ਗਾਇਕ ਲਾਭ ਜੰਜੂਆ ਦੇ ਅੰਤਮ ਸੰਸਕਾਰ ''ਤੇ ਹੋਇਆ ਕੁਝ ਅਜਿਹਾ ਕਿ ਮਚ ਗਈ ਹਲਚਲ (ਦੇਖੋ ਤਸਵੀਰਾਂ)

10/24/2015 8:57:40 AM


ਲੁਧਿਆਣਾ— ਪੰਜਾਬੀ ਤੇ ਬਾਲੀਵੁੱਡ ਦੇ ਸੰਗੀਤ ਜਗਤ ਦੀ ਸ਼ਾਨ ਲਾਭ ਜੰਜੂਆ ਦਾ ਅੰਤਮ ਸੰਸਕਾਰ ਕੱਲ੍ਹ ਉਨ੍ਹਾਂ ਦੇ ਜੱਦੀ ਪਿੰਡ ਖੰਨਾ ਵਿਖੇ ਕਰ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿਚ ਪੁੱਜੇ ਲਾਭ ਦੇ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਭਿੱਜੀਆਂ ਅੱਖਾਂ ਨਾਲ ਆਖਰੀ ਵਿਦਾਈ ਦਿੱਤੀ। ਲਾਭ ਦੇ ਅੰਤਮ ਸੰਸਕਾਰ ''ਤੇ ਸ਼ਮਸ਼ਾਨ ਘਾਟ ਵਿਚ ਇਕ ਅਜਿਹਾ ਵਾਕਾ ਹੋਇਆ ਕਿ ਉੱਥੇ ਹੜਕੰਪ ਮਚ ਗਿਆ। ਅਸਲ ਵਿਚ ਲਾਭ ਦੇ ਅੰਤਮ ਸੰਸਕਾਰ ਦੌਰਾਨ ਇਕ ਬਾਈਕ ਵਿਚ ਸੱਪ ਦਿਖਾਈ ਦਿੱਤਾ। ਸੱਪ ਬਾਈਕ ਦੀ ਸੀਟ ਦੇ ਹੇਠਾਂ ਫਸਿਆ ਹੋਇਆ ਸੀ। ਇਕ ਬੱਚੇ ਨੇ ਸਭ ਤੋਂ ਪਹਿਲਾਂ ਇਸ ਸੱਪ ਨੂੰ ਦੇਖਿਆ। ਜਿਸ ਤੋਂ ਬਾਅਦ ਉੱਥੇ ਹਲਚਲ ਮਚ ਗਈ। 
ਇਸ ਦੌਰਾਨ ਅੰਤਮ ਸੰਸਕਾਰ ''ਤੇ ਮੌਜੂਦ ਲੋਕਾਂ ਨੇ ਸੱਪ ਨੂੰ ਫੜਨ ਦੀ ਕਾਫੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਉਹ ਬਾਈਕ ਦੀ ਸੀਟ ''ਤੇ ਚੇਨ ਕਵਰ ਵਿਚ ਲੁਕਦਾ ਰਿਹਾ ਅਤੇ ਫਿਰ ਉੱਥੋਂ ਨਿਕਲ ਕੇ ਉਹ ਸ਼ਮਸ਼ਾਨ ਘਾਟ ਦੀਆਂ ਝਾੜੀਆਂ ਵਿਚ ਲੁਕ ਗਿਆ। ਤਕਰੀਬਨ 30-40 ਮਿੰਟਾਂ ਤੱਕ ਸੱਪ ਨੇ ਲੋਕਾਂ ਨੂੰ ਆਪਣੇ ਪਿੱਛੇ ਲਾਈ ਰੱਖਿਆ। 
ਲਾਭ ਦੇ ਅੰਤਮ ਸੰਸਕਾਰ ''ਤੇ ਗੁਰਦਾਸ ਮਾਨ ਤੇ ਸਰਦੂਲ ਸਿਕੰਦਰ ਸਮੇਤ ਪੰਜਾਬੀ ਸੰਗੀਤ ਜਗਤ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਵੀ ਪਹੁੰਚੀਆਂ ਹੋਈਆਂ ਸਨ। ਸ਼ੁੱਕਰਵਾਰ ਨੂੰ ਖੰਨਾਂ ਦੀ ਪ੍ਰਸਿੱਧ ਸੰਸਥਾ ਰਾਧਾ ਵਾਟਿਕਾ ਸੀਨੀਅਰ ਸਕੈਂਡਰੀ ਸਕੂਲ, ਆਰਵੀ ਮਾਡਲ ਸੀਨੀਅਰ ਸਕੈਂਡਰੀ ਸਕੂਲ ਅਤੇ ਆਰਵੀ ਕਾਲਜ ਫਾਰ ਵੂਮਨ ਨੇ ਲਾਭ ਜੰਜੂਆ ਦੀ ਆਤਮਾ ਦੀ ਸ਼ਾਂਤੀ ਲਈ ਸਕੂਲ ਵਿਚ ਪ੍ਰਾਰਥਨਾ ਕੀਤੀ। ਲਾਭ ਨੇ ਆਪਣਾ ਗਾਇਕੀ ਦਾ ਸੁਨਹਿਰਾ ਸਫਰ ਇੱਥੋਂ ਹੀ ਸ਼ੁਰੂ ਕੀਤਾ ਸੀ। ਹੱਸਮੁੱਖ ਸੁਭਾਅ ਅਤੇ ਬੁਲੰਦ ਆਵਾਜ਼ ਦੇ ਮਾਲਕ ਲਾਭ ਜੰਜੂਆ ਨੇ ਪੰਜਾਬੀ ਮਾਂ ਬੋਲੀ ਨੂੰ ਦੁਨੀਆ ਭਰ ਵਿਚ ਪ੍ਰਫੁਲਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ। ਇਸ ਲਈ ਹਮੇਸ਼ਾ ਉਹ ਪੰਜਾਬ ਤੇ ਪੰਜਾਬ ਵਾਸੀਆਂ ਦੀਆਂ ਯਾਦਾਂ ਵਿਚ ਮਹਿਕਦਾ ਰਹੇਗਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Kulvinder Mahi

News Editor

Related News