ਸਮੱਗਲਰਾਂ ਲਈ ਪਨਾਹਗਾਹ ਬਣੇ ਬਾਰਡਰ ਫੈਂਸਿੰਗ ਦੇ ਪਾਰ ਸਰਕੰਡੇ

Friday, Jun 22, 2018 - 05:46 AM (IST)

ਸਮੱਗਲਰਾਂ ਲਈ ਪਨਾਹਗਾਹ ਬਣੇ ਬਾਰਡਰ ਫੈਂਸਿੰਗ ਦੇ ਪਾਰ ਸਰਕੰਡੇ

ਅੰਮ੍ਰਿਤਸਰ,   (ਨੀਰਜ)-  ਅਜਨਾਲਾ ਸਥਿਤ ਭਾਰਤ-ਪਾਕਿਸਤਾਨ ਬਾਰਡਰ ਨਾਲ ਲੱਗਦੇ ਸਭ ਤੋਂ ਸੰਵੇਦਨਸ਼ੀਲ ਬੀ. ਓ. ਪੀਜ਼ ’ਚੋਂ ਇਕ ਕੱਕਡ਼ ਬੀ. ਓ. ਪੀ. ਵਿਚ ਬੀ. ਐੱਸ.  ਐੱਫ. ਤੇ ਸੀ. ਆਈ. (ਕਾਊਂਟਰ ਇੰਟੈਲੀਜੈਂਸ) ਵੱਲੋਂ ਬਾਰਡਰ ਫੈਂਸਿੰਗ ਦੇ 300 ਮੀਟਰ ਅੱਗੇ ਤੇ ਪਾਕਿਸਤਾਨ ਬਾਰਡਰ ਤੋਂ 50 ਮੀਟਰ ਪਿੱਛੇ ਸਰਕੰਡਿਆਂ ਵਿਚ ਦਬਾਈ ਗਈ ਹੈਰੋਇਨ ਦੀ ਖੇਪ ਫਡ਼ੇ ਜਾਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਿਥੇ ਬੀ. ਐੱਸ.  ਐੱਫ. ਅਤੇ ਕਾਊਂਟਰ ਇੰਟੈਲੀਜੈਂਸ ਦੀ ਟੀਮ ਉਨ੍ਹਾਂ ਕਿਸਾਨਾਂ ਦੀ ਤਲਾਸ਼ ਵਿਚ ਜੁੱਟ ਗਈ ਹੈ ਜੋ ਬਾਰਡਰ ਫੈਂਸਿੰਰ ਖੇਤੀ ਕਰਨ ਲਈ ਜਾਂਦੇ ਹਨ ਤਾਂ ਉਥੇ ਹੀ ਇਕ ਵਾਰ ਫਿਰ ਇਹ ਸਾਬਿਤ ਹੋ ਗਿਆ ਹੈ ਕਿ ਫੈਂਸਿੰਗ ਦੇ ਪਾਰ ਦੀਵਾਰ ਬਣ ਕੇ ਖਡ਼੍ਹੇ ਸਰਕੰਡੇ ਸਮੱਗਲਰਾਂ ਲਈ ਪਨਾਹਗਾਹ ਬਣੇ ਹੋਏ ਹਨ।
 ਇਸ ਮਾਮਲੇ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਸਰਕੰਡਿਆਂ ਦੇ ਹੇਠਾਂ ਦੱਬੀ ਗਈ ਹੈਰੋਇਨ ਦੀ ਖੇਪ ਅਤੇ ਬਾਰਡਰ ਫੈਂਸਿੰਗ  ਦੇ ਪਾਰ ਸ਼ੁਰੂ ਕੀਤੀ ਜਾਣ ਵਾਲੀ ਝੋਨੇ ਦੀ ਖੇਤੀ ਆਪਸ ਵਿਚ ਇੰਟਰਲਿੰਕਡ ਹੈ ਕਿਉਂਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ 20 ਜੂਨ ਤੋਂ ਹੀ ਝੋਨਾ ਦੀ ਬੀਜਾਈ ਦਾ ਕੰਮ ਸ਼ੁਰੂ ਹੁੰਦਾ ਹੈ ਅਤੇ 20 ਜੂਨ ਨੂੰ ਹੀ ਬੀ. ਐੱਸ.  ਐੱਫ. ਅਤੇ ਸੀ. ਆਈ. ਦੀ ਟੀਮ ਫੈਂਸਿੰਗ ਦੇ ਪਾਰ ਜਾ ਕੇ ਸਰਕੰਡਿਆਂ ਵਿਚ ਦੱਬੀ ਗਈ ਹੈਰੋਇਨ ਦੀ ਖੇਪ ਨੂੰ ਫਡ਼ ਲੈਂਦੀ ਹੈ। ਇੰਨਾ ਹੀ ਨਹੀਂ, ਇਨ੍ਹਾਂ ਸਰਕੰਡਿਆਂ ਕੋਲ ਵਗਦਾ ਸੱਕੀ ਨਾਲਾ ਵੀ ਸੁਰੱਖਿਆ ਏਜੰਸੀਆਂ ਲਈ ਸਿਰਦਰਦੀ ਬਣਿਆ ਹੋਇਆ ਹੈ ਕਿਉਂਕਿ ਇਸ ਨਾਲੇ ਤੋਂ ਕਈ ਵਾਰ ਵੱਡੀਅਾਂ-ਵੱਡੀਅਾਂ ਖੇਪਾਂ ਫਡ਼ੀਅਾਂ ਜਾ ਚੁੱਕੀਅਾਂ ਹਨ ਤੇ ਅੱਤਵਾਦੀਅਾਂ ਦੇ ਦਾਖਲ ਹੋਣ ਦੀ ਵੀ ਸੰਭਾਵਨਾ ਬਣੀ ਰਹਿੰਦੀ ਹੈ। ਪੰਜਾਬ ਸਰਕਾਰ ਵੱਲੋਂ ਭਲੇ ਹੀ ਨਸ਼ੇ ਖਿਲਾਫ ਵੱਡਾ ਅਭਿਆਨ ਚਲਾਇਆ ਜਾ ਰਿਹਾ ਹੈ ਪਰ ਅੱਜ ਵੀ ਬਾਰਡਰ ਦੇ ਆਲੇ-ਦੁਆਲੇ ਫੈਂਸਿੰਗ ਦੇ ਪਾਰ ਖੇਤੀ ਕਰਨ ਵਾਲੇ ਕੁਝ ਕਿਸਾਨ ਹੈਰੋਇਨ ਦੀ ਸਮੱਗਲਿੰਗ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਹ ਮੰਨਿਆ ਜਾ ਰਿਹਾ ਹੈ ਕਿ ਸਰਕੰਡਿਆਂ ਦੇ ਹੇਠਾਂ ਦੱਬੀ ਗਈ ਹੈਰੋਇਨ ਦੀ ਖੇਪ ਨੂੰ ਫੈਂਸਿੰਗ ਦੇ ਪਾਰ ਖੇਤੀ ਕਰਨ ਵਾਲੇ ਕਿਸੇ ਨਾ ਕਿਸੇ ਕਿਸਾਨ ਜਾਂ ਉਸ ਦੇ ਕਰਿੰਦੇ ਨੇ ਹੀ ਰਿਸੀਵ ਕਰਨਾ ਸੀ।
 


Related News