ਸਾਂਸਦ ਖਾਲਸਾ ਦੇ ਮੋਬਾਈਲ ਨੰਬਰ ਤੋਂ ਸੋਸ਼ਲ ਮੀਡੀਆ ''ਤੇ ਪੋਸਟ ਹੋਈ ਅਸ਼ਲੀਲ ਵੀਡੀਓ

Wednesday, Sep 13, 2017 - 04:25 PM (IST)

ਸਾਂਸਦ ਖਾਲਸਾ ਦੇ ਮੋਬਾਈਲ ਨੰਬਰ ਤੋਂ ਸੋਸ਼ਲ ਮੀਡੀਆ ''ਤੇ ਪੋਸਟ ਹੋਈ ਅਸ਼ਲੀਲ ਵੀਡੀਓ

ਮੰਡੀ ਗੋਬਿੰਦਗੜ੍ਹ - ਸੋਸ਼ਲ ਮੀਡੀਆ 'ਤੇ ਫਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਬਾਗੀ ਸਾਂਸਦ ਹਰਿੰਦਰ ਸਿੰਘ ਖਾਲਸਾ ਦੇ ਨੰਬਰ ਤੋਂ ਸੋਸ਼ਲ ਮੀਡੀਆ ਦੇ ਇਕ ਗਰੁੱਪ 'ਚ ਅਸ਼ਲੀਲ ਵੀਡੀਓ ਪੋਸਟ ਕੀਤੇ ਜਾਣ ਦੇ ਮਾਮਲਾ ਕਾਫੀ ਚਰਚਾ 'ਚ ਹੈ। ਇਹ ਗਰੁੱਪ ਖੰਨਾ ਸ਼ਹਿਰ ਦੇ ਵਿਅਕਤੀ ਨੇ ਬਣਾਇਆ ਹੈ। 
ਇਸ ਗਰੁੱਪ 'ਚ ਔਰਤਾਂ ਦੇ ਸ਼ਾਮਲ ਹੋਣ ਕਾਰਨ ਲੋਕ ਇਤਰਾਜ਼ ਜਤਾ ਰਹੇ ਹਨ। ਗਰੁੱਪ 'ਚ ਇਕ ਸੋਸ਼ਲ ਵਰਕਰ ਨੇ ਚਿਤਾਵਨੀ ਦਿੱਤੀ ਹੈ ਕਿ ਖਾਲਸਾ ਜੇਕਰ ਸ਼ਪਸ਼ੀਕਰਣ ਨਹੀਂ ਦੇਵੇਗਾ ਤਾਂ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਇਸ ਵਿਸ਼ੇ 'ਚ ਜਦੋਂ ਉਨ੍ਹਾਂ ਨੇ ਖੁਦ ਖਾਲਸਾ ਨੂੰ ਫੋਨ ਕੀਤਾ ਤਾਂ ਦੂਜੇ ਪਾਸੋਂ ਕੋਈ ਜਵਾਬ ਨਹੀਂ ਮਿਲਿਆ।


Related News