ਰਿਸ਼ਵਤ ਲੈਂਦੇ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣ ''ਤੇ ਦੋ ਸਸਪੈਂਡ

Monday, Mar 11, 2019 - 05:55 PM (IST)

ਰਿਸ਼ਵਤ ਲੈਂਦੇ ਮੁਲਾਜ਼ਮਾਂ ਦੀ ਵੀਡੀਓ ਵਾਇਰਲ ਹੋਣ ''ਤੇ ਦੋ ਸਸਪੈਂਡ

ਪਟਿਆਲਾ (ਜੋਸਨ) : ਦੋ ਮੁਲਾਜ਼ਮਾਂ ਵੱਲੋਂ ਰਿਸ਼ਵਤ ਲੈਣ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੀ. ਐੱਮ. ਡੀ. ਪੀ. ਐੱਸ. ਪੀ. ਸੀ. ਐੱਲ. ਨੇ ਨੋਟਿਸ ਲੈਂਦਿਆਂ ਇਸਦੀ ਪੜਤਾਲ ਕਰਨ ਉਪਰੰਤ ਦੋਵੇਂ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਇੰਜੀਨੀਅਰ ਬਲਦੇਵ ਸਿੰਘ ਸਰਾ ਨੇ ਦੱਸਿਆ ਕਿ ਇੰਜ. ਰਜਿੰਦਰ ਕੁਮਾਰ ਏ.ਈ.ਈ. ਨਾਗੋਕੇ (ਸਬ ਡਵੀਜਨ, ਬਿਆਸ ਡਵੀਜਨ ਅਧੀਨ, ਬਾਰਡਰ ਜੋਨ) ਖਪਤਕਾਰ ਤੋਂ ਸਿੰਗਲ ਫੇਸ ਕੁਨੈਕਸ਼ਨ ਜਾਰੀ ਕਰਨ ਲਈ 10000 ਰੁਪਏ ਰਿਸ਼ਵਤ ਵਜੋਂ ਲੈਂਦਾ ਵੀਡੀਓ ਵਿਚ ਦਿਖਾਈ ਦੇ ਰਿਹਾ ਸੀ। ਕਾਰਪੋਰੇਸ਼ਨ ਦੇ ਸੀ.ਐੱਮ.ਡੀ. ਵੱਲੋਂ ਮੁੱਖ ਇੰਜੀਨੀਅਰ /ਈ.ਏ. ਅਤੇ ਇਨਫੋਰਸਮੈਂਟ ਨੂੰ ਇਸ ਸਬੰਧੀ ਪੜਤਾਲ ਕਰਨ ਲਈ ਹੁਕਮ ਦਿੱਤੇ ਗਏ। 
ਇਸ ਸ਼ਿਕਾਇਤ ਦੀ ਪੜਤਾਲ ਜਲੰਧਰ ਦੇ ਐੱਸ.ਈ. ਈ.ਏ. ਅਤੇ ਇਨਫੋਰਸਮੈਂਟ ਦੀ ਨਿਗਰਾਨੀ ਹੇਠ ਇਕ ਟੀਮ ਨੇ ਕੀਤੀ। ਇਨਫੋਰਸਮੈਂਟ ਟੀਮ ਨੇ ਨਾਗੋਕੇ ਮਿਹਰ ਦੇ ਖਪਤਕਾਰ ਬਚਿੱਤਰ ਸਿੰਘ ਨੂੰ ਲੱਭਿਆ ਅਤੇ ਸੰਪਰਕ ਕੀਤਾ। ਮੁੱਢਲੀ ਜਾਂਚ ਤੋਂ ਬਾਅਦ ਐੱਸ.ਈ./ਈ.ਏ. ਅਤੇ ਇਨਫੋਰਸਮੈਂਟ ਜਲੰਧਰ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਇੰਜੀਨੀਅਰ ਰਜਿੰਦਰ ਕੁਮਾਰ ਏ.ਈ.ਈ. ਨਾਗੋਕੇ ਨੇ 10000 ਰੁਪਏ ਰਿਸ਼ਵਤ ਅਤੇ ਸਬੰਧਤ ਜੇ.ਈ. ਹਰੀ ਸਿੰਘ ਨੇ ਕੁਨੈਕਸ਼ਨ ਜਾਰੀ ਕੀਤਾ 5000 ਰੁਪਏ ਰਿਸ਼ਵਤ ਲਈ ਹੈ।
ਉਨ੍ਹਾਂ ਦੱਸਿਆ ਕਿ ਸੀ.ਐਮ.ਡੀ. ਪੀ.ਐਸ.ਪੀ.ਸੀ.ਐੱਲ. ਨੇ ਤੁਰੰਤ ਦੋਵੇਂ ਮੁਲਾਜਮਾਂ ਨੂੰ ਖਪਤਕਾਰ ਤੋਂ ਰਿਸ਼ਵਤ ਲੈਣ ਲਈ ਸਸਪੈਂਡ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਹੈੱਡ ਕੁਆਟਰ ਬਾਰਡਰ ਜੋਨ ਤੋਂ ਕੇਂਦਰੀ ਜੋਨ ਵਿਚ ਮੁੱਖ ਇੰਜੀਨੀਅਰ ਕੇਂਦਰੀ ਲੁਧਿਆਣਾ ਦੇ ਡਿਸਪੋਜਲ 'ਤੇ ਫਿਕਸ ਕਰ ਦਿੱਤਾ। ਇਹ ਸਾਰੀ ਕਾਰਵਾਈ ਨੋਟਿਸ ਆਉਣ ਤੇ 24 ਘੰਟਿਆਂ ਵਿਚਕਾਰ ਅਮਲ ਲਿਆਉਂਦੀ ਗਈ।


author

Gurminder Singh

Content Editor

Related News