ਅਕਾਲਗੜ੍ਹ ਕਲਾਂ ਦਾ ਜਵਾਨ ਪੁੰਛ 'ਚ ਹੋਇਆ ਸ਼ਹੀਦ, ਦੇਸ਼ ਦੀ ਰਾਖੀ ਕਰਦਿਆਂ ਬਲਬੀਰ ਸਿੰਘ ਨੇ ਪੀਤਾ ਸ਼ਹਾਦਤ ਦਾ ਜਾਮ
Monday, Mar 04, 2024 - 09:52 PM (IST)

ਹਲਵਾਰਾ (ਮਨਦੀਪ)- ਹਲਵਾਰਾ ਦੇ ਲਾਗਲੇ ਪਿੰਡ ਅਕਾਲਗੜ੍ਹ ਕਲਾਂ, ਥਾਣਾ ਸੁਧਾਰ ਦੇ ਜੰਮਪਲ ਸਿੱਖ ਲਾਈਟ ਇਨਫੈਂਟਰੀ ਦਾ ਜਵਾਨ ਬਲਬੀਰ ਸਿੰਘ (28) ਪੁੱਤਰ ਪ੍ਰੀਤਮ ਸਿੰਘ ਜੰਮੂ ਵਿਖੇ ਸਰਹੱਦੀ ਖੇਤਰ ਪੁੰਛ ਰਾਜੌਰੀ ਸੈਕਟਰ ਬਲਵਾਨ ਵਿਖੇ ਦੇਸ਼ ਦੀ ਰਾਖੀ ਕਰਦਿਆਂ ਗੋਲ਼ੀ ਲੱਗਣ ਨਾਲ ਸ਼ਹਾਦਤ ਦਾ ਜਾਮ ਪੀ ਗਿਆ।
ਇਹ ਵੀ ਪੜ੍ਹੋ- 'ਆਪਰੇਸ਼ਨ ਕਾਸੋ' ਤਹਿਤ ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ 'ਤੇ ਕੀਤੀ ਗਈ ਚੈਕਿੰਗ, 2460 ਲੋਕਾਂ ਦੀ ਲਈ ਗਈ ਤਲਾਸ਼ੀ
ਸ਼ਹੀਦ ਦੇ ਪਿਤਾ ਪ੍ਰੀਤਮ ਸਿੰਘ ਵਾਸੀ ਅਕਾਲਗੜ੍ਹ ਕਲਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਲਬੀਰ ਸਿੰਘ 9 ਸਾਲ ਪਹਿਲਾਂ ਸਾਲ 2015 'ਚ ਭਾਰਤੀ ਫ਼ੌਜ ਦੀ ਸਿੱਖ ਲਾਈਟ ਇਨਫੈਂਟਰੀ ਵਿੱਚ ਭਰਤੀ ਹੋਇਆ ਸੀ। ਹੁਣ ਉਹ ਜੰਮੂ ‘ਚ ਰਜੌਰੀ ਸੈਕਟਰ ਬਲਵਾਨ 'ਚ ਤਾਇਨਾਤ ਸੀ। ਬਲਵੀਰ ਸਿੰਘ ਦੀ ਮ੍ਰਿਤਕ ਦੇਹ ਭਲਕੇ ਦੁਪਹਿਰ ਪਿੰਡ ਪੁੱਜਣ ਤੋਂ ਬਾਅਦ ਉਸ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e