ਸੜਕ ਹਾਦਸੇ ''ਚ ਪੁੱਤਰ ਦੀ ਮੌਤ ; ਪਿਉ ਜ਼ਖ਼ਮੀ
Wednesday, Jan 03, 2018 - 07:44 AM (IST)
ਅਮਰਗੜ੍ਹ, (ਜੋਸ਼ੀ)- ਬਾਜ਼ਾਰ ਅਮਰਗੜ੍ਹ ਵਿਖੇ ਹੋਏ ਭਿਆਨਕ ਸੜਕ ਹਾਦਸੇ ਵਿਚ ਬੱਚੇ ਦੀ ਮੌਤ ਹੋ ਗਈ ਜਦ ਕਿ ਉਸ ਦਾ ਪਿਤਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਆਪਣੀ ਐਕਟਿਵਾ 'ਤੇ ਬਾਜ਼ਾਰ ਅਮਰਗੜ੍ਹ ਵਿਖੇ ਗਏ ਪਿਉ-ਪੁੱਤਰ ਦੀ ਸਾਹਮਣੇ ਤੋਂ ਆਉਂਦੇ ਟਰੱਕ ਨਾਲ ਟੱਕਰ ਹੋ ਗਈ। ਇਸ ਤਰ੍ਹਾਂ ਦਿਲਪ੍ਰੀਤ ਸਿੰਘ (12) ਤੇ ਉਸ ਦਾ ਪਿਤਾ ਹਰਦੇਵ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਝੱਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਿਵਲ ਹਸਪਤਾਲ ਅਮਰਗੜ੍ਹ ਵਿਖੇ ਲਿਜਾਇਆ ਗਿਆ। ਫਿਰ ਉਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ। ਉਥੇ ਦਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਜਦ ਕਿ ਹਰਦੇਵ ਸਿੰਘ ਜ਼ੇਰੇ-ਇਲਾਜ ਹੈ।
