ਖੂਨ ਦੇ ਰਿਸ਼ਤੇ ਕਲੰਕਿਤ, ਮਾਂ ਨਾਲ ਅਜਿਹਾ ਕਰਦਿਆਂ ਇਕ ਵਾਰ ਨਾ ਕੰਬਿਆ ਕਲਯੁਗੀ ਪੁੱਤ ਦਾ ਦਿਲ

Monday, Sep 07, 2020 - 12:52 PM (IST)

ਡੇਰਾਬੱਸੀ (ਗੁਰਪ੍ਰੀਤ) : ਜਿਸ ਪੁੱਤ ਨੂੰ ਮਾਂ ਨੇ ਪਾਲ-ਪੋਸ ਕੇ ਵੱਡਾ ਕੀਤਾ, ਉਸ ਪੁੱਤ ਨੇ ਹੀ ਖੂਨ ਦੇ ਰਿਸ਼ਤਿਆਂ ਨੂੰ ਦਾਗ ਲਾਉਂਦੇ ਹੋਏ ਆਪਣੀ ਮਾਂ ਅਤੇ ਬੀਮਾਰ ਭਰਾ ਨਾਲ ਜੋ ਸਲੂਕ ਕੀਤਾ, ਉਸ ਦਾ ਦਿਲ ਇਕ ਵਾਰ ਵੀ ਨਹੀਂ ਕੰਬਿਆ। ਕਲਯੁਗੀ ਪੁੱਤ ਨੇ ਬਜ਼ੁਰਗ ਮਾਂ ਅਤੇ ਬੀਮਾਰ ਭਰਾ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ। ਇਹ ਮਾਮਲਾ ਡੇਰਾਬੱਸੀ ਦੇ ਨਾਮੀ ਹਾਊਸਿੰਗ ਪ੍ਰਾਜੈਕਟ ਏ. ਟੀ. ਐਸ. ਦਾ ਹੈ, ਜਿੱਥੇ ਕਿਰਾਏ ਦੇ ਫਲੈਟ 'ਚ ਰਹਿਣ ਵਾਲੇ ਪੁੱਤ ਨੇ ਮਾਂ ਅਤੇ ਬੀਮਾਰ ਭਰਾ ਨੂੰ ਕੁੱਟਮਾਰ ਕੇ ਘਰੋਂ ਕੱਢ ਦਿੱਤਾ। ਬਜ਼ੁਰਗ ਮਾਂ ਅਤੇ ਉਸ ਦਾ ਬੀਮਾਰ ਭਰਾ ਸੜਕਾਂ 'ਤੇ ਭਟਕਦਾ ਰਿਹਾ, ਜਿਸ ਤੋਂ ਬਾਅਦ ਸੁਸਾਇਟੀ ਵਾਸੀਆਂ ਨੇ ਉਨ੍ਹਾਂ ਨੂੰ ਮੰਦਰ 'ਚ ਪਨਾਹ ਦਿੱਤੀ ਅਤੇ ਉਨ੍ਹਾਂ ਨੂੰ ਖਾਣ-ਪੀਣ ਨੂੰ ਦਿੱਤਾ।

ਇਹ ਵੀ ਪੜ੍ਹੋ : ਜਦੋਂ ਪਰਿਵਾਰ ਨੇ 'ਕੋਰੋਨਾ ਮ੍ਰਿਤਕ' ਦੇ ਸਸਕਾਰ ਤੋਂ ਪਹਿਲਾਂ ਖੋਲ੍ਹ ਦਿੱਤੀ ਪੈਕ ਕੀਤੀ 'ਲਾਸ਼'...

ਮੰਦਰ 'ਚ ਬੈਠੇ ਮਾਂ-ਪੁੱਤ ਇਸ ਕਦਰ ਡਰੇ ਹੋਏ ਹਨ ਕਿ ਉਹ ਵਾਪਸ ਆਪਣੇ ਘਰ ਨਹੀਂ ਜਾਣਾ ਚਾਹੁੰਦੇ। ਦੂਜੇ ਪਾਸੇ ਕਲਯੁਗੀ ਪੁੱਤ ਨੇ ਖੁਦ ਨੂੰ ਬਚਾਉਣ ਲਈ 100 ਨੰਬਰ 'ਤੇ ਆਪਣੀ ਮਾਂ ਅਤੇ ਭਰਾ ਦੀ ਗੁੰਮਸ਼ੁਦਾ ਹੋਣ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਜਦੋਂ ਇਸ ਸਬੰਧੀ ਉਕਤ ਵਿਅਕਤੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਦੀ ਮਾਂ ਅਤੇ ਭਰਾ ਆਪਣੀ ਮਰਜ਼ੀ ਨਾਲ ਗਏ ਹਨ ਅਤੇ ਜਿਵੇਂ ਗਏ ਹਨ, ਉਂਝ ਹੀ ਵਾਪਸ ਆ ਜਾਣਗੇ। ਡੇਰਾਬੱਸੀ ਦੀ ਸ਼ਿਵਪੁਰੀ ਕਾਲੋਨੀ 'ਚ ਸਥਿਤ ਸ਼ਿਵ ਮੰਦਰ 'ਚ ਬੈਠੀ ਮਾਂ ਰਚਨਾ ਅਤੇ ਉਸ ਦੇ ਬੀਮਾਰ ਪੁੱਤ ਨੇ ਦੱਸਿਆ ਕਿ ਉਹ ਸੋਲਨ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਭਾਗਾਂ ਨੂੰ ਰੋ ਰਿਹੈ 40 ਹਜ਼ਾਰ ਪੈਨਸ਼ਨ ਲੈਣ ਵਾਲਾ 'ਬਾਬਾ', ਵੀਡੀਓ 'ਚ ਦੇਖੋ ਲੂੰ-ਕੰਡੇ ਖੜ੍ਹੇ ਕਰਨ ਵਾਲੀ ਦਾਸਤਾਨ
ਦੋਹਾਂ ਨੇ ਘਰ ਜਾਣ ਤੋਂ ਕੀਤਾ ਇਨਕਾਰ
ਬਜ਼ੁਰਗ ਜਨਾਨੀ ਨੇ ਦੱਸਿਆ ਕਿ ਉਸ ਦੇ ਛੋਟੇ ਪੁੱਤ ਨੇ ਉਸ ਦੇ ਵੱਡੇ ਪੁੱਤ ਅਤੇ ਉਸ ਨੂੰ ਘਰ 'ਚ ਬੰਦ ਰੱਖਿਆ ਹੋਇਆ ਸੀ ਅਤੇ 3 ਦਿਨਾਂ ਤੋਂ ਉਨ੍ਹਾਂ ਨੂੰ ਖਾਣਾ ਵੀ ਨਹੀਂ ਦਿੱਤਾ। ਸ਼ਨੀਵਾਰ ਨੂੰ ਉਸ ਦੇ ਬੇਟੇ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਘਰੋਂ ਬਾਹਰ ਕੱਢ ਦਿੱਤਾ। ਬਜ਼ੁਰਗ ਜਨਾਨੀ ਨੇ ਦੱਸਿਆ ਕਿ ਉਹ ਸ਼ੂਗਰ ਦੀ ਮਰੀਜ਼ ਹੈ ਅਤੇ ਉਸ ਦੀ ਇਕ ਬਾਂਹ ਵੀ ਟੁੱਟੀ ਹੋਈ ਹੈ। ਉਸ ਦਾ ਪੁੱਤ ਵੀ ਬੀਮਾਰ ਹੈ ਅਤੇ ਉਨ੍ਹਾਂ ਕੋਲ ਦਵਾਈ ਲੈਣ ਦੇ ਪੈਸੇ ਵੀ ਨਹੀਂ ਹਨ। ਮੰਦਰ 'ਚ ਮੌਜੂਦ ਜਨਾਨੀਆਂ ਨੇ ਦੱਸਿਆ ਕਿ ਦੁਪਹਿਰ ਕਰੀਬ 2 ਵਜੇ ਉਕਤ ਬਜ਼ੁਰਗ ਜਨਾਨੀ ਅਤੇ ਉਸ ਦਾ ਬੇਟਾ ਉਨ੍ਹਾਂ ਨੂੰ ਗਲੀ 'ਚ ਭੁੱਖੇ-ਪਿਆਸੇ ਮਿਲੇ ਸਨ, ਜਿਨ੍ਹਾਂ ਨੂੰ ਮੰਦਰ 'ਚ ਰਹਿਣ ਦੀ ਥਾਂ ਦਿੱਤੀ ਗਈ।

ਇਹ ਵੀ ਪੜ੍ਹੋ : ਸ਼ਰਮਨਾਕ : ਜਿਸਮ ਦੇ ਭੁੱਖੇ ਨੇ ਵਿਧਵਾ ਨਾਲ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੋਟਰ 'ਤੇ ਲਿਜਾ ਰੋਲ੍ਹੀ ਇੱਜ਼ਤ

ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਉਹ ਇਕੱਠੇ ਹੋ ਕੇ ਬਜ਼ੁਰਗ ਜਨਾਨੀ ਦੇ ਪੁੱਤ ਕੋਲ ਵੀ ਗਏ ਸਨ, ਜਿਸ ਨੇ ਉਨ੍ਹਾਂ ਨਾਲ ਸਹੀ ਢੰਗ ਨਾਲ ਗੱਲ ਨਹੀਂ ਕੀਤੀ ਅਤੇ ਉਸ ਨੇ ਆਪਣੀ ਮਾਂ ਅਤੇ ਭਰਾ ਨੂੰ ਘਰ ਲਿਆਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਦਾ ਕੰਮਕਾਜ ਠੱਪ ਹੋ ਗਿਆ ਹੈ ਅਤੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਹੋ ਰਿਹਾ ਹੈ। ਉਸ ਨੇ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਉਸ ਨੇ ਫਲੈਟ ਦਾ ਕਿਰਾਇਆ ਵੀ ਨਹੀਂ ਦਿੱਤਾ ਹੈ। ਇਸ ਸਬੰਧੀ ਜਦੋਂ ਡੇਰਾਬੱਸੀ ਦੇ ਥਾਣਾ ਮੁਖੀ ਸਤਿੰਦਰ ਸਿੰਘ ਨਾਲ ਗੱਲ ਕੀਤੀ ਕੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਮਾਮਲਾ ਨਹੀਂ ਆਇਆ ਹੈ ਅਤੇ ਮੌਕੇ ਤੇ ਪੁਲਸ ਟੀਮ ਭੇਜ ਕੇ ਜਾਂਚ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

 


Babita

Content Editor

Related News