ਸਮਲਿੰਗਿਕ ਦੋਸ਼ਾਂ ਕਾਰਨ ਊਸ਼ਾ ਮਾਹੀ ਨੂੰ ਸ਼ਿਵ ਸੈਨਾ (ਸ) ਤੋਂ ਕੱਢਿਆ

Friday, Aug 25, 2017 - 11:57 AM (IST)

ਸਮਲਿੰਗਿਕ ਦੋਸ਼ਾਂ ਕਾਰਨ ਊਸ਼ਾ ਮਾਹੀ ਨੂੰ ਸ਼ਿਵ ਸੈਨਾ (ਸ) ਤੋਂ ਕੱਢਿਆ

ਜਲੰਧਰ (ਕਮਲੇਸ਼) — ਖਾਂਬਰਾ ਵਾਸੀ ਜਸਪ੍ਰੀਤ ਸਿੰਘ ਵਲੋਂ ਊਸ਼ਾ ਮਾਹੀ 'ਤੇ ਉਸਦੀ ਪਤਨੀ ਦੇ ਨਾਲ ਸਮਲਿੰਗਿਕ ਸੰਬੰਧ ਬਣਾਉਣ ਦਾ ਦੋਸ਼ ਲੱਗਣ ਦਾ ਸ਼ਿਵ ਸੈਨਾ ਸਮਾਜਵਾਦੀ ਨੇ ਸਖ਼ਤ ਨੋਟਿਸ ਲਿਆ ਹੈ। ਇਸ ਸਬੰਧ 'ਚ ਅੱਜ ਪ੍ਰਕਾਸ਼ਿਤ ਹੋਈਆਂ ਖਬਰਾਂ ਨੂੰ ਲੈ ਕੇ ਊਸ਼ਾ ਮਾਹੀ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਭਾਰਦਵਾਜ ਦਾ ਕਹਿਣਾ ਹੈ ਕਿ ਊਸ਼ਾ ਮਾਹੀ ਨਾਲ ਕਿਸੇ ਵੀ ਤਰ੍ਹਾਂ ਦਾ ਲੈਣ-ਦੇਣ ਕਰਨ ਵਾਲਾ ਖੁਦ ਜ਼ਿੰਮੇਵਾਰ ਹੋਵੇਗਾ। 
ਪਾਰਟੀ ਦੇ ਚੇਅਰਮੈਨ ਪੰਜਾਬ ਨਰਿੰਦਰ ਥਾਪਰ ਨੇ ਇਸ ਸੰੰਬੰਧ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਕਿਹਾ ਕਿ ਊਸ਼ਾ ਮਾਹੀ 'ਤੇ ਜੋ ਦੋਸ਼ ਲੱਗੇ ਹਨ, ਉਸ ਤੋਂ ਬਾਅਦ ਅਜਿਹੀ ਆਗੂ ਨੂੰ ਪਾਰਟੀ 'ਚੋਂ ਕੱਢਣ ਤੋਂ ਇਲਾਵਾ ਕੋਈ ਰਸਤਾ ਨਹੀਂ ਬਚਦਾ। ਉਨ੍ਹਾਂ ਕਿਹਾ ਕਿ ਭਵਿੱਖ 'ਚ ਜੇਕਰ ਕਿਸੇ ਪਾਰਟੀ ਆਗੂ ਜਾਂ ਵਰਕਰ ਨੇ ਪਾਰਟੀ  ਦੇ ਨਾਂ 'ਤੇ ਕਿਸੇ ਨੂੰ ਧਮਕਾਉਣ ਜਾਂ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਵੀ ਪਾਰਟੀ 'ਚੋਂ ਕੱਢਿਆ ਜਾਵੇਗਾ। ਪ੍ਰੈੱਸ ਕਾਨਫਰੰਸ ਮੌਕੇ ਜਰਨੈਲ ਸਿੰਘ, ਹਨੀ ਸਿੰਘ, ਰਾਮ ਸਰੂਪ, ਸੁਨੀਲ ਬੰਟੀ ਤੇ ਹੋਰ ਮੌਜੂਦ ਸਨ। ਉਥੇ ਇਸ ਸਬੰਧ 'ਚ ਊਸ਼ਾ ਮਾਹੀ ਦਾ ਕਹਿਣਾ ਹੈ ਕਿ ਉਸਨੇ ਸਵੇਰੇ ਖੁਦ ਹੀ ਪਾਰਟੀ ਤੋਂ ਰਿਜ਼ਾਈਨ ਕਰ ਦਿੱਤਾ ਸੀ। 


Related News