ਚੇਨ ਝਪਟ ਕੇ ਭੱਜੇ ਨੌਜਵਾਨ ਨੂੰ ਕਾਬੂ ਕਰ ਕੇ ਲੋਕਾਂ ਨੇ ਚਾੜ੍ਹਿਆ ਕੁਟਾਪਾ

Sunday, Aug 26, 2018 - 01:28 AM (IST)

ਚੇਨ ਝਪਟ ਕੇ ਭੱਜੇ ਨੌਜਵਾਨ ਨੂੰ ਕਾਬੂ ਕਰ ਕੇ ਲੋਕਾਂ ਨੇ ਚਾੜ੍ਹਿਆ ਕੁਟਾਪਾ

ਸ੍ਰੀ ਮੁਕਤਸਰ ਸਾਹਿਬ, (ਪਵਨ)-ਸਥਾਨਕ ਮੋਡ਼ ਰੋਡ ਨਿਵਾਸੀ ਅਕਸ਼ੈ ਆਪਣੀ ਪਤਨੀ ਦੇ ਨਾਲ ਬਾਜ਼ਾਰ ਵਿਚ ਖਰੀਦਦਾਰੀ ਕਰਨ ਆਇਆ ਹੋਇਆ ਸੀ। ਉਹ ਖੁਦ ਇਕ ਪਾਸੇ ਖਡ਼੍ਹਾ ਸੀ, ਜਦਕਿ ਇਸ ਦੌਰਾਨ ਉਸ ਦੀ ਪਤਨੀ ਉੱਥੋਂ ਰੱਖਡ਼ੀਅਾਂ ਖਰੀਦਣ ਲੱਗ ਗਈ। ਇਸ ਦੌਰਾਨ ਹੀ ਇਕ ਨੌਜਵਾਨ ਆਇਆ ਅਤੇ ਉਸ ਨੇ ਅੌਰਤ ਦੇ ਗਲੇ ਵਿਚ ਪਾਈ ਸੋਨੇ ਦੀ ਚੇਨ ਝਪਟ ਲਈ ਅਤੇ ਭੱਜ ਗਿਆ। ਅੌਰਤ ਵੱਲੋਂ ਰੌਲਾ ਪਾਉਣ ’ਤੇ ਕੁਝ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਘਾਹ ਮੰਡੀ ਚੌਕ ’ਚੋਂ ਉਸ ਨੂੰ ਫੜ ਲਿਆ। ਉੱਥੋਂ ਸ਼ੁਰੂ ਹੋਇਆ ਉਸ ਦਾ ਕੁਟਾਪਾ ਘਾਹ ਮੰਡੀ ਚੌਕ ਤੱਕ ਜਾਰੀ ਰਿਹਾ।  ਇਸ ਦੌਰਾਨ ਲੋਕਾਂ ਦੀ ਗਿਣਤੀ ਵਧਦੀ ਦੇਖ ਕੇ ਇਕ ਦੁਕਾਨਦਾਰ ਨੇ ਉਕਤ ਨੌਜਵਾਨ ਨੂੰ ਦੁਕਾਨ ’ਚ ਦਾਖਲ ਕਰ ਲਿਆ ਅਤੇ ਜੇਕਰ ਉਹ ਅਜਿਹਾ ਨਾ ਕਰਦਾ ਤਾਂ ਇਕੱਠੀ ਹੋਈ ਭੀਡ਼ ਉਸ ਨੂੰ ਮਾਰ ਦਿੰਦੀ ਪਰ ਕੁਝ ਸਮੇਂ ਬਾਅਦ ਉਸ ਨੂੰ ਫਿਰ ਬਾਹਰ ਕੱਢਿਆ ਗਿਆ ਤਾਂ ਲੋਕਾਂ ਨੇ ਫਿਰ ਉਸ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹ ਘਾਹ ਮੰਡੀ ਚੌਕ ਵਿਚ ਸਡ਼ਕ ’ਤੇ ਹੀ ਲੰਮਾ ਪੈ ਗਿਆ, ਜਿਸ ਕਾਰਨ ਲੋਕ ਪਿੱਛੇ ਹੋ ਗਏ। ਇਸ ਸਮੇਂ ਲੋਕਾਂ ਨੂੰ ਪਿੱਛੇ ਹੁੰਦੇ ਦੇਖ ਕੇ ਉਹ ਮੌਕੇ ਦਾ ਫਾਇਦਾ ਚੱਕ ਉੱਥੋਂ ਫਰਾਰ ਹੋ ਗਿਆ, ਜਦਕਿ ਇਸ ਤੋਂ ਪਹਿਲਾਂ ਲੋਕਾਂ ਨੇ ਉਸ ਤੋਂ ਚੇਨ ਵਾਪਸ ਲੈ ਲਈ ਸੀ।


Related News