ਸੱਪ ਦੇ ਡੱਸਣ ਨਾਲ ਕਿਸਾਨ ਦੀ ਮੌਤ

Tuesday, Aug 06, 2019 - 04:46 PM (IST)

ਸੱਪ ਦੇ ਡੱਸਣ ਨਾਲ ਕਿਸਾਨ ਦੀ ਮੌਤ

ਬਟਾਲਾ (ਜ.ਬ) : ਨਜ਼ਦੀਕੀ ਪਿੰਡ ਗਿਲਾਂਵਾਲੀ ਵਿਖੇ ਖੇਤਾ 'ਚ ਕੰਮ ਕਰ ਰਹੇ ਇਕ ਕਿਸਾਨ ਦੀ ਸੱਪ ਦੇ ਡੱਸਣ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਕਿਸਾਨ ਦੇ ਲੜਕੇ ਦਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਪਿਤਾ ਸੰਤੋਖ ਸਿੰਘ ਭਲਵਾਨ (70) ਪੁੱਤਰ ਟਹਿਲ ਸਿੰਘ ਬੀਤੇ ਦਿਨੀਂ ਆਪਣੇ ਖੇਤਾਂ ਵਿਚ ਕੰਮ ਕਰ ਰਹੇ ਸੀ ਤਾਂ ਅਚਾਨਕ ਉਨ੍ਹਾਂ ਨੂੰ ਕਿਸੇ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਹਾਲਤ ਵਿਗੜਨ ਲਗੀ।
ਲੜਕੇ ਨੇ ਦੱਸਿਆ ਕਿ ਉਹ ਤੁਰੰਤ ਆਪਣੇ ਪਿਤਾ ਨੂੰ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਲੈ ਕੇ ਗਏ, ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਮੇਰੇ ਪਿਤਾ ਇਲਾਕੇ ਦੇ ਵਧੀਆ ਖਿਡਾਰੀ ਰਹੇ ਸਨ ਤੇ ਭਲਵਾਨ ਕਰਕੇ ਇਲਾਕੇ ਅੰਦਰ ਜਾਣੇ ਜਾਂਦੇ ਸਨ।


author

Gurminder Singh

Content Editor

Related News