ਔਰਤ ਦਾ ਪਰਸ ਖੋਹ ਕੇ ਭੱਜੇ ਝਪਟਮਾਰ ਨੂੰ ਫਾਇਰ ਬਰਗੇਡ ਦੇ ਮੁਲਾਜ਼ਮ ਨੇ ਯਾਦ ਕਰਾਈ ਨਾਨੀ

10/28/2019 2:47:35 PM

ਜੈਤੋਂ (ਵਿਪਨ) : ਸ਼ਹਿਰ 'ਚ ਝਪਟਮਾਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਹ ਦਿਨ ਦਿਹਾੜੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਇਥੋਂ ਦੀ ਨਿਊ ਮਾਰਕੀਟ ਦਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਘਣੀਆਂ ਦੇ ਲੋਕ ਆਪਣੇ ਪਰਿਵਾਰ ਸਮੇਤ ਬਾਜ਼ਾਰ 'ਚ ਘਰੇਲੂ ਸਾਮਾਨ ਦੀ ਖਰੀਦਦਾਰੀ ਕਰਨ ਜਾ ਰਹੇ ਸਨ। ਇਸ ਦੌਰਾਨ ਪਿੱਛੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਝਪਟਮਾਰ ਔਰਤ ਤੋਂ ਬੈਗ ਝਪਟ ਕੇ ਫਰਾਰ ਹੋ ਗਿਆ। ਝਮਟਮਾਰੀ ਦੀ ਸ਼ਿਕਾਰ ਔਰਤ ਦਾ ਰੌਲਾ ਸੁਣ ਕੇ ਨੇੜੇ ਖੜ੍ਹਾ ਫਾਇਰ ਬਰਗੇਡ ਦਾ ਮੁਲਾਜ਼ਮ ਹਰਦੀਪ ਸਿੰਘ ਨੇ ਝਪਟਮਾਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਬਾਜਾਖਾਨਾ ਰੋੜ 'ਤੇ ਘੇਰ ਲਿਆ।

ਇਸ ਦੌਰਾਨ ਫਾਇਰ ਬਰਗੇਡ ਮੁਲਾਜ਼ਮ ਦੀ ਝਪਟਮਾਰ ਨਾਲ ਹੱਥੋਪਾਈ ਵੀ ਗਈ ਅਤੇ ਝਪਟਮਾਰ ਨੇ ਖੋਹਿਆ ਬੈਗ ਸੁੱਟ ਦਿੱਤਾ ਤੇ ਆਪ ਫਰਾਰ ਹੋ ਗਿਆ। ਮੁਲਾਜਮ ਨੇ ਝਪਟਮਾਰ ਵੱਲੋਂ ਖੋਹਿਆ ਬੈਗ ਔਰਤ ਨੂੰ ਵਾਪਸ ਕਰ ਦਿੱਤਾ ਜਿਸ ਵਿਚ ਕਰੀਬ 3 ਹਜ਼ਾਰ ਰੁਪਏ ਅਤੇ 1 ਮੋਬਾਇਲ ਸੀ। ਝਪਟਮਾਰ ਦਾ ਚਹਿਰਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਤੇ ਝਪਟਮਾਰ ਦੀ ਭਾਲ ਸ਼ਰੂ ਕਰ ਦਿੱਤੀ ਹੈ। 


Gurminder Singh

Content Editor

Related News