ਸੱਪਾਂ ਦੀ ਦਹਿਸ਼ਤ, 7 ਲੋਕਾਂ ਨੂੰ ਡੰਗਿਆ

Saturday, Jul 21, 2018 - 07:55 AM (IST)

ਸੱਪਾਂ ਦੀ ਦਹਿਸ਼ਤ, 7 ਲੋਕਾਂ ਨੂੰ ਡੰਗਿਆ

ਜਲੰਧਰ, (ਸ਼ੋਰੀ)- ਇਨ੍ਹੀਂ ਦਿਨੀਂ ਬਾਰਿਸ਼ ਦੇ ਦਿਨਾਂ ’ਚ ਸੱਪ ਬਾਹਰ ਨਿਕਲ  ਕੇ ਕਈਆਂ ਨੂੰ ਡੰਗ ਰਹੇ ਹਨ। ਬੀਤੀ ਰਾਤ ਵੱਖ-ਵੱਖ ਥਾਈਂ ਸੱਪਾਂ ਨੇ 7  ਵਿਅਕਤੀਆਂ ਨੂੰ ਡੰਗ ਲਿਆ ਜਿਨ੍ਹਾਂ ’ਚੋਂ ਇਕ ਲੜਕੀ ਦੀ ਹਾਲਤ ਨਾਜ਼ੁਕ ਹੈ ਤੇ ਉਸ ਨੂੰ  ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।
PunjabKesari
ਬਾਕੀ ਸਿਵਲ ਹਸਪਤਾਲ ਦੇ ਟਰੌਮਾ ਵਾਰਡ ’ਚ  ਦਾਖਲ ਹਨ,  ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਸਾਰੀਆਂ ਘਟਨਾਵਾਂ ’ਚ ਸੱਪ ਨੇ ਲੋਕਾਂ ਨੂੰ  ਘਰ ’ਚ ਸੌਂਦੇ ਸਮੇਂ ਡੰਗਿਆ।
PunjabKesari
ਖਾਸ ਤੌਰ ’ਤੇ ਇਹ ਵੇਖਣ ਨੂੰ ਮਿਲਿਆ ਹੈ ਜ਼ਿਆਦਾਤਰ ਲੋਕ  ਜ਼ਮੀਨ ’ਤੇ ਸੌਂ ਰਹੇ ਸਨ। ਉਨ੍ਹਾਂ ਦੀ ਪਛਾਣ ਅਮਰਜੀਤ ਪੁੱਤਰ ਬੈਜਨਾਥ ਵਾਸੀ  ਗਾਜੀਪੁਰ, ਮੋਨੂੰ ਦੁਬੇ ਪੁੱਤਰ ਪਵਨ ਕੁਮਾਰ ਵਾਸੀ ਪਿੰਡ ਨਾਗਰਾ, ਕਾਜੋਲ ਪੁੱਤਰੀ ਮਹਿੰਦਰ  ਸਿੰਘ ਵਾਸੀ ਖੁਰਲਾ ਕਿੰਗਰਾ, ਅਰਜਨਾ ਪੁੱਤਰੀ ਛੇਦੀ ਵਾਸੀ ਅਰਜਨ ਨਗਰ, ਪ੍ਰਦੀਪ ਪੁੱਤਰ  ਪਾਲ ਵਾਸੀ ਬੁਲੰਦਪੁਰ, ਰੌਸ਼ਨ ਵਾਸੀ ਫਗਵਾੜਾ, ਰਾਜਿੰਦਰ ਪੁੱਤਰ ਨਾਰਾਇਣ ਨਿਵਾਸੀ ਨੂਰਮਹਿਲ  ਵਜੋਂ ਹੋਈ ਹੈ। ਡਾ. ਰਮੇਸ਼ ਕੁਮਾਰ ਨੇ ਦੱਸਿਆ ਕਿ ਕਾਜੋਲ ਦੀ ਹਾਲਤ ਨਾਜ਼ੁਕ ਹੈ। 


Related News