੁੰਮਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੇ ਨਾਲ ਹੀ ਪਿਛਲੇ ਡੇਢ ਮਹੀਨੇ ਤੋਂ ਬੰਦ ਪਏ ਸਮੂਹ ’ਚ ਟਰੈਕਟਰ ਦਾ ਉਤਪਾਦਨ ਹੋਣ ਲਗਿਆ ਹੈ। 

ਸਰਕਾਰ ਦੀਆਂ ਹਦਾਇਤਾਂ ਦਾ ਵੀ ਰੱਖਿਆ ਜਾ ਰਿਹੈ ਧਿਆਨ
ਉਦਯੋਗ ਗਰੁੱਪ ਦੇ ਵਾਈਸ ਚੇਅਰਮੈਨ ਅਮਿ੍ਰਤ ਸਾਗਰ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ’ਚ ਉਤਪਾਦਨ ਕੰਮ ’ਚ ਸਰਕਾਰ ਦੀਆਂ ਸ਼ਰਤਾਂ ਅਤੇ ਹਦਾਇਤਾਂ ਦਾ ਵਿਸ਼ੇਸ਼ ਧਿਆਨ ’ਚ ਰੱਖਿਆ ਜਾ ਰਿਹਾ ਹੈ। ਸਮੇਂ ਦੇ ਚੱਕਰ ਦੇ ਨਾਲ ਟਰੈਕਟਰ ਬਣਾਉਣ ਦੀ ਰਫਤਾਰ ਤੇਜ਼ੀ ਫੜਨ ਲੱਗੀ ਹੈ। ਕੋਰੋਨਾ ਵਾਇਰਸ ਦੇ ਕਹਿਰ ਤੋਂ ਪਹਿਲਾਂ ਸਮੂਹ ਹਰ ਦਿਨ ’ਚ ਕਰੀਬ 500 ਟਰੈਕਟਰ ਤਿਆਰ ਕਰਦਾ ਸੀ। ਇਸ ਸਮੇਂ 150 ਦੇ ਕਰੀਬ ਰੋਜ਼ਾਨਾ ਟਰੈਕਟਰ ਬਣਾਏ ਜਾ ਰਹੇ ਹਨ। ਗਰੁੱਪ ਦੇ ਜਨਰਲ ਮੈਨੇਜਰ ਅਤੁਲ ਸ਼ਰਮਾ ਨੇ ਦੱਸਿਆ ਕਿ ਉਂਝ ਤਾਂ ਗਰੁੱਪ ’ਚ ਕੁੱਲ 9 ਹਜ਼ਾਰ ਕਰਮਚਾਰੀ ਹਨ ਪਰ ਅਜੇ ਤੱਕ 25 ਸਦੇ ਕਰੀਬ ਕਰਮਚਾਰੀਆਂ ਨੂੰ ਬੁਲਾਇਆ ਜਾ ਰਿਹਾ ਹੈ। ਕਰਮਚਾਰੀਆਂ ਦੇ ਫਿਜ਼ੀਕਲ ਡਿਸਟੈਂਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਸੈਨਟਾਈਜ਼ਰ ਦੀ ਵਿਵਸਥਾ ਕੀਤੀ ਗਈ ਹੈ। 

ਵਰਕਰਾਂ ਨੂੰ ਲਿਜਾਣ ਅਤੇ ਛੱਡਣ ਲਈ 15 ਬੱਸਾਂ ਕੀਤੀਆਂ ਹਾਇਰ 
ਵਰਕਰਾਂ ਨੂੰ ਲਿਆਉਣ ਲਈ ਅਤੇ ਉਨ੍ਹਾਂ ਨੂੰ ਘਰ ਛੱਡਣ ਲਈ ਉਦਯੋਗ ਗਰੁੱਪ ਨੇ 15 ਬੱਸਾਂ ਹਾਇਰ ਕੀਤੀਆਂ ਹਨ। ਇਸ ਦੇ ਇਲਾਵਾ ਕਈ ਕਰਮਚਾਰੀ ਆਪਣੀਆਂ ਗੱਡੀਆਂ ਤੋਂ ਆ ਰਹੇ ਹਨ। ਸਮੂਹ ’ਚ ਜ਼ਿਆਦਾਤਰ ਸਟਾਫ ਪੰਜਾਬ ਨਾਲ ਸਬੰਧਤ ਹੈ। ਇਨ੍ਹਾਂ ਕਰਮਚਾਰੀਆਂ ਨੂੰ ਬੁਲਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਮਚਾਰੀਆਂ ਨੂੰ ਹੁਸ਼ਿਆਰਪੁਰ ਲੈ ਕੇ ਆਉਣ ਤੋਂ ਬਾਅਦ ਪਹਿਲਾਂ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰੰਟਾਈਨ ਕੀਤਾ ਜਾਵੇਗਾ। 

ਖਾਸ ਗੱਲ ਇਹ ਹੈ ਕਿ ਉਦਯੋਗ ਗਰੁੱਪ ਕਿਸੇ ਵੀ ਕਰਮਚਾਰੀ ਦੀ ਤਨਖਾਹ ’ਚ ਕੋਈ ਕਟੌਤੀ ਨਹÄ ਕਰ ਰਿਹਾ ਹੈ। ਸਾਰੇ ਕਰਮਚਾਰੀਆਂ ਨੂੰ ਪੂਰੀ ਤਨਖਾਹ ਦੇ ਰਿਹਾ ਹੈ। ਸ਼ਰਮਾ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਨ ਸਖਤ ਕੀਤੇ ਗਏ ਨਿਯਮਾਂ ਦੇ ਤਹਿਤ ਸਮੂਹ ਚਲਾਉਣਾ ਔਖਾ ਕੰਮ ਹੈ ਪਰ ਇਸ ਦੇ ਬਾਵਜੂਦ ਸੋਨਾਲਿਕਾ ਉਦਯੋਗ ਗਰੁੱਪ ਨੇ ਸਰਕਾਰ ਦੀ ਗਾਈਡਲਾਈਨ ਨੂੰ ਧਿਆਨ ’ਚ ਰੱਖਦੇ ਹੋਏ ਟਰੈਕਟਰ ਦੇ ਉਦਪਾਦਨ ਨੂੰ ਰਫਤਾਰ ਦੇਣੀ ਸ਼ੁਰੂ ਕਰ ਦਿੱਤੀ ਹੈ। ਉਮੀਦ ਹੈ ਕਿ ਗਰੁੱਪ ਬਹੁਤ ਜਲਦੀ ਪੁਰਾਣੇ ਉਤਪਾਦਨ ’ਚ ਕੰਮ ਕਰਨ ਲੱਗ ਜਾਵੇਗਾ। ਅਗਲੇ ਹਫਤੇ ਤੱਕ ਸਮੂਹ ’ਚ 50 ਫੀਸਦੀ ਕਰਮਚਾਰੀਆਂ ਨੂੰ ਕੰਮ ’ਤੇ ਬੁਲਾਉਣ ਦੀ ਯੋਜਨਾ ਹੈ। ਵਰਕਰਾਂ ਦੇ ਵਧਣ ਨਾਲ ਟਰੈਕਟਰਾਂ ਦੇ ਉਤਪਾਦਨ ’ਚ ਹੋਰ ਜ਼ਿਆਦਾ ਵਾਧਾ ਹੋ ਜਾਵੇਗਾ। ਇਸ ਚੁਣੌਤੀ ਦੇ ਮਾਹੌਲ ’ਚ ਉਦਯੋਗ ਗਰੁੱਪ ਟਰੈਕਟਰਾਂ ਦੇ ਉਤਪਾਦਨ ਦੇ ਨਾਲ-ਨਾਲ ਆਪਣੇ ਕਰਮਚਾਰੀਆਂ ਦਾ ਵਿਸ਼ੇਸ਼ ਧਿਆਨ ਰੱਖ ਰਿਹਾ ਹੈ। 


shivani attri

Content Editor

Related News