ਪੁੱਤ ਦੇ ਪ੍ਰੇਮ ਸਬੰਧਾਂ ਦੇ ਚੱਲਦਿਆ ਪਿਓ ਨੇ ਚੁੱਕਿਆ ਖ਼ੌਫਨਾਕ ਕਦਮ, ਸੁਸਾਇਡ ਨੋਟ ’ਚ ਆਖੀ ਇਹ ਗੱਲ

03/16/2021 2:27:05 PM

ਅੰਮ੍ਰਿਤਸਰ (ਸੰਜੀਵ) - ਕਾਊਂਟਰ ਇੰਟੈਲੀਜੈਂਸ ’ਚ ਤਾਇਨਾਤ ਹੈੱਡ ਕਾਂਸਟੇਬਲ ਮਨਜਿੰਦਰ ਸਿੰਘ ਵਲੋਂ ਫਾਹਾ ਲਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਨਜਿੰਦਰ ਪਿਛਲੇ ਕੁਝ ਸਮੇਂ ਤੋਂ ਉਹ ਆਪਣੇ ਪੁੱਤ ਦੇ ਪ੍ਰੇਮ ਸਬੰਧਾਂ ਕਾਰਣ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਲਈ। ਫਿਲਹਾਲ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਲਾਸ਼ ਕੋਲ ਮਿਲੇ ਸੁਸਾਇਡ ਨੋਟ ਦੇ ਆਧਾਰ ’ਤੇ ਹੈੱਡ ਕਾਂਸਟੇਬਲ ਨੂੰ ਮਰਨ ਲਈ ਮਜ਼ਬੂਰ ਕਰਨ ਦੇ ਦੋਸ਼ ’ਚ ਨਰਿੰਦਰ ਸਿੰਘ, ਰਣਜੀਤ ਕੌਰ, ਸ਼ਮਸ਼ੇਰ ਸਿੰਘ ਵਾਸੀ ਰਾਣਾ ਕਲਾ, ਰਾਜਵਿੰਦਰ ਕੌਰ, ਸ਼ਮਸ਼ੇਰ ਸਿੰਘ ਨਿਵਾਸੀ ਝੰਡੂਵਾਲਾ, ਲਾਡੀ ਅਤੇ ਮਨਦੀਪ ਕੌਰ ਨਿਵਾਸੀ ਮਹਿਤਾ ਚੌਕ ਵਿਰੁੱਧ ਕੇਸ ਦਰਜ ਕੀਤਾ ਹੈ । 

ਮ੍ਰਿਤਕ ਦੀ ਪਤਨੀ ਬਲਰਾਜ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਸਵੇਰ ਉਸ ਦਾ ਪਤੀ ਘਰ ਤੋਂ ਡਿਊਟੀ ’ਤੇ ਗਿਆ ਅਤੇ ਵਾਪਸ ਨਹੀਂ ਆਇਆ। ਉਹ ਉਨ੍ਹਾਂ ਨੂੰ ਲੱਭਦੀ ਹੋਈ ਲਾਈਨ ਅਫ਼ਸਰ ਏ. ਐੱਸ. ਆਈ. ਆਈ . ਸਤਨਾਮ ਸਿੰਘ ਕੋਲ ਪਹੁੰਚੀ। ਉਸ ਤੋਂ ਬਾਅਦ ਉਹ ਉਨ੍ਹਾਂ ਨੂੰ ਨਾਲ ਲੈ ਕੇ ਆਪਣੇ ਪਤੀ ਦੇ ਡਿਊਟੀ ਵਾਲੇ ਕਮਰੇ ਵੱਲ ਗਈ, ਜੋ ਅੰਦਰੋਂ ਬੰਦ ਸੀ। ਜਦੋਂ ਉਕਤ ਲੋਕਾਂ ਨੇ ਦਰਵਾਜ਼ਾ ਤੋੜ ਕੇ ਕਮਰਾ ਖੋਲ੍ਹਿਆ ਤਾਂ ਉਸ ਦਾ ਪਤੀ ਪੱਖੇ ਨਾਲ ਲਟਕ ਰਿਹਾ ਸੀ। ਲਾਸ਼ ਕੋਲ ਪੁਲਸ ਨੂੰ ਇਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ’ਚ ਉਸ ਨੇ ਆਪਣੇ ਪੁੱਤ ਦੇ ਪ੍ਰੇਮ ਸਬੰਧ ਅਤੇ ਕੁੜੀ ਦੇ ਪਰਿਵਾਰ ਵਲੋਂ ਉਸ ਨੂੰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਬਾਰੇ ਦੱਸਿਆ ਹੋਇਆ ਸੀ। ਇਸ ਤੋਂ ਇਲਾਵਾ ਉਸ ਸੁਸਾਈਡ ’ਚ ਸਾਰੇ ਦੋਸ਼ੀਆਂ ਦੇ ਨਾਂ ਵੀ ਸਨ। 

ਬਲਰਾਜ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਮਨਜਿੰਦਰ ਸਿੰਘ 1993 ’ਚ ਪੰਜਾਬ ਪੁਲਸ ’ਚ ਭਰਤੀ ਹੋਇਆ ਸੀ ਅਤੇ ਮਾਲ ਮੰਡੀ ਸਥਿਤ ਕਾਊਂਟਰ ਇੰਟੈਲੀਜੈਂਸ ਦੇ ਤੌਰ ’ਤੇ ਕੰਮ ਕਰ ਰਿਹਾ ਸੀ । ਉਸ ਦੇ 23 ਸਾਲ ਦਾ ਪੁੱਤ ਲਵਪ੍ਰੀਤ ਸਿੰਘ ਦੇ ਇਕ ਕੁੜੀ ਨਾਲ ਪ੍ਰੇਮ ਸਬੰਧ ਬਣ ਗਏ। ਜਦੋਂ ਉਨ੍ਹਾਂ ਨੂੰ ਇਸ ਬਾਰੇ ’ਚ ਪਤਾ ਲੱਗਾ ਤਾਂ ਉਹ ਆਪਣੇ ਕੁਝ ਰਿਸ਼ਤੇਦਾਰਾਂ ਨੂੰ ਲੈ ਕੇ ਕੁੜੀ ਵਾਲਿਆਂ ਦੇ ਘਰ ਰਿਸ਼ਤਾ ਲੈ ਕੇ ਗਏ ਸਨ ਪਰ ਉਨ੍ਹਾਂ ਨੇ ਰਿਸ਼ਤੇ ਤੋਂ ਮਨ੍ਹਾ ਕਰ ਦਿੱਤਾ ਅਤੇ ਉਨ੍ਹਾਂ ਦੇ ਮੁੰਡੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

ਇਸ ਤੋਂ ਬਾਅਦ ਉਹ ਇਕ ਵਾਰ ਫਿਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਕੁੜੀ ਦੇ ਘਰ ਗਏ ਸਨ, ਜਿਥੇ ਉਕਤ ਸਾਰੇ ਮੁਲਜ਼ਮ ਮੌਜੂਦ ਸਨ। ਉਕਤ ਲੋਕਾਂ ਨੇ ਉਸ ਦੇ ਪਤੀ ਨੂੰ ਮੰਦਾ ਕਿਹਾ ਅਤੇ ਉਨ੍ਹਾਂ ਨੂੰ ਮਾਰ ਦੇਣ ਦੀ ਧਮਕੀ ਦਿੱਤੀ । ਦੂਜੇ ਪਾਸੇ ਪੁਲਸ ਨੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News