18 ਸਾਲਾਂ ਦੇ ਹੋਏ ਜੁੜਵਾ ਭਰਾ ਸੋਹਣਾ-ਮੋਹਣਾ, ਜਲਦੀ ਮਿਲੇਗਾ ਆਪੋ ਆਪਣੀ ਵੋਟ ਪਾਉਣ ਦਾ ਅਧਿਕਾਰ (ਤਸਵੀਰਾਂ)

06/17/2021 7:08:05 PM

ਅੰਮ੍ਰਿਤਸਰ (ਸੰਜੀਵ) - ਇਕੋ ਜਿਹੀਆਂ ਸ਼ਕਲਾਂ ਦੇ ਲੋਕ ਤਾਂ ਤੁਸੀਂ ਆਮ ਵੇਖੇ ਹੀ ਹੋਣਗੇ ਪਰ ਇਕੋ ਸਰੀਰ ਨਾਲ ਜੁੜੇ 2 ਸਿਰ ਤੁਸੀਂ ਕਦੇ ਨਹੀਂ ਦੇਖੇ ਹੋਣਗੇ। ਜਨਮ ਤੋਂ ਬਾਅਦ ਪਿੰਗਲਵਾੜੇ ਵਿੱਚ ਪਲੇ ਅਤੇ ਇਕੋ ਸਰੀਰ ਨਾਲ ਜੁੜੇ ਸੋਹਣਾ ਅਤੇ ਮੋਹਣਾ ਦੁਨੀਆਂ ਦੇ ਉਹ ਇਕਲੌਤੇ ਜੁੜਵਾ ਭਰਾ ਹਨ, ਜੋ ਅੱਜ ਸਾਰੇ ਬੱਚਿਆਂ ਲਈ ਇਕ ਮਿਸਾਲ ਬਣ ਰਹੇ ਹਨ। ਸੋਹਣਾ ਅਤੇ ਮੋਹਣਾ ਦੋ ਜਾਨਾਂ ਜ਼ਰੂਰ ਹਨ ਪਰ ਉਨ੍ਹਾਂ ਦਾ ਸਰੀਰ ਅਤੇ ਢਿੱਡ ਸਿਰਫ਼ ਇਕ ਹੈ । ਸੋਹਣਾ-ਮੋਹਣਾ ’ਚੋਂ ਕੋਈ ਵੱਡਾ ਅਤੇ ਛੋਟਾ ਨਹੀਂ ਹੈ।

ਪੜ੍ਹੋ ਇਹ ਵੀ ਖ਼ਬਰ - ਅਣਜਾਣ ਵਿਅਕਤੀ ਨੂੰ ਲਿਫਟ ਦੇਣੀ ਪਈ ਮਹਿੰਗੀ, ਕਤਲ ਕਰ ਬਿਆਸ ਦਰਿਆ ’ਚ ਸੁੱਟੀ ਲਾਸ਼, ਕਾਬੂ 

PunjabKesari

ਪਿੰਗਲਵਾੜੇ ’ਚ ਰਹਿ ਰਹੇ ਜੁੜਵਾ ਭਰਾ ਸੋਹਣਾ-ਮੋਹਣਾ ਵਲੋਂ ਬੀਤੇ ਦਿਨੀਂ ਆਪਣਾ 18ਵਾਂ ਜਨਮ ਦਿਨ ਮਨਾਇਆ ਗਿਆ ਹੈ ਅਤੇ ਉਹ ਬਹੁਤ ਖ਼ੁਸ਼ ਹਨ। 14 ਜੂਨ 2003 ’ਚ ਪੈਦਾ ਹੋਏ ਸੋਹਣਾ-ਮੋਹਣਾ ਨੂੰ ਵੇਖਣ ਵਾਲਾ ਹਰੇਕ ਸ਼ਖ਼ਸ ਉਸ ਸਮੇਂ ਉਨ੍ਹਾਂ ਦੀ ਲੰਬੀ ਉਮਰ ਦੀ ਅਰਦਾਸ ਕਰ ਰਿਹਾ ਸੀ ਪਰ ਦੂਜੇ ਪਾਸੇ ਮੈਡੀਕਲ ਸਾਇੰਸ ਇਹ ਮੰਨਣ ਨੂੰ ਤਿਆਰ ਨਹੀਂ ਸੀ ਕਿ ਉਹ ਦੋਵੇਂ ਭਰਾ ਲੰਬੀ ਜ਼ਿੰਦਗੀ ਜੀਅ ਸਕਦੇ ਹਨ। ਤਿੰਨ ਦਿਨ ਪਹਿਲਾਂ ਯਾਨੀ 14 ਜੂਨ ਨੂੰ ਜੁੜਵਾ ਭਰਾ ਸੋਹਣਾ-ਮੋਹਣਾ ਨੇ ਆਪਣਾ 18ਵਾਂ ਜਨਮ ਦਿਨ ਮਨਾਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਆਪਣਾ ਵੋਟ ਪਾਉਣ ਦਾ ਅਧਿਕਾਰ ਮੰਗਿਆ ਹੈ। 

ਪੜ੍ਹੋ ਇਹ ਵੀ ਖ਼ਬਰ - ਸ਼ਰਮਨਾਕ! ਪੁੱਤਾਂ ਨੂੰ ਮਾਂ ਨਾਲੋਂ ਪਿਆਰੀ ਹੋਈ ਜ਼ਮੀਨ, ਬਜ਼ੁਰਗ ਮਾਤਾ ਨੇ ਸੋਸ਼ਲ ਮੀਡੀਆ 'ਤੇ ਸੁਣਾਏ ਦੁਖੜੇ (ਵੀਡੀਓ)

PunjabKesari

ਸੋਹਣਾ-ਮੋਹਣਾ ਨੇ ਇਲੈਕਟ੍ਰੀਲ ਇੰਜੀਨੀਅਰਿੰਗ ਦਾ ਤਿੰਨ ਸਾਲ ਦਾ ਡਿਪਲੋਮਾ ਕਰ ਲਿਆ ਹੈ। 10ਵੀਂ, 12ਵੀਂ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮੇ ਦੀ ਪ੍ਰਰੀਖਿਆ ਵਿੱਚ ਉਨ੍ਹਾਂ ਦੇ ਰੋਲ ਨੰਬਰ ਵੱਖ-ਵੱਖ ਸਨ। ਆਧਾਰ ਕਾਰਡ ਵੀ ਵੱਖ-ਵੱਖ ਹਨ। ਪਿੰਗਲਵਾੜਾ ਸੁਸਾਇਟੀ ਨੇ 14 ਜੂਨ ਨੂੰ ਇਨ੍ਹਾਂ ਦੇ 18 ਸਾਲ ਦੇ ਹੋ ਜਾਣ 'ਤੇ ਵੋਟ ਬਣਾਉਣ ਲਈ ਵੱਖ-ਵੱਖ ਅਰਜ਼ੀਆਂ ਦਿੱਤੀਆਂ ਹਨ। ਦੋਵਾਂ ਦੀ ਜ਼ਿੰਦਗੀ ਸੌਖੀ ਨਹੀਂ ਰਹੀ, ਕਿਉਂਕਿ ਇਹ ਛਾਤੀ ਤੋਂ ਹੇਠਾਂ ਤੱਕ ਇਕ-ਦਜੇ ਨਾਲ ਜੁੜੇ ਹੋਏ ਹਨ। ਦੋਵਾਂ ਦੇ ਸਿਰ, ਛਾਤੀ, ਫੇਫੜੇ ਤੇ ਰੀੜ੍ਹ ਵੱਖ-ਵੱਖ ਹਨ ਪਰ ਬਾਕੀ ਸਰੀਰ ਵਿਚ ਗੁਰਦੇ, ਜਿਗਰ ਤੇ ਮਸਾਨਾ (ਬਲੈਡਰ) ਸਮੇਤ ਸਰੀਰ ਦੇ ਹੋਰ ਸਾਰੇ ਅੰਗ ਇਕ ਹੀ ਵਿਅਕਤੀ ਵਾਂਗ ਹਨ। 

ਪੜ੍ਹੋ ਇਹ ਵੀ ਖ਼ਬਰ - ਬੱਲੇ ਓ ਕੁੜੀਏ ਤੇਰੇ! ਸੁਪਰੀਮ ਕੋਰਟ ਦੀ ਵਕੀਲ ਗੁਆਂਢੀਆਂ ਦੇ ਖੇਤਾਂ ’ਚ ਲੱਗਾ ਰਹੀ ਹੈ ‘ਝੋਨਾ’, ਵੇਖੋ ਵੀਡੀਓ 

PunjabKesari

ਦੱਸ ਦੇਈਏ ਕਿ ਸੋਹਣਾ-ਮੋਹਣਾ ਅੱਜ ਖੁਸ਼ੀ-ਖੁਸ਼ੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਦੋਹਾਂ 'ਚ ਇਕ ਨੂੰ ਖੀਰ ਪਸੰਦ ਹੈ ਅਤੇ ਦੂਜੇ ਨੂੰ ਖਿੱਚੜੀ। ਇਹ ਦੋਵੇਂ ਵੱਖ-ਵੱਖ ਭੋਜਨ ਖਾਂਦੇ ਹਨ ਪਰ ਦੋਹਾਂ ਦਾ ਢਿੱਡ ਇਕ ਹੀ ਹੈ। ਇਕ ਨੂੰ ਜਿੱਥੇ ਚਾਹ ਪਸੰਦ ਹੈ ਤਾਂ ਉਥੇ ਹੀ ਦੂਜੇ ਨੂੰ ਕੌਫੀ ਪਸੰਦ ਹੈ। ਜੇਕਰ ਇਕ ਜਲਦੀ ਸੌਣਾ ਚਾਹੁੰਦਾ ਹੈ ਤਾਂ ਦੂਜੇ ਨੂੰ ਦੇਰ ਰਾਤ ਤੱਕ ਟੀ. ਵੀ. ਦੇਖਣਾ ਪਸੰਦ ਹੈ ਪਰ ਇਹ ਦੋਵੇਂ ਹੀ ਮਜਬੂਰ ਹਨ। ਦੋਵੇਂ ਭਰਾਵਾਂ 'ਚ ਇਸ ਗੱਲ ਨੂੰ ਲੈ ਕੇ ਸਮਝੌਤਾ ਹੋ ਗਿਆ ਕਿ ਕੋਈ ਵੀ ਅਜਿਹੀ ਚੀਜ਼ ਨਾ ਖਾਧੀ ਜਾਵੇ, ਜਿਸ ਨਾਲ ਢਿੱਡ ਖਰਾਬ ਹੋਵੇ। ਇਸ ਲਈ ਦੋਵੇਂ ਹੀ ਇਕ ਦੂਜੇ ਦਾ ਪੂਰਾ ਧਿਆਨ ਰੱਖਦੇ ਹਨ।

ਪੜ੍ਹੋ ਇਹ ਵੀ ਖ਼ਬਰ - ਕੋਰੋਨਾ ਵੈਕਸੀਨ ਲਗਾ ਕੇ ਵਿਦੇਸ਼ ਜਾਣ ਵਾਲੇ 18 ਤੋਂ 45 ਸਾਲ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ

PunjabKesari

ਪਿੰਗਲਵਾੜਾ ਘਰ ਦੇ ਪ੍ਰਬੰਧਕ ਕਰਨਲ ਦਰਸ਼ਨ ਸਿੰਘ ਬਾਬਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਅਜੇ 3 ਦਿਨ ਪਹਿਲਾਂ ਸੋਨਾ ਮੋਨਾ ਬਾਲਗ ਹੋਏ ਹਨ। ਪਿੰਗਲਵਾੜਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੱਖ-ਵੱਖ ਵੋਟ ਪਾਉਣ ਦਾ ਅਧਿਕਾਰ ਲੈਣ ਲਈ ਅਰਜ਼ੀ ਦੇਣ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਜੋ ਵੀ ਫ਼ੈਸਲਾ ਹੋਇਆ, ਉਸ ’ਤੇ ਉਹ ਅਮਲ ਕਰਨਗੇ।


rajwinder kaur

Content Editor

Related News