ਚੰਡੀਗੜ੍ਹ : ਦਰੱਖਤ ''ਤੇ ਚੜ੍ਹੇ ਸੱਪ ਨੇ ਪਾਈਆਂ ਭਾਜੜਾਂ, 3 ਘੰਟੇ ਬਾਅਦ ਆਇਆ ਕਾਬੂ

Monday, Jun 25, 2018 - 10:47 AM (IST)

ਚੰਡੀਗੜ੍ਹ : ਦਰੱਖਤ ''ਤੇ ਚੜ੍ਹੇ ਸੱਪ ਨੇ ਪਾਈਆਂ ਭਾਜੜਾਂ, 3 ਘੰਟੇ ਬਾਅਦ ਆਇਆ ਕਾਬੂ

ਚੰਡੀਗੜ੍ਹ (ਸੁਸ਼ੀਲ) : ਸੈਕਟਰ-24/25/37/38 ਚੌਕ ਕੋਲ ਇਕ ਦਰੱਖਤ 'ਤੇ ਐਤਵਾਰ ਸਵੇਰੇ 8 ਵਜੇ ਸੱਪ ਚੜ੍ਹ ਗਿਆ। ਸੱਪ ਨੂੰ ਵੇਖ ਕੇ ਲੋਕਾਂ ਨੇ ਇਸਦੀ ਸੂਚਨਾ ਪੁਲਸ, ਫਾਇਰ ਬ੍ਰਿਗੇਡ ਤੇ ਜੰਗਲ ਵਿਭਾਗ ਨੂੰ ਦਿੱਤੀ। ਫਾਇਰ ਬ੍ਰਿਗੇਡ ਤੇ ਜੰਗਲਾਤ ਕਰਮਚਾਰੀ ਮੌਕੇ 'ਤੇ ਪਹੁੰਚ ਕੇ ਸੱਪ ਨੂੰ ਕਾਬੂ ਕਰਨ ਲੱਗੇ ਤਾਂ ਸੱਪ ਦੂਜੇ ਦਰੱਖਤ 'ਤੇ ਪਹੁੰਚ ਗਿਆ ਤੇ ਪੱਤਿਆਂ 'ਚ ਲੁਕ ਗਿਆ। ਲਗਭਗ 11 ਵਜੇ ਜੱਦੋ-ਜਹਿਦ ਤੋਂ ਬਾਅਦ ਸੱਪ ਨੂੰ ਫੜ੍ਹ ਕੇ ਜੰਗਲਾਤ ਵਿਭਾਗ ਦੇ ਕਰਮਚਾਰੀ ਆਪਣੇ ਨਾਲ ਲੈ ਗਏ। 
ਸੈਕਟਰ-24 ਪੁਲਸ ਚੌਕੀ ਇੰਚਾਰਜ ਰੋਹਤਾਸ਼ ਯਾਦਵ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ 8 ਵਜੇ ਇਕ ਰਾਹਗੀਰ ਨੇ ਸੈਕਟਰ-24/25/37/38 ਚੌਕ ਕੋਲ ਦਰੱਖਤ 'ਤੇ ਸੱਪ ਚੜ੍ਹੇ ਹੋਣ ਦੀ ਸੂਚਨਾ ਦਿੱਤੀ ਸੀ।  ਸੂਚਨਾ ਮਿਲਦਿਆਂ ਹੀ ਪੁਲਸ, ਫਾਇਰ ਬ੍ਰਿਗੇਡ ਤੇ ਜੰਗਲਾਤ ਵਿਭਾਗ ਦੇ ਕਰਮਚਾਰੀ ਪਹੁੰਚ ਗਏ। ਫਾਇਰ ਕਰਮਚਾਰੀ ਨੇ ਵੇਖਿਆ ਕਿ ਸੱਪ ਦਰੱਖਤ 'ਤੇ ਬਣੇ ਇਕ ਆਲ੍ਹਣੇ ਦੇ ਕੋਲ ਬੈਠਾ ਹੋਇਆ ਸੀ ਤੇ ਪੰਛੀ ਇਧਰ-ਉਧਰ ਉਡ ਰਿਹਾ ਸੀ ਪਰ ਸੱਪ ਉਸ ਪੰਛੀ ਦੇ ਬੱਚੇ ਖਾ ਗਿਆ।


Related News