ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਲੜਾਈ, ਸੋਸ਼ਲ ਮੀਡੀਆ ''ਤੇ ਹੋਈ ਵਾਇਰਲ

06/21/2020 6:23:56 PM

ਗੁਰੂਹਰਸਹਾਏ(ਆਵਲਾ): ਪੈਸੇ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਦੋ ਵਿਅਕਤੀ ਆਪਸ 'ਚ ਲੜੇ ਪਏ ਅਤੇ ਲੜਾਈ-ਝਗੜੇ ਦੀ ਵੀਡੀਓ ਸੋਸ਼ਲ ਮੀਡੀਆ ਵਾਇਰਲ ਹੋ ਗਈ। ਫਰੂਟ ਦੀ ਰੇਹੜੀ ਲਗਾਉਣ ਵਾਲੇ ਭਈਆ ਨੇ ਦੁਕਾਨਦਾਰ ਨੂੰ ਉਸ ਦੀ ਦੁਕਾਨ ਅੰਦਰ ਵੜ ਕੇ ਕੁੱਟਿਆ ਅਤੇ ਉਸਦੇ ਕੱਪੜੇ ਪਾੜ ਦਿੱਤੇ।ਇਹ ਘਟਨਾ ਕੱਲ੍ਹ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ: ਵਾਸ਼ਿੰਗਟਨ ਦੀ 16 ਸਾਲਾ ਕੁੜੀ ਨੇ ਫਾਦਰਸ ਡੇਅ ਮਨਾਉਣ ਦੀ ਕੀਤੀ ਸ਼ੁਰੂਆਤ

ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪੁਰਾਣੀ ਸਟੇਟ ਬੈਂਕ ਰੋਡ ਤੇ ਫਰੂਟ ਦੀ ਰੇਹੜੀ ਲਾਉਣ ਵਾਲਾ ਵਿਅਕਤੀ ਜੋ ਕਿ ਇਥੇ ਕਈ ਸਾਲਾਂ ਤੋਂ ਫਰੂਟ ਦੀ ਰੇਹੜੀ ਲੱਗਾ ਰਿਹਾ ਹੈ।ਅਤੇ ਲੋਕਾਂ ਨੂੰ ਫਰੂਟ ਵੇਚਦਾ ਹੈ।ਫਰੂਟ ਦੀ ਰੇਹੜੀ ਲਾਉਣ ਵਾਲੇ ਵਿਅਕਤੀ ਦੇ ਸਾਹਮਣੇ ਇਕ ਦੁਕਾਨਦਾਰ ਜੋ ਇਸ ਰੇਹੜੀ ਵਾਲੇ ਕੋਲੋਂ ਪਿਛਲੇ ਕਈ ਦਿਨਾਂ ਤੋ ਫਰੂਟ ਉਧਾਰ ਲੈ ਕੇ ਜਾਂਦਾ ਸੀ।ਲੋਕਾਂ ਕੋਲੋਂ ਇਹ ਵੀ ਪਤਾ ਲੱਗਿਆ ਹੈ ਕਿ ਇਸ ਦੁਕਾਨਦਾਰ ਨੇ ਪਿਛਲੇ ਮਹੀਨਿਆਂ 'ਚ ਆਪਣੀ ਕੁੜੀ ਦਾ ਵਿਆਹ ਕੀਤਾ ਸੀ ਅਤੇ ਇਸ ਦੁਕਾਨਦਾਰ ਨੇ ਇਸ ਰੇਹੜੀ ਵਾਲੇ ਭਈ ਕੋਲੋਂ ਹਜ਼ਾਰਾਂ ਰੁਪਏ ਦਾ ਫਰੂਟ ਵਿਆਹ ਵਾਸਤੇ ਉਧਾਰ ਲਿਆ ਸੀ ਅਤੇ ਇਸ ਦੁਕਾਨਦਾਰ ਨੇ ਫਰੂਟ ਦੀ ਰੇਹੜੀ ਲਗਾਉਣ ਵਾਲੇ ਭਾਈਏ ਨੂੰ ਪੈਸੇ ਨਹੀਂ ਦਿੱਤੇ ਅਤੇ ਉਹ ਪੈਸੇ ਦੇਣ 'ਚ ਆਨਾਕਾਨੀ ਕਰ ਰਿਹਾ ਸੀ, ਜਿਸ ਤੇ ਅੱਜ ਦੋਹਾਂ 'ਚ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਲੜਾਈ ਹੋ ਗਈ ਅਤੇ ਫਰੂਟ ਦੀ ਰੇਹੜੀ ਲਗਾਉਣ ਵਾਲੇ ਭਈਏ ਨੇ ਇਸ ਵਿਅਕਤੀ ਨੂੰ ਉਸ ਦੀ ਹੀ ਦੁਕਾਨ ਅੰਦਰ ਵੜ ਕੇ ਕੁੱਟਿਆ ਅਤੇ ਉਸਦੇ ਕੱਪੜੇ ਪਾੜ ਦਿੱਤੇ।

PunjabKesari

ਇਹ ਵੀ ਪੜ੍ਹੋ: ਹਾਲਾਤ ਬੇਕਾਬੂ: ਕੇਂਦਰ ਸਰਕਾਰ ਫਿਰ ਕਰ ਸਕਦੀ ਹੈ ਮਹਾਕਰਫਿਊ ਦਾ ਐਲਾਨ!

ਬਾਜ਼ਾਰ ਵਾਲੇ ਲੋਕਾਂ ਨੇ ਲੜ ਰਹੇ ਇਨ੍ਹਾਂ ਦੋਹਾਂ ਵਿਅਕਤੀਆ ਲੜਦੇ ਹੋਏ ਛੁਡਾਇਆ। ਦੋਹਾਂ ਵਿਅਕਤੀਆਂ ਵਲੋਂ ਇਸ ਲੜਾਈ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਇਨ੍ਹਾਂ ਦੋਵਾਂ ਵਿਅਕਤੀਆਂ ਦੀ ਲੜਾਈ ਦੀ ਵੀਡੀਓ ਬਣਾ ਕੇ ਕਿਸੇ ਨੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਹੈ।ਪੈਸੇ ਦੇ ਲੈਣ-ਦੇਣ ਦੇ ਮਾਮਲੇ 'ਚ ਕੌਣ ਸੱਚਾ ਕੌਣ ਝੂਠਾ ਹੈ ਇਹ ਸੱਚ ਦਾ ਪਤਾ ਪੁਲਸ ਪ੍ਰਸ਼ਾਸਨ ਹੀ ਲਗਾ ਸਕਦਾ ਹੈ। ਮਾਰਕਿਟ ਵਾਲਿਆਂ ਵਲੋਂ ਦੋਹਾਂ ਧਿਰਾਂ 'ਚ ਰਾਜ਼ੀਨਾਵਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਾਰਤ-ਚੀਨ ਝੜਪ ਦੌਰਾਨ ਸ਼ਹੀਦ ਹੋਏ ਪੰਜਾਬ ਦੇ ਚਾਰ ਜਵਾਨਾਂ ਲਈ ਸੂਬਾ ਸਰਕਾਰ ਦਾ ਅਹਿਮ ਐਲਾਨ


Shyna

Content Editor

Related News