ਘੋਰ ਕਲਯੁੱਗ! ਇਲਾਜ ਲਈ ਪੈਸੇ ਮੰਗਣ 'ਤੇ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤਾ ਪਿਓ

Thursday, Apr 27, 2023 - 05:53 PM (IST)

ਘੋਰ ਕਲਯੁੱਗ! ਇਲਾਜ ਲਈ ਪੈਸੇ ਮੰਗਣ 'ਤੇ ਪੁੱਤ ਨੇ ਤੇਜ਼ਧਾਰ ਹਥਿਆਰਾਂ ਨਾਲ ਲਹੂ-ਲੁਹਾਨ ਕੀਤਾ ਪਿਓ

ਫਾਜ਼ਿਲਕਾ (ਸੁਨੀਲ ਨਾਗਪਾਲ) : ਫਾਜ਼ਿਲਕਾ ਦੇ ਪਿੰਡ ਸੱਪਾਂਵਾਲੀ ਅਧੀਨ ਪੈਂਦੇ ਢਾਣੀ ਕਾਲੂਰਾਮ ਦੇ ਵਸਨੀਕ ਇੱਕ ਵਿਅਕਤੀ ਨੂੰ ਉਸਦੇ ਮੁੰਡੇ ਨੇ ਆਪਣੇ ਚਚੇਰੇ ਭਰਾਵਾਂ ਨਾਲ ਮਿਲ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਲਹੂ-ਲੁਹਾਨ ਕਰ ਦਿੱਤਾ। ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਭੱਜੇ ਵਿਅਕਤੀ ਨੂੰ ਕਿਸੇ ਪਿੰਡ ਵਾਸੀ ਨੇ 108 ਰਾਹੀਂ ਹਸਪਤਾਲ ਪਹੁੰਚਿਆ, ਜਿਸ ਨੂੰ ਡਾਕਟਰਾਂ ਵੱਲੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਇਸ ਮੌਕੇ ਜ਼ੇਰੇ ਇਲਾਜ ਰਾਮ ਗੋਪਾਲ (50) ਪੁੱਤਰ ਮਨਫੂਲ ਨੇ ਦੱਸਿਆ ਕਿ ਅੱਜ ਦੁਪਹਿਰ ਉਹ ਘਰ ਬੈਠਾ ਹੋਇਆ ਸੀ। ਇਸ ਦੌਰਾਨ ਉਸ ਨੇ ਜਦੋਂ ਆਪਣੇ ਮੁੰਡੇ ਮਹਿੰਦਰ ਤੋਂ ਗੋਡਿਆਂ ਦੀ ਬੀਮਾਰੀ ਦਾ ਇਲਾਜ ਕਰਵਾਉਣ ਲਈ ਕੁਝ ਪੈਸੇ ਮੰਗੇ ਤਾਂ ਉਸ ਨੇ ਪੈਸੇ ਦੇਣ ਦੀ ਬਜਾਏ ਆਪਣੇ ਚਾਚੇ ਦੇ ਮੁੰਡਿਆਂ ਨੂੰ ਬੁਲਾ ਲਿਆ ਅਤੇ ਗੰਡਾਸੀ ਤੇ ਹੋਰ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰਕੇ ਉਸ ਨੂੰ ਲਹੂ-ਲੁਹਾਨ ਕਰ ਦਿੱਤਾ। 

ਇਹ ਵੀ ਪੜ੍ਹੋ- ਕਣਕ ਵੱਢਣ ਗਏ ਨੌਜਵਾਨ ਦੀ ਸ਼ੱਕੀ ਹਾਲਤ 'ਚ ਮੌਤ, ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕੀਤਾ ਪਰਿਵਾਰ

ਉਸ ਨੇ ਦੱਸਿਆ ਕਿ ਕਿਸੇ ਤਰ੍ਹਾਂ ਉਹ ਆਪਣੀ ਜਾਨ ਬਚਾ ਕੇ ਟਰੈਟਕਰ ਸਟਾਰਟ ਕਰਕੇ ਉੱਥੋਂ ਭੱਜ ਨਿਕਲਿਆ। ਇਸ ਦੌਰਾਨ ਰਾਹ 'ਚ ਪਿੰਡ ਦਾ ਵਿਅਕਤੀ ਵੇਦ ਪ੍ਰਕਾਸ਼ ਸਕੂਟਰੀ 'ਤੇ ਜਾ ਰਿਹਾ ਸੀ, ਜਿਸ ਨੇ ਉਸ ਨੂੰ ਜ਼ਖ਼ਮੀ ਹਾਲਤ 'ਚ ਦੇਖ ਕੇ ਜਦੋਂ ਉਸ ਕੋਲੋਂ ਪੁੱਛਗਿੱਛ ਕੀਤਾ ਤਾਂ ਉਸ ਮੌਕੇ ਉਹ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਵੇਦ ਪ੍ਰਕਾਸ਼ ਨੇ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਰੈਫਰ ਕਰ ਦਿੱਤਾ। ਜ਼ਖ਼ਮੀ ਰਾਮ ਗੋਪਾਲ ਨੇ ਦੱਸਿਆ ਕਿ ਉਸ ਕੋਲ ਕੁੱਲ 13 ਏਕੜ ਜ਼ਮੀਨ ਹੈ, ਜਿਸ ਵਿੱਚੋਂ 6 ਕਿਲੇ ਉਸ ਨੇ ਪਹਿਲਾਂ ਹੀ ਆਪਣੇ ਮੁੰਡ ਨੂੰ ਦੇ ਦਿੱਤੀ ਹੈ। ਹੁਣ ਕੁਝ ਦਿਨਾਂ ਪਹਿਲਾਂ ਉਸ ਨੇ ਮੁੰਡੇ ਨੇ ਬਾਕੀ ਰਹਿੰਦੀ ਜ਼ਮੀਨ ਵੀ ਜ਼ਬਰਦਸਤੀ ਉਸ ਕੋਲੋਂ ਲੈ ਲਈ, ਜਿਸ ਕਾਰਨ ਉਹ ਪੈਸਿਆਂ ਲਈ ਆਪਣੇ ਮੁੰਡੇ 'ਤੇ ਨਿਰਭਰ ਹੋ ਗਿਆ। ਅੱਜ ਜਦੋਂ ਉਸ ਨੇ ਆਪਣੇ ਮੁੰਡੇ ਤੋਂ ਇਲਾਜ ਲਈ ਪੈਸੇ ਮੰਗੇ ਤਾਂ ਉਸ ਦੇ ਮੁੰਡੇ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। 

ਇਹ ਵੀ ਪੜ੍ਹੋ- ਦਰਦਨਾਕ ਹਾਦਸੇ ਨੇ ਘਰ 'ਚ ਪਵਾਏ ਕੀਰਨੇ, ਚਾਚੇ-ਭਤੀਜੇ ਨੇ ਇਕੱਠਿਆ ਤੋੜਿਆ ਦਮ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News