ਜਿਸ ਪੁੱਤ ਦੀ ਸਲਾਮਤੀ ਲਈ ਸਦਾ ਮੰਗੀਆਂ ਦੁਆਵਾਂ, ਉਸੇ ਨੇ ਬੇਰਹਿਮੀ ਨਾਲ ਕਤਲ ਕੀਤੀ ''ਮਾਂ''

Saturday, Mar 13, 2021 - 09:33 AM (IST)

ਜਿਸ ਪੁੱਤ ਦੀ ਸਲਾਮਤੀ ਲਈ ਸਦਾ ਮੰਗੀਆਂ ਦੁਆਵਾਂ, ਉਸੇ ਨੇ ਬੇਰਹਿਮੀ ਨਾਲ ਕਤਲ ਕੀਤੀ ''ਮਾਂ''

ਹਠੂਰ (ਭੱਟੀ) : ਜਿਸ ਪੁੱਤ ਦੀ ਸਲਾਮਤੀ ਲਈ ਮਾਂ ਨੇ ਹਮੇਸ਼ਾ ਰੱਬ ਕੋਲੋਂ ਦੁਆਵਾਂ ਮੰਗੀਆਂ, ਉਸੇ ਕਲਯੁਗੀ ਪੁੱਤ ਨੇ ਗਲਾ ਘੁੱਟ ਕੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮਜ਼ਦੂਰੀ ਕਰ ਕੇ ਆਪਣੇ ਬੱਚਿਆਂ ਦਾ ਢਿੱਡ ਭਰਨ ਵਾਲੀ ਮ੍ਰਿਤਕਾ ਪਰਮਜੀਤ ਕੌਰ (45) ਪਤਨੀ ਜਗਰੂਪ ਸਿੰਘ ਵਾਸੀ ਪਿੰਡ ਲੱਖਾ ਨੂੰ ਉਸ ਦੇ ਹੀ ਛੋਟੇ ਪੁੱਤਰ ਕਰਮ ਸਿੰਘ (24) ਨੇ ਘਰੇਲੂ ਅਣਬਣ ਕਾਰਣ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ : ਨਵਾਂਗਰਾਓਂ ਤੋਂ 5 ਲੱਖ ਦਾ ਇਨਾਮੀ ਮੋਸਟ ਵਾਂਟੇਡ ਬਦਮਾਸ਼ ਸਾਥੀ ਸਮੇਤ ਗ੍ਰਿਫ਼ਤਾਰ

ਪਰਮਜੀਤ ਕੌਰ ਦੀਆਂ 5 ਧੀਆਂ ਅਤੇ 2 ਪੁੱਤਰਾਂ ’ਚੋਂ ਕਰਮ ਸਿੰਘ ਸਭ ਤੋਂ ਛੋਟਾ ਹੈ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਬਲਵਿੰਦਰ ਸਿੰਘ ਐੱਸ. ਪੀ. (ਡੀ), ਸੁਖਨਾਜ਼ ਸਿੰਘ ਡੀ. ਐੱਸ. ਪੀ. ਰਾਏਕੋਟ ਅਤੇ ਐੱਸ. ਐੱਚ. ਓ. ਥਾਣਾ ਹਠੂਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਪੁਲਸ ਪਾਰਟੀ ਸਮੇਤ ਪੁੱਜ ਕੇ ਕਾਤਲ ਨੂੰ ਹਿਰਾਸਤ ’ਚ ਲੈ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਵਾਹਨਾਂ 'ਤੇ ਟੈਕਸ ਵਧਾਉਣ ਦੀਆਂ ਚਰਚਾਵਾਂ ਦਾ ਸੱਚ ਆਇਆ ਸਾਹਮਣੇ, ਸਰਕਾਰ ਨੇ ਕਹੀ ਇਹ ਗੱਲ

ਇਸ ਸਬੰਧੀ ਐੱਸ. ਐੱਚ. ਓ. ਅਰਸ਼ਪ੍ਰੀਤ ਕੌਰ ਗਰੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਰਮਜੀਤ ਕੌਰ ਦੇ ਕਤਲ ਦੇ ਅਸਲ ਕਾਰਣ ਦਾ ਪਤਾ ਕਰਨ ਲਈ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਅਤੇ ਪਰਮਜੀਤ ਕੌਰ ਦੇ ਪਤੀ ਜਗਰੂਪ ਸਿੰਘ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ, ਜੋ ਕਿ ਕਿਸੇ ਹੋਰ ਸੂਬੇ ’ਚ ਕੰਮ ਕਰਦਾ ਹੈ।      
ਨੋਟ : ਕਲਯੁਗ ਦੇ ਇਸ ਸਮੇਂ 'ਚ ਹੋ ਰਹੇ ਰਿਸ਼ਤਿਆਂ ਦੇ ਘਾਣ ਬਾਰੇ ਦਿਓ ਆਪਣੀ ਰਾਏ
 


author

Babita

Content Editor

Related News