ਪੁੱਤ ਦੇ ਵਿਆਹ ਤੋਂ ਇਕ ਹਫਤਾ ਪਹਿਲਾਂ ਵਾਪਰ ਗਿਆ ਭਾਣਾ, ਖੁਸ਼ੀਆਂ ਦੀਆਂ ਥਾਂ ਆ ਗਏ ਦੁੱਖ

Saturday, Jan 28, 2023 - 06:08 PM (IST)

ਪੁੱਤ ਦੇ ਵਿਆਹ ਤੋਂ ਇਕ ਹਫਤਾ ਪਹਿਲਾਂ ਵਾਪਰ ਗਿਆ ਭਾਣਾ, ਖੁਸ਼ੀਆਂ ਦੀਆਂ ਥਾਂ ਆ ਗਏ ਦੁੱਖ

ਤਲਵੰਡੀ ਭਾਈ (ਗੁਲਾਟੀ) : ਸਥਾਨਕ ਸ਼ਹਿਰ ਦੇ ਵਾਰਡ ਨੰਬਰ-01, ਨਵੀਂ ਆਬਾਦੀ ’ਚ ਬੀਤੀ ਸ਼ਾਮ ਇਕ ਵਿਆਹ ਵਾਲੇ ਘਰ ’ਚ ਦਾਖ਼ਲ ਹੋ ਕੇ ਚੋਰਾਂ ਨੇ 8 ਤੋਲੇ ਸੋਨਾ ਅਤੇ 90 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ। ਇਸ ਸਬੰਧੀ ਘਰ ਦੇ ਮਾਲਕ ਵਿਨੋਦ ਕੁਮਾਰ ਪੁੱਤਰ ਹਰੀ ਚੰਦ ਵਾਸੀ ਨਵੀਂ ਆਬਾਦੀ ਤਲਵੰਡੀ ਭਾਈ ਨੇ ਦੱਸਿਆ ਕਿ ਉਸਦੇ ਬੇਟੇ ਦਾ 5 ਫ਼ਰਵਰੀ ਨੂੰ ਵਿਆਹ ਰੱਖਿਆ ਹੋਇਆ ਹੈ ਅਤੇ ਇਸ ਸਬੰਧ ’ਚ ਬੀਤੀ ਸ਼ਾਮ ਕਰੀਬ 5 ਵਜੇ ਸਾਰਾ ਪਰਿਵਾਰ ਮੋਗਾ ਵਿਖੇ ਆ ਗਿਆ ਸੀ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ ’ਚ ਤਾਰ-ਤਾਰ ਹੋਇਆ ਗੁਰੂ ਚੇਲੇ ਦਾ ਰਿਸ਼ਤਾ, ਅਧਿਆਪਕ ਦੀ ਕਰਤੂਤ ਸੁਣ ਹੋਵੋਗੇ ਹੈਰਾਨ

ਰਾਤ ਕਰੀਬ ਸਾਢੇ ਦਸ ਵਜੇ ਜਦੋਂ ਅਸੀ ਘਰ ਪਰਤੇ ਤਾਂ ਦੇਖਿਆ ਕਿ ਘਰ ਦੇ ਅੰਦਰਲੇ ਕਮਰਿਆਂ ਦੇ ਜਿੰਦਰੇ ਤੋੜੇ ਪਏ ਸਨ ਅਤੇ ਅਲਮਾਰੀ ਵਿਚੋਂ ਕੱਪੜੇ ਅਤੇ ਹੋਰ ਸਮਾਨ ਵੀ ਖਿਲਰਿਆ ਪਿਆ ਸੀ, ਅਲਮਾਰੀ ’ਚ ਪਿਆ 8 ਤੋਲੇ ਸੋਨਾ ਜਿਸ ਵਿਚ 2 ਕੜੇ, 2 ਮੁੰਦਰੀਆਂ, ਇਕ ਹਾਰ ਅਤੇ 90 ਹਜ਼ਾਰ ਰੁਪਏ ਦੀ ਨਕਦੀ ਵੀ ਗਾਇਬ ਸੀ। ਉਨ੍ਹਾਂ ਦੱਸਿਆ ਕਿ ਚੋਰੀ ਹੋਏ ਸਮਾਨ ਦੀ ਕੀਮਤ ਕਰੀਬ 5 ਲੱਖ ਰੁਪਏ ਬਣਦੀ ਹੈ। ਪੀੜਤ ਵੱਲੋਂ ਇਸ ਸਬੰਧੀ ਸਥਾਨਕ ਪੁਲਸ ਨੂੰ ਇਤਲਾਹ ਦਿੱਤੀ ਗਈ। ਪੁਲਸ ਨੇ ਘਟਨਾ ਸਥਾਨ ’ਤੇ ਪੁੱਜ ਕੇ ਪੀੜਤ ਦੇ ਬਿਆਨ ਕਲਮਬੰਦ ਕਰਕੇ ਅਗਲੀ ਕਰਵਾਈ ਆਰੰਭ ਦਿੱਤੀ। ਪੀੜਤ ਨੇ ਮੰਗ ਕੀਤੀ ਕਿ ਚੋਰਾਂ ਨੂੰ ਜਲਦ ਕਾਬੂ ਕਰਕੇ ਉਸਦਾ ਚੋਰੀ ਹੋਇਆ ਸੋਨਾ ਅਤੇ ਨਕਦੀ ਬਰਾਮਦ ਕਰਵਾਈ ਜਾਵੇ।

ਇਹ ਵੀ ਪੜ੍ਹੋ : ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਪਾਰਟਨਰ ਨੇ ਖੇਡੀ ਗੰਦੀ ਚਾਲ, ਉਹ ਕੀਤਾ ਜੋ ਸੋਚਿਆ ਨਾ ਸੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News