ਕਲਯੁੱਗੀ ਬਾਪ ਨੇ ਜਲਾਦਾਂ ਵਾਂਗ ਕੁੱਟੀ 9 ਸਾਲਾ ਧੀ, ਵੀਡੀਓ ਵਾਇਰਲ ਹੋਣ ''ਤੇ ਚੜ੍ਹਿਆ ਪੁਲਸ ਅੜਿੱਕੇ
Thursday, Aug 26, 2021 - 06:29 PM (IST)
ਤਪਾ ਮੰਡੀ (ਸ਼ਾਮ,ਗਰਗ): ਪਿੰਡ ਮਹਿਤਾ ਦੇ ਇਕ ਕਲਯੁੱਗੀ ਬਾਪ ਵੱਲੋਂ ਆਪਣੀ ਹੀ 9 ਸਾਲਾ ਧੀ ਨੂੰ ਜਲਾਦਾਂ ਵਾਂਗ ਬੁਰੀ ਤਰ੍ਹਾਂ ਕੁੱਟਮਾਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਪੁਲਸ ਪ੍ਰਸ਼ਾਸ਼ਨ ਨੇ ਰੂਪੀ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਗੁਰਬਚਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਮਹਿਤਾ ਵਿਖੇ ਪੁੱਜੇ ਉਪ ਕਪਤਾਨ ਪੁਲਸ ਤਪਾ ਬਲਜੀਤ ਸਿੰਘ ਬਰਾੜ ਅਤੇ ਥਾਣਾ ਮੁੱਖੀ ਜਗਜੀਤ ਸਿੰਘ ਘੁੰਮਾਣ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਪੀੜਤ ਕੁੜੀ ਨੂੰ ਆਪਣੇ ਨਾਲ ਲਿਜਾ ਕੇ ਸਿਵਲ ਹਸਪਤਾਲ ਤਪਾ ਵਿਖੇ ਇਲਾਜ ਕਰਵਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਸ ਨੂੰ ਬਾਲ ਸੰਭਾਲ ਸੰਸਥਾ ਨੂੰ ਸੌਂਪ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਬਟਾਲਾ ਤੋ ਵੱਡੀ ਖ਼ਬਰ, ਦਿਨ ਚੜ੍ਹਦਿਆਂ ਹੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਮੌਕੇ ’ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਲਗਭਗ 20 ਵਰ੍ਹੇ ਪਹਿਲਾਂ ਕੁੱਟਮਾਰ ਕਰਨ ਵਾਲੇ ਵਿਅਕਤੀ ਦੇ ਭਾਈ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੀ ਘਰਵਾਲੀ ਗੁਰਮੇਲ ਕੌਰ ਨੂੰ ਕੁੱਟਮਾਰ ਕਰਨ ਵਾਲੇ ਵਿਅਕਤੀ ਗੁਰਜੰਟ ਸਿੰਘ ਦੇ ਲੜ ਲਾ ਦਿੱਤਾ ਸੀ ਜਿਹਦੇ ਇੱਕ ਮੁੰਡਾ ਤੇ ਇਕ ਕੁੜੀ ਸਨ। ਕੁੱਟਮਾਰ ਦੇ ਡਰੋਂ ਗੁਰਮੇਲ ਕੌਰ ਅਤੇ ਉਸਦਾ ਮੁੰਡਾ ਲਗਭਗ ਚਾਰ ਵਰ੍ਹੇ ਪਹਿਲਾਂ ਘਰ ਛੱਡ ਕੇ ਚਲੇ ਗਏ। ਜਿਨ੍ਹਾਂ ਦਾ ਅਜੇ ਤੱਕ ਪਤਾ ਨਹੀਂ ਕਿੱਥੇ ਹਨ। ਜਿਨ੍ਹਾਂ ਤੋਂ ਬਾਅਦ ਕੁੱਟਮਾਰ ਦਾ ਸ਼ਿਕਾਰ ਹੋਈ ਕੁੜੀ ਅਤੇ ਦੋਸ਼ੀ ਗੁਰਜੰਟ ਸਿੰਘ ਆਪਣੇ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ ਜੋ ਸ਼ਰਾਬ ਪੀ ਕੇ ਅਕਸਰ ਹੀ ਇਸ ਕੁੜੀ ਜੋ ਦਿਮਾਗੀ ਪੱਖ ਤੋਂ ਵੀ ਥੋੜ੍ਹੀ ਭੋਲੀ ਹੈ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਪਿੰਡ ਨਿਵਾਸੀਆਂ ਦਾ ਕਹਿਣਾ ਹੈ ਕਿ 2 ਦਿਨ ਪਹਿਲਾਂ ਕੁੜੀ ਪਿਓ ਤੋਂ ਡਰਦੀ ਗੁਰਦੁਆਰਾ ਸਾਹਿਬ ਵਿਖੇ ਸੌ ਗਈ ਅਤੇ ਇਸ ਦਾ ਪਿਓ ਇਸ ਨੂੰ ਲੱਭਦਾ ਰਿਹਾ ਅਤੇ ਸਵੇਰੇ 10 ਵਜੇ ਜਦ ਘਰ ਬੱਚੀ ਮਿਲ ਗਈ ਤਾਂ ਘਰ ਲੈ ਜਾ ਕੇ ਥਾਪੀਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਨ ਲੱਗ ਪਿਆ ਜਦ ਗੁਆਾਂਢੀਆਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਵੀ ਬੁਰਾ ਭਲਾ ਬੋਲਿਆ ਅਤੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ: ਨਸ਼ੇ ਦੇ ਕਹਿਰ ਨੇ 18 ਸਾਲਾ ਨੌਜਵਾਨ ਦੀ ਲਈ ਜਾਨ,ਪਰਿਵਰ ਨੇ ਸਰਕਾਰ ’ਤੇ ਲਾਏ ਗੰਭੀਰ ਦੋਸ਼
ਬਾਪ ਨੇ ਬੱਚੀ ਦੇ ਸਿਰ ’ਚ ਥਾਪਾ ਮਾਰਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਤਾਂ ਹਸਪਤਾਲ ’ਚ 9 ਟਾਂਕੇ ਲਗਾਏ ਗਏ।ਵੀਡੀਓ ਵਾਇਰਲ ਹੋਣ ਉਪਰੰਤ ਪੁਲਸ ਪ੍ਰਸ਼ਾਸਨ ਨੇ ਹਰਕਤ ’ਚ ਆ ਕੇ ਦੋਸ਼ੀ ਨੂੰ ਰਾਤ ਸਮੇਂ ਹੀ ਪੁਲਸ ਹਿਰਾਸਤ ’ਚ ਲੈ ਲਿਆ। ਹਸਪਤਾਲ ’ਚ ਦਾਖਲ ਬੱਚੀ ਦਾ ਪਤਾ ਲੱਗਣ ਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਅਭਿਸ਼ੇਕ ਸਿੰਗਲਾ ਅਤੇ ਵੁਮੈਨ ਸੈੱਲ ਦੀ ਇੰਚਾਰਜ ਮੈਡਮ ਜਸਵਿੰਦਰ ਕੌਰ ਨੇ ਪਹੁੰਚ ਕੇ ਦਾਖ਼ਲ ਬੱਚੀ ਨਾਲ ਗੱਲਬਾਤ ਕਰਕੇ ਸਖਥ ਤੋਂ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਵੀ ਪਿੰਡ ਨਿਵਾਸੀ ਚਾਹੁੰਣਗੇ ਉਸੇ ਤਰ੍ਹਾਂ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਜਦ ਡੀ.ਐੱਸ.ਪੀ. ਤਪਾ ਬਲਜੀਤ ਸਿੰਘ ਬਰਾੜ ਨਾਲ ਉਕਤ ਮਾਮਲੇ ਬਾਰੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਕੁੜੀ ਨੂੰ ਕੁੱਟਣ ਵਾਲੇ ਬਾਪ ਨਾਲ ਸਖ਼ਤੀ ਨਾਲ ਪੇਸ਼ ਆਇਆ ਜਾਵੇਗਾ ਅਤੇ ਇਸ ਦੀ ਰੱਖਿਆ ਅਤੇ ਪੜ੍ਹਾਈ ਲਿਖਾਈ ਦਾ ਕੰਮ ਵੀ ਅਪਣੀ ਦੇਖ-ਰੇਖ ’ਚ ਕਰਵਾਉਣਗੇ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਪਹੁੰਚੇ ਅਰਵਿੰਦ ਕੇਜਰੀਵਾਲ,ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ