ਨਸ਼ਾ ਕਰਨ ਤੋਂ ਰੋਕਦਾ ਸੀ ਪਿਓ, ਗੁੱਸੇ ''ਚ ਕਪੁੱਤ ਹੋਏ ਪੁੱਤ ਨੇ ਦਾਤਰ ਮਾਰ ਕੇ ਬਾਪ ਨੂੰ ਉਤਾਰਿਆ ਮੌਤ ਦੇ ਘਾਟ
Saturday, Oct 05, 2024 - 05:21 AM (IST)
ਜ਼ੀਰਾ (ਰਾਜੇਸ਼ ਢੰਡ, ਗੁਰਮੇਲ ਸੇਖਵਾਂ)– ਜ਼ੀਰਾ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਪੁੱਤਰ ਨੇ ਪਿਓ ਨੂੰ ਦਾਤਰ ਨਾਲ ਹਮਲਾ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ 'ਚ ਥਾਣਾ ਸਿਟੀ ਜ਼ੀਰਾ ਪੁਲਸ ਨੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ’ਚ ਮਨਬੀਰ ਕੌਰ ਪਤਨੀ ਰਸ਼ਪਾਲ ਸਿੰਘ ਵਾਸੀ ਮੁਹੱਲਾਂ ਮੱਲੀਆਂ ਵਾਲਾ ਜ਼ੀਰਾ ਨੇ ਦੱਸਿਆ ਕਿ ਮੁਲਜ਼ਮ ਪ੍ਰਭਜੀਤ ਸਿੰਘ ਪੁੱਤਰ ਰਸ਼ਪਾਲ ਸਿੰਘ ਵਾਸੀ ਮੁਹੱਲਾ ਮੱਲੀਆਂ ਜ਼ੀਰਾ ਨਸ਼ਾ ਕਰ ਕੇ ਲੜਾਈ-ਝਗੜਾ ਕਰਦਾ ਸੀ ਤੇ ਮੁਲਜ਼ਮ ਦਾ ਪਿਤਾ ਰਸ਼ਪਾਲ ਸਿੰਘ (48) ਪੁੱਤਰ ਸੁਖਵਿੰਦਰ ਸਿੰਘ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ।
ਇਹ ਵੀ ਪੜ੍ਹੋ- 800 ਪੰਜਾਬੀ ਤੇ 6500 ਪ੍ਰਵਾਸੀ ! ਪੰਜਾਬ ਦੇ ਇਸ ਪਿੰਡ 'ਚ ਸਰਪੰਚ ਤਾਂ ਛੱਡੋ, ਪੰਜਾਬੀ ਪੰਚ ਚੁਣਨਾ ਵੀ ਹੋਇਆ ਔਖਾ
ਇਸੇ ਰੰਜ਼ਿਸ਼ ਕਰ ਕੇ ਮੁਲਜ਼ਮ ਨੇ ਆਪਣੇ ਪਿਤਾ ਰਸ਼ਪਾਲ ਸਿੰਘ ਦੇ ਦਾਤਰ ਨਾਲ ਸੱਟਾਂ ਮਾਰੀਆਂ। ਰਸ਼ਪਾਲ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- 4 ਸਾਲ ਦੀ ਉਮਰ 'ਚ ਮਾਂ ਨਾਲ ਮੰਗਦੀ ਸੀ ਭੀਖ, ਹੁਣ ਬਣੀ ਡਾਕਟਰ, ਮਰੀਜ਼ਾਂ ਨੂੰ ਦੇਵੇਗੀ ਜੀਵਨ 'ਦਾਨ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e