ਸੋਲਰ ਘਰਾਟ ਪਟਾਕਾ ਗੋਦਾਮ ਮਾਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 6

Saturday, Sep 23, 2017 - 02:53 PM (IST)

ਸੋਲਰ ਘਰਾਟ ਪਟਾਕਾ ਗੋਦਾਮ ਮਾਮਲੇ ''ਚ ਮਰਨ ਵਾਲਿਆਂ ਦੀ ਗਿਣਤੀ ਹੋਈ 6

ਦਿੜਬਾ ਮੰਡੀ (ਅਜੇ ਸਿੰਘ) — ਕਸਬਾ ਸੋਲਰ ਘਰਾਟ 'ਚ ਪਟਾਕਿਆਂ ਦੇ ਗੋਦਾਮ 'ਚ ਹੋਏ ਧਮਾਕੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਏ ਨੌਜਵਾਨ ਅਵਤਾਰ ਸਿੰਘ (22) ਨਿਵਾਸੀ ਤਰੰਜੀ ਖੇੜਾ ਦੀ ਪੀ. ਜੀ. ਆਈ. ਚੰਡੀਗੜ੍ਹ 'ਚ ਮੌਤ ਹੋ ਗਈ, ਇਸ ਨੌਜਵਾਨ ਦੀ ਮੌਤ ਨਾਲ ਧਮਾਕੇ 'ਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ।
ਪਿੰਡ ਤਰੰਜੀ ਖੇੜਾ ਦੇ ਸਰਪੰਚ ਬਲਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਅਵਤਾਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਦਾ ਇਕਲੌਤਾ ਪੁੱਤਰ ਸੀ। ਉਕਤ ਨੌਜਵਾਨ ਆਪਣੇ ਪਿਤਾ ਨਾਲ ਮਿਲ ਕੇ ਪਰਿਵਾਰ ਦਾ ਖਰਚ ਚੁੱਕ ਰਿਹਾ ਸੀ।


Related News