ਡਾਟਾ ਸੁਰੱਖਿਆ ਕਾਨੂੰਨ ਤਹਿਤ ਨਿਯਮਾਂ ਦਾ ਮਸੌਦਾ ਅੰਤਮ ਪੜਾਅ ’ਚ : ਵੈਸ਼ਣਵ

06/16/2024 12:14:23 AM

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਡਾਟਾ ਸੁਰੱਖਿਆ ਕਾਨੂੰਨ ਦੇ ਤਹਿਤ ਨਿਯਮਾਂ ਦਾ ਮਸੌਦਾ ਤਿਆਰ ਕਰਨ ਦਾ ਕੰਮ ਅੰਤਮ ਪੜਾਅ ’ਚ ਹੈ। ਉਨ੍ਹਾਂ ਅੱਗੇ ਕਿਹਾ ਕਿ ਉਦਯੋਗ ਜਗਤ ਨਾਲ ਵਿਆਪਕ ਸਲਾਹ ਦੀ ਪ੍ਰਕਿਰਿਆ ਛੇਤੀ ਸ਼ੁਰੂ ਹੋਣ ਵਾਲੀ ਹੈ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਤੀਸਰੇ ਕਾਰਜਕਾਲ ’ਚ ਭਾਰਤ ਇਲੈਕਟ੍ਰਾਨਿਕਸ ਉਤਪਾਦਨ ਨੂੰ ਦੁੱਗਣਾ ਕਰਨ ਅਤੇ ਨੌਕਰੀਆਂ ਦੇ ਮੌਕੇ ਵਧਾਉਣ ਦੀ ਕੋਸ਼ਿਸ਼ ਕਰੇਗਾ। ਇਲੈਕਟ੍ਰਾਨਿਕਸ ਅਤੇ ਆਈ. ਟੀ. ਮੰਤਰੀ ਨੇ ਭਰੋਸਾ ਦਿੱਤਾ ਕਿ ਡਿਜੀਟਲ ਨਿਜੀ ਡਾਟਾ ਹਿਫਾਜ਼ਤ ਕਾਨੂੰਨ ਨੂੰ ਲਾਗੂ ਕਰਨ ਦੀ ਪ੍ਰਕਿਰਿਆ ‘ਡਿਜ਼ਾਈਨ ਰਾਹੀਂ ਡਿਜੀਟਲ’ ਦੇ ਸਿੱਧਾਂਤ ’ਤੇ ਆਧਾਰਿਤ ਹੋਵੇਗੀ।


Rakesh

Content Editor

Related News