ਪੁੱਤ ਨੇ ਵੱਖਰੇ ਢੰਗ ਨਾਲ ਮਨਾਇਆ ਪਿਤਾ ਦਾ ਜਨਮ ਦਿਨ, ਪੂਰੇ ਪਰਿਵਾਰ ਨਾਲ ਮਿਲ ਕੇ ਕੀਤਾ ਖੂਨ ਦਾਨ

Friday, Nov 18, 2022 - 12:50 AM (IST)

ਪੁੱਤ ਨੇ ਵੱਖਰੇ ਢੰਗ ਨਾਲ ਮਨਾਇਆ ਪਿਤਾ ਦਾ ਜਨਮ ਦਿਨ, ਪੂਰੇ ਪਰਿਵਾਰ ਨਾਲ ਮਿਲ ਕੇ ਕੀਤਾ ਖੂਨ ਦਾਨ

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਸਮਾਜ ਸੇਵਕ ਐਡਵੋਕੇਟ ਧੀਰਜ ਸ਼ਰਮਾ ਨੇ ਇਕ ਨਵੀਂ ਪਹਿਲ ਕਰਦਿਆਂ ਆਪਣੇ ਪਿਤਾ ਰਜਿੰਦਰ ਸ਼ਰਮਾ ਦੇ ਜਨਮ ਦਿਨ ਮੌਕੇ ਪੂਰੇ ਪਰਿਵਾਰ ਨਾਲ ਖੂਨ ਦਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਸ਼ਰਮਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਖੁਸ਼ੀ ਦੇ ਮੌਕੇ 'ਤੇ ਖੂਨ ਦਾਨ ਕਰਨਾ ਚਾਹੀਦਾ ਹੈ ਕਿਉਂਕਿ ਖੂਨ ਦਾਨ ਕਰਨ ਨਾਲ ਅਸੀਂ ਕਈ ਲੋਕਾਂ ਦੀ ਜਾਨ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕਈ ਲੋਕਾਂ ਦੀ ਜਾਨ ਖੂਨ ਨਾ ਮਿਲਣ ਕਰਕੇ ਚਲੀ ਜਾਂਦੀ ਹੈ, ਕੁਝ ਬਿਮਾਰੀਆਂ ਤਾਂ ਅਜਿਹੀਆਂ ਹਨ, ਜਿਨ੍ਹਾਂ 'ਚ ਤੁਰੰਤ ਖੂਨ ਚੜ੍ਹਾਉਣਾ ਪੈਂਦਾ ਹੈ।

ਇਹ ਵੀ ਪੜ੍ਹੋ : ਘਰ 'ਚ ਨਹੀਂ ਸੀ ਕੋਈ, ਉਤੋਂ ਹੋ ਗਿਆ ਵੱਡਾ ਕਾਂਡ, CCTV ਫੁਟੇਜ ਨੇ ਉਡਾ'ਤੇ ਸਭ ਦੇ ਹੋਸ਼

ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਪਰਿਵਾਰ 'ਚੋਂ ਘੱਟੋ-ਘੱਟ 2 ਮੈਂਬਰ ਖੂਨ ਦਾਨ ਜ਼ਰੂਰ ਕਰਨ, ਜਿਸ ਨਾਲ ਅਸੀਂ ਕੀਮਤੀ ਜਾਨਾਂ ਬਚਾ ਸਕੀਏ। ਇਸ ਮੌਕੇ ਪਿਤਾ ਰਜਿੰਦਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਇਹ ਜੋ ਬੇਸ਼ਕੀਮਤੀ ਤੋਹਫਾ ਦਿੱਤਾ ਹੈ, ਇਸ ਤੋਂ ਵਧੀਆ ਕੋਈ ਹੋਰ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੇਰੇ ਬੱਚਿਆਂ ਵੱਲੋਂ ਇਕ ਨਵੀਂ ਪਹਿਲ ਕਰਦਿਆਂ ਲੋਕਾਂ ਨੂੰ ਇਕ ਵਧੀਆ ਸੰਦੇਸ਼ ਦਿੰਦਿਆਂ ਖੂਨ ਦਾਨ ਕੀਤਾ ਗਿਆ ਹੈ। ਉਨ੍ਹਾਂ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੂਨ ਦਾਨ ਜ਼ਰੂਰ ਕਰਨ।

ਇਹ ਵੀ ਪੜ੍ਹੋ : ਗੋਲਡੀ ਬਰਾੜ ਦੇ ਟਿਕਾਣੇ ਦਾ ਹੋਇਆ ਖੁਲਾਸਾ, ਮਨਕੀਰਤ ਔਲਖ ਦੇ ਨਾਂ 'ਤੇ ਪੋਸਟ ਪਾ ਕੇ ਕਹੀ ਇਹ ਗੱਲ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News