ਸੋਸ਼ਲ ਮੀਡੀਆ ’ਤੇ ਵਾਇਰਲ ਮੌਕ ਡਰਿੱਲ ਦੀ ਵੀਡੀਓ ਨੇ ਸ਼ਹਿਰ ਵਾਸੀਆਂ ਦੇ ਸੁਕਾਏ ਸਾਹ
Thursday, Mar 19, 2020 - 04:23 PM (IST)
ਗੁਰੂਹਰਸਹਾਏ (ਆਵਲਾ) – ਵਿਸ਼ਵ ਭਰ ਵਿਚ ਚੱਲ ਰਹੇ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਅਤੇ ਜਾਗਰੂਕ ਕਰਨ ਲਈ ਸਿਹਤ ਵਿਭਾਗ ਅਤੇ ਪੁਲਸ ਵਿਭਾਗ ਵਲੋਂ ਵੀ ਸਥਾਨਕ ਫਰੀਦਕੋਟ ਰੋਡ ’ਤੇ ਮੌਕ ਡਰਿਲਾਂ ਚਲਾਈਆਂ ਜਾ ਰਹੀਆਂ ਹਨ। ਮੌਕ ਢਰਿੱਲ ’ਚ ਡੰਮੀ ਮਰੀਜ਼ ਨੂੰ ਕੋਰੋਨਾ ਵਾਇਰਸ ਨਾਮਕ ਬੀਮਾਰੀ ਤੋਂ ਬਚਾਉਣ ਲਈ ਤੁਰੰਤ 108 ਐਂਬੂਲੈਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ। ਫਰੀਦਕੋਟ ਰੋਡ ’ਤੇ ਚੱਲੀ ਮੋਕ ਡਰੱਲਿ ਦੀ ਵੀਡੀਓ ਬਣਾ ਕੇ ਕਿਸੇ ਵਲੋਂ ਸ਼ੋਸ਼ਲ ਮੀਡੀਆ ’ਤੇ ਪਾ ਦਿੱਤੀ ਗਈ ਅਤੇ ਅਫਵਾਹ ਫੈਲਾ ਦਿੱਤੀ ਕਿ ਗੁਰੂਹਰਸਹਾਏ ’ਚ ਕੋਰੋਨਾ ਵਾਇਰਸ ਦਾ ਇਕ ਮਰੀਜ਼ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਫੜ ਕੇ ਲੈ ਗਈ। ਸੋਸ਼ਲ ਮੀਡੀਆ ’ਤੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ ਤਾਂ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਦੇਸ਼-ਵਿਦੇਸ਼ਾਂ ’ਚ ਰਹਿੰਦੇ ਲੋਕਾਂ ਦੇ ਰਿਸ਼ਤੇਦਾਰਾਂ ਨੇ ਫੋਨ ਕਰ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਅਤੇ ਸਿਹਤ ਵਿਭਾਗ ਵਲੋਂ ਦੁਪਹਿਰ ਵੇਲੇ ਜਦੋਂ ਮੌਕ ਡਰਿੱਲ ਦੀ ਰਿਹਰਸਲ ਕੀਤੀ ਗਈ ਤਾਂ ਦੇਰ ਰਾਤ ਤੱਕ ਲੋਕਾਂ ਦੇ ਇਕ-ਦੂਜੇ ਨੂੰ ਫੋਨ ਆਉਂਦੇ ਰਹੇ ਕਿ ਸ਼ਹਿਰ ’ਚ ਕੋਰੋਨਾ ਵਾਇਰਸ ਦਾ ਮਰੀਜ਼ ਪਾਇਆ ਗਿਆ ਹੈ।
ਕੋਰੋਨਾ ਵਾਇਰਸ ਦਾ ਕਹਿਰ : ਕੈਨੇਡਾ ’ਚ ਰਹਿ ਰਹੇ ਵਿਦਿਆਰਥੀ ਪਏ ਵੱਡੇ ਸੰਕਟ ’ਚ
ਮੌਕੇ ’ਤੇ ਮੌਜੂਦ ‘ਜਗ ਬਾਣੀ’ ਦੇ ਪੱਤਰਕਾਰ ਨੂੰ ਸ਼ਹਿਰ ਦੇ ਲੋਕਾਂ ਨੇ ਫੋਨ ਕਰ ਕੇ ਇਸ ਮਾਮਲੇ ਦੇ ਬਾਰੇ ਪੁੱਛਿਆ ਕਿ ਕੀ ਤੁਸੀਂ ਉਕਤ ਸਥਾਨ ’ਤੇ ਮੌਜੂਦ ਸੀ, ਕੀ ਸੱਚਮੁੱਚ ਸਾਡੇ ਸ਼ਹਿਰ ’ਚ ਕੋਰੋਨਾ ਵਾਇਰਸ ਦਾ ਕੋਈ ਮਰੀਜ਼ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਫੜਿਆ ਹੈ? ਜਿਸ ’ਤੇ ਪੱਤਰਕਾਰ ਦੱਸਿਆ ਕਿ ਸਰਕਾਰ ਕੋਰੋਨਾ ਵਾਇਰਸ ਨਾਲ ਸਖਤੀ ਨਾਲ ਨਜਿੱਠਣ ਲਈ ਵੱਖ-ਵੱਖ ਥਾਵਾਂ ’ਤੇ ਜਾਗਰੂਕਤਾ ਕੈਂਪ ਲਗਾ ਰਹੀ ਹੈ। ਇਸ ਦੌਰਾਨ ਪੁਲਸ ਅਤੇ ਸਿਹਤ ਵਿਭਾਗ ਵਲੋਂ ਅੱਜ ਮੌਕ ਡਰਿੱਲ ਦੀ ਰਿਹਰਸਲ ਕੀਤੀ ਗਈ ਸੀ। ਜਿਸ ਤੋਂ ਬਾਅਦ ਲੋਕਾਂ ਦੀ ਤਸੱਲੀ ਹੋਈ ਕਿ ਸ਼ਹਿਰ ’ਚ ਕੋਈ ਕੋਰੋਨਾ ਵਾਇਰਸ ਦਾ ਮਰੀਜ਼ ਨਹੀਂ ਪਾਇਆ ਗਿਆ, ਜਦ ਲੋਕ ਨੂੰ ਪਤਾ ਲੱਗਾ ਕਿ ਇਹ ਮੌਕ ਡਰੱਲ ਦਾ ਹਿੱਸਾ ਸੀ ਅਤੇ ਡੰਮੀ ਮਰੀਜ਼ ਦਾ ਚੈੱਕਅਪ ਕੀਤਾ ਸੀ, ਤਾਂ ਲੋਕ ਦੀ ਜਾਨ ’ਚ ਜਾਨ ਆਈ।
ਪੜ੍ਹੋ ਇਹ ਵੀ ਖਬਰ - ਕੋਰੋਨਾ ਵਾਇਰਸ ਨੇ ਪੰਜਾਬ 'ਚ ਪਸਾਰੇ ਪੈਰ, ਅੰਮ੍ਰਿਤਸਰ 'ਚ ਮਰੀਜ਼ ਦੀ ਪੁਸ਼ਟੀ