ਜਲੰਧਰ: ਕਰੰਟ ਲੱਗਣ ਨਾਲ ਹੋਈ ਪਿਤਾ-ਪੁੱਤਰ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦੀ ਸਖ਼ਤ ਕਾਰਵਾਈ

Thursday, Sep 03, 2020 - 11:05 PM (IST)

ਜਲੰਧਰ: ਕਰੰਟ ਲੱਗਣ ਨਾਲ ਹੋਈ ਪਿਤਾ-ਪੁੱਤਰ ਦੀ ਮੌਤ ਦੇ ਮਾਮਲੇ 'ਚ ਹਾਈਕੋਰਟ ਦੀ ਸਖ਼ਤ ਕਾਰਵਾਈ

ਜਲੰਧਰ (ਜ. ਬ.)— ਬੀਤੇ ਦਿਨੀਂ ਤੇਜ਼ ਬਾਰਿਸ਼ ਕਾਰਨ ਪੀਰ ਬੋਦਲਾ ਬਾਜ਼ਾਰ 'ਚ ਖੜ੍ਹੇ ਪਾਣੀ 'ਚ ਕਰੰਟ ਆਉਣ ਨਾਲ ਪਿਓ-ਪੁੱਤ ਦੀ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਮ੍ਰਿਤਕ ਗੁਲਸ਼ਨ ਦੀ ਮਾਂ ਸਰਲਾ ਰਾਣੀ ਵੱਲੋਂ ਮਾਣਯੋਗ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸਰਲਾ ਦੇਵੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ 'ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ 8 ਲੋਕਾਂ ਨੂੰ ਨੋਟਿਸ ਭੇਜਿਆ ਹੈ। ਇਸ ਨੋਟਿਸ ਦਾ ਜਵਾਬ ਹਾਈਕੋਰਟ ਵੱਲੋਂ 7 ਅਕਤੂਬਰ ਤੱਕ ਦੇਣ ਲਈ ਕਿਹਾ ਗਿਆ ਹੈ ਕਿ ਇਹੋ ਜਿਹੀ ਅਣਦੇਖੀ ਕਿਵੇਂ ਅਤੇ ਕਿਉਂ ਹੋਈ ਅਤੇ ਇਸ ਮਾਮਲੇ 'ਚ ਮੁਆਵਜ਼ੇ ਦੀ ਕੀ ਵਿਵਸਥਾ ਹੈ।

PunjabKesari

ਗ੍ਰਹਿ ਸਕੱਤਰ ਪੰਜਾਬ ਤੇ ਪੁਲਸ ਕਮਿਸ਼ਨਰ ਜਲੰਧਰ ਸਣੇ ਇਨ੍ਹਾਂ ਲੋਕਾਂ ਨੂੰ ਜਾਰੀ ਹੋਇਆ ਨੋਟਿਸ
ਇਨ੍ਹਾਂ ਲੋਕਾਂ 'ਚ ਗ੍ਰਹਿ ਸਕੱਤਰ ਪੰਜਾਬ, ਪੁਲਸ ਕਮਿਸ਼ਨਰ ਜਲੰਧਰ, ਥਾਣਾ ਮੁਖੀ 4, ਚੇਅਰਮੈਨ ਬਿਜਲੀ ਮਹਿਕਮਾ ਪਟਿਆਲਾ, ਚੀਫ ਇੰਜੀਨੀਅਰ ਉੱਤਰੀ ਬਿਜਲੀ ਮਹਿਕਮਾ, ਸ਼ਮਸ਼ੇਰ ਚੰਦਰ, ਸਹਾਇਕ ਇੰਜੀਨੀਅਰ ਜਲੰਧਰ, ਜਤਿੰਦਰ ਕੁਮਾਰ ਜੇ. ਈ. ਅਤੇ ਦਰਸ਼ਨ ਸਿੰਘ ਸਹਾਇਕ ਇੰਜੀਨੀਅਰ ਮਕਸੂਦਾਂ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਸਰਲਾ ਰਾਣੀ ਨੇ ਦੱਸਿਆ ਕਿ ਐੱਨ. ਜੀ. ਓ. ਹੱਸਦਾ-ਵੱਸਦਾ ਪੰਜਾਬ, ਦਸਤਾਰ-ਏ-ਖਾਲਸਾ ਯੂਥ ਕਲੱਬ ਮਾਡਲ ਹਾਊਸ, ਚਹਾਰ ਬਾਗ ਨੌਜਵਾਨ ਸਭਾ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਸੰਸਥਾਵਾਂ ਲਗਾਤਾਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨਾਲ ਇਨਸਾਫ਼ ਦਿਵਾਉਣ ਲਈ ਖੜ੍ਹੀਆਂ ਰਹੀਆਂ ਹਨ। ਸਰਲਾ ਰਾਣੀ ਨੇ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਵੀ ਪ੍ਰਗਟਾਇਆ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਚੰਦਨ ਗਰੇਵਾਲ, ਜਗਦੇਵ ਸਿੰਘ ਜੰਗੀ, ਗੁਰਮੀਤ ਸਿੰਘ ਬਿੱਟੂ, ਚਰਨਜੀਤ ਸਿੰਘ, ਰਣਜੀਤ ਸਿੰਘ, ਵਿਪਨ ਆਦਿ ਵੀ ਮੌਜੂਦ ਸਨ।

ਇਹ ਵੀ ਪੜ੍ਹੋ: ਰਾਜੌਰੀ 'ਚ ਸ਼ਹੀਦ ਹੋਏ ਮੁਕੇਰੀਆਂ ਦੇ ਜਵਾਨ ਦੇ ਪਰਿਵਾਰ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ

ਕੀ ਹੈ ਪੂਰੀ ਮਾਮਲਾ
ਛੋਟਾ ਅਲੀ ਮੁਹੱਲਾ ਦਾ ਰਹਿਣ ਵਾਲਾ ਗੁਲਸ਼ਨ ਪੱਕਾ ਬਾਗ 'ਚ ਫੋਟੋਫ੍ਰੇਮ ਦੀ ਦੁਕਾਨ ਕਰਦਾ ਸੀ। ਉਸ ਨੂੰ ਲੈਣ ਲਈ ਰੋਜ਼ਾਨਾ ਉਸ ਦਾ ਪੁੱਤਰ ਮੁੰਨਾ (13) ਦੁਕਾਨ 'ਤੇ ਜਾਂਦਾ ਸੀ। 10 ਜੁਲਾਈ 2020 ਦੇਰ ਸ਼ਾਮ ਆਪਣੇ ਪਿਤਾ ਨੂੰ ਮਿਲਣ ਲਈ ਅਟਾਰੀ ਬਾਜ਼ਾਰ ਸਥਿਤ ਲੈਮੀਨੇਸ਼ਨ ਦੀ ਦੁਕਾਨ, ਜਿੱਥੇ ਉਸ ਦਾ ਪਿਤਾ ਕੰਮ ਕਰਦਾ ਸੀ, 'ਤੇ ਗਿਆ ਸੀ, ਰਾਤ ਨੂੰ ਤੇਜ਼ ਮੀਂਹ ਦੇ ਸ਼ੁਰੂ ਹੋਣ ਕਾਰਨ ਉਹ ਆਪਣੇ ਪਿਤਾ ਕੋਲ ਦੁਕਾਨ 'ਤੇ ਹੀ ਰੁਕ ਗਿਆ। ਇਸ ਤੋਂ ਬਾਅਦ ਦੋਵੇਂ 9 ਵਜੇ ਆਪਣੇ ਘਰ ਲਈ ਚਲੇ ਕਿ ਪੀਰ ਬੋਦਲਾ ਬਾਜ਼ਾਰ ਚੌਕ 'ਚ ਖੰਬੇ ਨਾਲ ਲਟਕ ਕੇ ਮੀਂਹ ਕਾਰਨ ਖੜ੍ਹੇ ਪਾਣੀ 'ਚ ਪਈ ਡਿੱਗੀ ਬਿਜਲੀ ਵਾਲੀ ਤਾਰ 'ਚ ਆਏ ਕਰੰਟ ਦੀ ਲਪੇਟ 'ਚ ਆ ਗਏ, ਜਿਸ ਦੇ ਕਰੰਟ ਨਾਲ ਪਿਤਾ-ਪੁੱਤਰ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਪਾਕਿ ਦੀ ਗੋਲੀਬਾਰੀ ਦਾ ਜਵਾਬ ਦਿੰਦੇ ਸ਼ਹੀਦ ਹੋਇਆ ਮੁਕੇਰੀਆਂ ਦਾ ਸੂਬੇਦਾਰ ਰਾਜੇਸ਼ ਕੁਮਾਰ, ਪਿੰਡ 'ਚ ਛਾਈ ਸੋਗ ਦੀ ਲਹਿਰ


author

shivani attri

Content Editor

Related News