ਪੁੱਤਰ ਦਾ ਵਿਆਹ ਕਰਕੇ ਆ ਰਹੇ ਅਕਾਲੀ ਆਗੂ ਨਾਲ ਵਾਪਰਿਆ ਹਾਦਸਾ

Friday, Nov 18, 2022 - 04:30 PM (IST)

ਪੁੱਤਰ ਦਾ ਵਿਆਹ ਕਰਕੇ ਆ ਰਹੇ ਅਕਾਲੀ ਆਗੂ ਨਾਲ ਵਾਪਰਿਆ ਹਾਦਸਾ

ਮੋਗਾ (ਗੋਪੀ ਰਾਊਕੇ) : ਮੋਗਾ-ਲੁਧਿਆਣਾ ਮੁੱਖ ਮਾਰਗ ’ਤੇ ਲੰਘੀ ਦੇਰ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਸਕਾਰਪੀਓ ਗੱਡੀ ਅਚਾਨਕ ਬੇਕਾਬੂ ਹੋ ਕੇ ਡਿਵਾਇਡਰ ’ਤੇ ਚੜ੍ਹ ਗਈ। ਪਤਾ ਲੱਗਾ ਹੈ ਕਿ ਇਸ ਹਾਦਸੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਆਪਣੇ ਪੁੱਤਰ ਦੇ ਵਿਆਹ ਸਮਾਗਮ ’ਚ ਚੰਡੀਗੜ੍ਹ ਤੋਂ ਆਪਣੇ ਸਾਥੀਆਂ ਨਾਲ ਵਾਪਿਸ ਮੋਗਾ ਪਰਤ ਰਹੇ ਸਨ ਪਰ ਅਚਾਨਕ ਜਦੋਂ ਉਹ ਬੁੱਘੀਪੁਰਾ ਚੌਂਕ ਨੇੜੇ ਪੁੱਜੇ ਤਾਂ ਗੱਡੀ ਇਕਦਮ ਪਲਟ ਗਈ। ਇਸ ਹਾਦਸੇ ਵਿਚ ਅਕਾਲੀ ਆਗੂ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਕਿਹਾ ਕਿ ਉਨ੍ਹਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਸਾਰੇ ਗੱਡੀ ਸਵਾਰ ਠੀਕ ਹਨ, ਪਰੰਤੂ ਗੱਡੀ ਦਾ ਵੱਡਾ ਨੁਕਸਾਨ ਹੋਇਆ ਹੈ।


author

Gurminder Singh

Content Editor

Related News