ਸ਼ਮਸ਼ਾਨ ''ਚ ਮਧੂਮੱਖੀਆਂ ਨੇ ਕਰ ਦਿੱਤਾ ਹਮਲਾ, ਪੀ.ਪੀ.ਈ. ਕਿੱਟ ਪਹਿਨ ਕੇ ਕਰਨਾ ਪਿਆ ਅੰਤਿਮ ਸੰਸਕਾਰ
Friday, Jun 14, 2024 - 04:56 PM (IST)
ਸਿੰਧੁਦੁਰਗ (ਭਾਸ਼ਾ)- ਮਹਾਰਾਸ਼ਟਰ ਦੇ ਸਿੰਧੁਦੁਰਗ ਜ਼ਿਲ੍ਹੇ ਦੇ ਇਕ ਪਿੰਡ 'ਚ ਇਕ ਬਜ਼ੁਰਗ ਦੀ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਪੀ.ਪੀ.ਈ. ਕਿੱਟ ਪਹਿਨ ਕੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰਨਾ ਪਿਆ, ਕਿਉਂਕਿ ਅੰਤਿਮ ਸੰਸਕਾਰ ਦੀ ਪ੍ਰਕਿਰਿਆ ਸ਼ੁਰੂ ਹੁੰਦੇ ਹੀ ਮਧੂਮੱਖੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਵੈਭਵਵਾੜੀ ਤਾਲੁਕਾ ਦੇ ਤਿਥਾਵਲੀ ਪਿੰਡ 'ਚ 70 ਸਾਲਾ ਇਕ ਕਿਸਾਨ ਨੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਵੀਰਵਾਰ ਨੂੰ ਪਰਿਵਾਰ ਵਾਲੇ ਅਤੇ ਕੁਝ ਸਥਾਨਕ ਲੋਕ ਇਕੱਠੇ ਹੋਏ ਸਨ, ਉਦੋਂ ਮਧੂਮੱਖੀਆਂ ਦੇ ਝੁੰਡ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।
ਇਕ ਪਿੰਡ ਵਾਸੀ ਨੇ ਦੱਸਿਆ ਕਿ ਕੋਲ ਸੁੱਕੀ ਲੱਕੜ ਸੜਨ ਨਾਲ ਨਿਕਲੇ ਧੂੰਏ ਕਾਰਨ ਮਧੂਮੱਖੀਆਂ ਨੇ ਹਮਲਾ ਕਰ ਦਿੱਤਾ ਹੋਵੇਗਾ। ਕੁਝ ਪਿੰਡ ਵਾਸੀਆਂ ਨੂੰ ਮਧੂਮੱਖੀਆਂ ਨੇ ਡੰਗ ਮਾਰ ਦਿੱਤੇ ਅਤੇ ਜਦੋਂ ਉਨ੍ਹਾਂ ਦਾ ਹਮਲਾ ਜਾਰੀ ਰਿਹਾ ਤਾਂ ਉਨ੍ਹਾਂ 'ਚੋਂ ਇਕ ਵਿਅਕਤੀ ਕੋਲ ਦੇ ਸਿਹਤ ਕੇਂਦਰ ਤੋਂ 5 ਪੀ.ਪੀ.ਈ. ਕਿੱਟ ਲੈ ਕੇ ਆਇਆ। ਪੁਲਸ ਨੇ ਕਿਹਾ ਕਿ ਅੰਤਿਮ ਸੰਸਕਾਰ ਸ਼ੁਰੂ ਹੋਣ ਦੇ ਕਰੀਬ 2 ਘੰਟੇ ਬਾਅਦ, ਮ੍ਰਿਤਕ ਦੇ ਪੁੱਤ ਅਤੇ ਪਰਿਵਾਰ ਦੇ ਚਾਰ ਹੋਰ ਕਰੀਬੀ ਮੈਂਬਰਾਂ ਨੇ ਪੀ.ਪੀ.ਈ. ਕਿੱਟ ਪਹਿਨ ਕੇ ਮ੍ਰਿਤਕ ਨੂੰ ਅਗਨੀ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e