ਹੁਣ ਸੋਸ਼ਲ ਮੀਡੀਆ ''ਤੇ ਬਿਜਲੀ ਸਬੰਧੀ ਕਿਸੇ ਵੀ ਸਮੇਂ ਕਰ ਸਕੋਗੇ ਸ਼ਿਕਾਇਤ

Sunday, Jun 09, 2019 - 12:07 PM (IST)

ਹੁਣ ਸੋਸ਼ਲ ਮੀਡੀਆ ''ਤੇ ਬਿਜਲੀ ਸਬੰਧੀ ਕਿਸੇ ਵੀ ਸਮੇਂ ਕਰ ਸਕੋਗੇ ਸ਼ਿਕਾਇਤ

ਲੁਧਿਆਣਾ—ਬਿਜਲੀ ਵਿਭਾਗ ਵੱਲੋਂ ਸ਼ਿਕਾਇਤ ਕਰਨ ਲਈ ਦਿੱਤੇ ਨੰਬਰ ਤੋਂ ਪ੍ਰੇਸ਼ਾਨ ਲੋਕਾਂ ਨੂੰ ਰਾਹਤ ਦੇਣ ਲਈ ਹੁਣ ਪਾਵਰਕੌਮ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਹੈ। ਪਾਵਰਕੌਮ ਨੇ ਅੱਜ ਆਪਣੇ ਫੇਸਬੁੱਕ ਤੇ ਟਵਿੱਟਰ ਖਾਤੇ ਜਾਰੀ ਕੀਤੇ ਹਨ, ਜਿੱਥੇ ਲੋਕ ਆਪਣੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਆਨਲਾਈਨ ਘਰ ਬੈਠੇ ਹੀ ਆਸਾਨੀ ਨਾਲ ਕਰ ਸਕਣਗੇ। ਇਸ ਦੇ ਨਾਲ ਹੀ ਪਾਵਰਕੌਮ ਨੇ 24 ਘੰਟੇ ਸਰਵਿਸ ਵਾਲਾ ਵਟਸਐਪ ਨੰਬਰ ਵੀ ਜਾਰੀ ਕੀਤਾ ਹੈ, ਜਿਸ ਤੇ ਕੋਈ ਵੀ ਬਿਜਲੀ ਸਬੰਧੀ ਸ਼ਿਕਾਇਤ ਕਰ ਸਕੇਗਾ। ਇਸ ਦੀ ਨਿਗਰਾਨੀ ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜ਼ੋਨਲ ਪੱਧਰ ਤੇ ਮੁੱਖ ਦਫ਼ਤਰ ਪਟਿਆਲਾ ਵਿਚ 24 ਘੰਟੇ ਕੰਮ ਕਰਨ ਲਈ ਕੰਟਰੋਲ ਰੂਮ ਸਥਾਪਿਤ ਕੀਤਾ ਹੈ।

ਫੇਸਬੁੱਕ ਅਤੇ ਟਵਿੱਟਰ ਤੇ ਪਾਵਰਕੌਮ ਦੇ ਪੀ.ਐਸ.ਪੀ.ਸੀ.ਐੱਲ.ਪੀ.ਬੀ. ਨਾਂ ਦੇ ਖਾਤਿਆਂ 'ਤੇ ਕੋਈ ਵੀ ਖਪਤਕਾਰ ਆਪਣੀਆਂ ਬਿਜਲੀ ਸਬੰਧੀ ਸ਼ਿਕਾਇਤਾਂ ਦੇ ਸਕੇਗਾ। ਨਾਲ ਹੀ ਜੋ ਲੋਕ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰਦੇ, ਪਰ ਇੰਟਰਨੈਟ ਤੇ ਹਮੇਸ਼ਾ ਕੰਮ ਕਰਦੇ ਹਨ, ਉਨ੍ਹਾਂ ਦੀ ਸੂਹਲਤ ਲਈ ਪਾਵਰਕੌਮ ਨੇ ਸ਼ਿਕਾਇਤ ਕੇਂਦਰ ਦੀ ਈਮੇਲ19120pspcl.in ਵੀ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਵਟਸਐਪ ਨੰਬਰ 96461-06835 ਵੀ ਜਾਰੀ ਕੀਤਾ ਗਿਆ ਹੈ, ਜਿਸ 'ਤੇ ਲੋਕ 24 ਘੰਟੇ ਸੰਪਰਕ ਕਰ ਸਕਦੇ ਹਨ। ਫੇਸਬੁੱਕ ਅਤੇ ਟਵਿੱਟਰ ਤੇ ਮੈਸੇਜ ਵਿਚ ਜਾ ਕੇ ਬਿਜਲੀ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸ਼ਿਕਾਇਤ ਸਬੰਧੀ ਸੰਦੇਸ਼ ਭੇਜਣ ਤੋਂ ਬਾਅਦ ਇਸ ਸਬੰਧੀ ਜਵਾਬ ਵੀ ਮਿਲੇਗਾ।ਇਸ ਸਹੂਲਤ ਦੇ ਜਾਰੀ ਹੋਣ ਨਾਲ ਲੋਕਾਂ ਦੀਆਂ ਫੋਨ ਕਾਲਜ਼ ਦਾ ਬੋਝ ਕੰਟਰੋਲ ਰੂਮ ਤੇ ਵੀ ਘਟੇਗਾ ਤੇ ਲੋਕਾਂ ਨੂੰ ' ਵੀ ਫਾਇਦਾ ਮਿਲੇਗਾ।

ਇੱਥੇ ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੀਐੱਸਪੀਸੀਐੱਲ ਕੰਜ਼ਿਊਮਰ ਸਰਵਿਸ ਐਪ ਵੀ ਜਾਰੀ ਕੀਤੀ ਗਈ ਹੈ, ਉਸ ਤੇ ਵੀ ਇਹ ਸਾਰੀਆਂ ਸਹੂਲਤਾਂ ਹੋਣਗੀਆਂ। ਇਸ ਐਪ ਦੇ ਲਈ ਗੂਗਲ ਪਲੇਅ ਸਟੋਰ ਤੇ ਜਾ ਕੇ ਪੀਐਸਪੀਸੀਐੱਲ ਕੰਜ਼ਿਊਮਰ ਸਰਵਿਸਿਜ਼ ਲਿਖਣਾ ਹੋਵੇਗਾ ਤੇ ਐਪਲੀਕੇਸ਼ਨ ਡਾਊਨਲੋਡ ਕਰਨੀ ਪਵੇਗੀ। ਇਸ ਤੇ ਰਜਿਸਟਰਡ ਨੰਬਰ ਭਰ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਹਰ ਤਰ੍ਹਾਂ ਦੀ ਸ਼ਿਕਾਇਤ ਕਰ ਸਕਦੇ ਹਨ ਲੋਕ, ਸੋਸ਼ਲ ਮੀਡੀਆ 'ਤੇ ਬਿਜਲੀ ਜਾਣ ਸਬੰਧੀ ਸ਼ਿਕਾਇਤ ਹੀ ਨਹੀਂ, ਸਗੋਂ ਹਰ ਤਰ੍ਹਾਂ ਦੀ ਬਿਜਲੀ ਸਬੰਧੀ ਸ਼ਿਕਾਇਤ ਰਜਿਸਟਰਡ ਕਰਵਾਈ ਜਾਂ ਸਕਦੀ ਹੈ। ਇਸ 'ਚ ਸਪਲਾਈ ਬਿੱਲ, ਮੀਟਰ ਦੇ ਹੋਲੀ ਚੱਲਣ ਤੇ ਖਰਾਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।


author

Shyna

Content Editor

Related News