ਖੰਨਾ 'ਚ ਮੋਟਰਸਾਈਕਲ 'ਚ ਵੜ ਗਿਆ ਸੱਪ, ਮੌਕੇ 'ਤੇ ਮਚ ਗਈ ਹਫੜਾ-ਦਫੜੀ

Thursday, Aug 24, 2023 - 12:33 PM (IST)

ਖੰਨਾ 'ਚ ਮੋਟਰਸਾਈਕਲ 'ਚ ਵੜ ਗਿਆ ਸੱਪ, ਮੌਕੇ 'ਤੇ ਮਚ ਗਈ ਹਫੜਾ-ਦਫੜੀ

ਖੰਨਾ (ਵਿਪਨ) : ਖੰਨਾ ਦੇ ਸਮਰਾਲਾ ਰੋਡ 'ਤੇ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਮੋਟਰਸਾਈਕਲ 'ਚ ਸੱਪ ਵੜ ਗਿਆ। ਜਾਣਕਾਰੀ ਮੁਤਾਬਕ ਜਿਵੇਂ ਹੀ ਨੌਜਵਾਨ ਮੋਟਰਸਾਈਕਲ ਅੰਦਰ ਕਰਨ ਲੱਗਾ ਤਾਂ ਉਸ ਦੀ ਨਜ਼ਰ ਸੱਪ ਦੀ ਪੂਛ 'ਤੇ ਪੈ ਗਈ। ਇਸ ਕਾਰਨ ਉਸ ਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਨੌਜਵਾਨ ਨੇ ਰੌਲਾ ਪਾਇਆ ਤਾਂ ਜੰਗਲੀ ਜੀਵ ਰੱਖਿਅਕ ਮਾਨਿਕ ਕਪੂਰ ਨੂੰ ਬੁਲਾਇਆ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ED ਦੀ ਛਾਪੇਮਾਰੀ

ਉਸ ਨੇ ਰੈਸਕਿਊ ਕਰਕੇ ਸੱਪ ਨੂੰ ਮੋਟਰਸਾਈਕਲ 'ਚੋਂ ਕੱਢਿਆ। ਮਾਨਿਕ ਨੇ ਦੱਸਇਆ ਕਿ ਉਹ ਜੰਗਲੀ ਜੀਵਾਂ ਦੇ ਨਾਲ-ਨਾਲ ਮਨੁੱਖਾਂ ਦੀ ਜਾਨ ਬਚਾਉਂਦੇ ਹਨ। ਉਹ ਜੰਗਲੀ ਜੀਵਾਂ ਨੂੰ ਫੜ੍ਹ ਕੇ ਜੰਗਲੀ ਇਲਾਕੇ 'ਚ ਛੱਡ ਜਾਂਦੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦੀਆਂ ਛੁੱਟੀਆਂ ਦੌਰਾਨ ਆਈ ਵੱਡੀ ਖ਼ਬਰ, ਖੁੱਲ੍ਹੇ ਰਹਿਣਗੇ ਇਹ ਸਕੂਲ

ਦੱਸਣਯੋਗ ਹੈ ਕਿ ਬਰਸਾਤ ਦੇ ਮੌਸਮ 'ਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ, ਜਦੋਂ ਸੱਪ ਘਰਾਂ, ਦੁਕਾਨਾਂ ਜਾਂ ਗੱਡੀਆਂ 'ਚ ਵੜ ਜਾਂਦੇ ਹਨ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਇਸ ਗੱਲ ਦਾ ਧਿਆਨ ਰੱਖਣ। ਇਸ ਤੋਂ ਪਹਿਲਾਂ ਵੀ ਇੱਥੇ ਇਕ ਬਜ਼ੁਰਗ ਦੀ ਐਕਟਿਵਾ 'ਚ ਸੱਪ ਵੜਨ ਦੀ ਘਟਨਾ ਸਾਹਮਣੇ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Babita

Content Editor

Related News