ਜਲੰਧਰ : 10ਵੀਂ 'ਚ ਪੜ੍ਹਦੇ ਨੌਜਵਾਨ ਸਣੇ 4 ਤਸਕਰ ਗ੍ਰਿਫ਼ਤਾਰ, ਸਾਢੇ ਚਾਰ ਕੁਇੰਟਲ ਚੂਰਾ ਪੋਸਤ ਬਰਾਮਦ
Monday, Feb 01, 2021 - 04:53 PM (IST)
ਜਲੰਧਰ (ਵਰੁਣ)— ਜਲੰਧਰ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਨਾਕਾਬੰਦੀ ਦੌਰਾਨ ਚਾਰ ਸਮੱਗਲਰਾਂ ਨੂੰ ਸਾਢੇ ਚਾਰ ਕੁਇੰਟਲ ਚੂਰਾ ਪੋਸਤ ਸਮੇਤ ਗਿ੍ਰਫ਼ਤਾਰ ਕੀਤਾ। ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ 7 ਨੰਬਰ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਨੇ ਪੁਲਸ ਪਾਰਟੀ ਦੇ ਨਾਲ ਵਡਾਲਾ ਚੌਂਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸੇ ਦੌਰਾਨ ਇਕ ਸ਼ੱਕੀ ਟਰੱਕ ਆਉਂਦਾ ਵਿਖਾਈ ਦਿੱਤਾ।
ਇਹ ਵੀ ਪੜ੍ਹੋ :ਅਮਰੀਕਾ ’ਚ ਮਾਰੇ ਗਏ ਪੁੱਤ ਦਾ ਮੂੰਹ ਵੇਖਣ ਨੂੰ ਤਰਸ ਰਿਹੈ ਪਰਿਵਾਰ, ਇਕ ਮਹੀਨੇ ਬਾਅਦ ਵੀ ਘਰ ਨਹੀਂ ਪੁੱਜੀ ਲਾਸ਼
ਉਕਤ ਟਰੱਕ ਜੰਮੂ-ਕਸ਼ਮੀਰ ਤੋਂ ਆ ਰਿਹਾ ਸੀ। ਇਸ ਦੌਰਾਨ ਟਰੱਕ ਦੇ ਅੱਗੇ ਇਕ ਕਾਰ ਵੀ ਆ ਰਹੀ ਸੀ, ਜਿਸ ਨੂੰ ਪੁਲਸ ਵੱਲੋਂ ਰੋਕਿਆ ਗਿਆ। ਉਕਤ ਕਾਰ ’ਚ ਦੋ ਪੰਜਾਬੀ ਵਿਅਕਤੀ ਬੈਠੇ ਹੋਏ ਸਨ। ਤਲਾਸ਼ੀ ਲੈਣ ’ਤੇ ਪੁਲਸ ਵੱਲੋਂ ਸਾਢੇ ਚਾਰ ਕਿਲੋ ਚੂਰਾ ਪੋਸਤ ਬਰਾਮਦ ਕੀਤੀ ਗਈ, ਜੋਕਿ ਪੰਜਾਬ ’ਚ ਵੇਚੀ ਜਾਣੀ ਸੀ। ਟਰੱਕ ਦੇ ਅੱਗੇ ਜਾ ਰਹੀ ਕਾਰ ਇਹ ਰੇਕੀ ਕਰਦੀ ਸੀ ਕਿ ਕਿਤੇ ਅੱਗੇ ਕੋਈ ਪੁਲਸ ਦਾ ਨਾਕਾ ਤਾਂ ਨਹੀਂ ਲੱਗਾ।
ਇਹ ਵੀ ਪੜ੍ਹੋ : ਫਿਲੌਰ ’ਚ ਵੱਡੀ ਵਾਰਦਾਤ: ਹਮਲਾਵਰਾਂ ਨੇ ਮੰਦਿਰ ਦੇ ਪੁਜਾਰੀ ਨੂੰ ਮਾਰੀਆਂ ਗੋਲੀਆਂ
ਫੜੇ ਗਏ ਤਸਕਰਾਂ ’ਚ ਇਕ 10ਵੀਂ ਜਮਾਤ ਦਾ ਵਿਦਿਆਰਥੀ ਵੀ ਸ਼ਾਮਲ
ਇਰਸ਼ਾਦ (19), ਦਾਨਿਸ਼ (26) ਵਾਸੀ ਅਨੰਤਨਾਗ ਜੰਮੂ-ਕਸ਼ਮੀਰ ਵਜੋਂ ਹੋਈ ਹੈ। ਇਹ ਦੋਵੇਂ ਪਿਛਲੇ ਇਕ ਸਾਲ ਤੋਂ ਚੂਰਾ ਪੋਸਤ ਦੀ ਸਪਲਾਈ ਦਾ ਕੰਮ ਕਰ ਰਹੇ ਹਨ, ਜਿਸ ਦੇ ਪੈਸੇ ਇਨ੍ਹਾਂ ਨੂੰ ਦੁੱਗਣੇ ਮਿਲਦੇ ਸਨ। ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ ’ਚ ਪਤਾ ਲੱਗਾ ਹੈ ਕਿ ਉਕਤ ਦੋਵੇਂ ਤਸਕਰ ਜੰਮ-ਕਸ਼ਮੀਰ ਤੋਂ ਕਿਸੇ ਵੱਡੇ ਤਸਕਰ ਕੋਲੋਂ ਚੂਰਾ-ਪੋਸਤ ਲੈ ਕੇ ਆਏ ਸਨ। ਪੰਜਾਬ ਦੇ ਦੋ ਤਸਕਰ ਮਨਜੀਤ ਸਿੰਘ ਨਿਵਾਸੀ ਗੁਰੂ ਅਰਜੁਨ ਦੇਵ ਨਗਰ ਲੁਧਿਆਣਾ ਅਤੇ ਗੁਰਦੀਪ ਸਿੰਘ ਨਿਵਾਸੀ ਫਤਿਹਗੜ ਸਾਹਿਬ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਜੰਮੂ-ਕਸ਼ਮੀਰ ਦੇ ਫੜੇ ਗਏ ਦੋਵੇਂ ਨੌਜਵਾਨਾਂ ’ਚੋਂ ਇਕ ਨੌਜਵਾਨ ਇਰਸ਼ਾਦ 10ਵੀਂ ਜਮਾਤ ਦਾ ਵਿਦਿਆਰਥੀ ਹੈ ਜਦਕਿ ਦਾਨਿਸ਼ ਨੇ ਬੀ. ਏ. ਦੇ ਦੂਜੇ ਸਾਲ ਦੀ ਪੜ੍ਹਾਈ ਕੀਤੀ ਹੈ।
ਇਹ ਵੀ ਪੜ੍ਹੋ : ਜਲੰਧਰ ਵਿਚ ਵੱਡੀ ਵਾਰਦਾਤ, ਤਲਵਾਰਾਂ ਨਾਲ ਹਮਲਾ ਕਰਕੇ ਨੌਜਵਾਨ ਦਾ ਵੱਢਿਆ ਗੁੱਟ
ਟਰੱਕ ’ਚ ਬਣਾਇਆ ਗਿਆ ਸੀ ਕੈਬਿਨ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਰੱਕ ’ਚ ਇਕ ਕੈਬਿਨ ਬਣਾਇਆ ਗਿਆ ਸੀ, ਜਿਸ ’ਚ 23 ਪਲਾਸਟਿਕ ਦੇ ਬੈਗਸ ਰੱਖੇ ਗਏ ਸਨ। ਇਸੇ ਟਰੱਕ ’ਚੋਂ ਹੀ ਉਕਤ ਚੂਰਾ-ਪੋਸਤ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਜਿਹੜੇ ਦੋ ਸਮੱਗਲਰ ਮਨਜੀਤ ਸਿੰਘ ਅਤੇ ਗੁਰਦੀਪ ਸਿੰਘ ਫੜੇ ਗਏ ਹਨ, ਉਹ ਕਾਫ਼ੀ ਦੇਰ ਤੋਂ ਸਮਗੱਲਿੰਗ ਦਾ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਉਹ ਹੁਸ਼ਿਆਰਪੁਰ, ਜਲੰਧਰ ਦਿਹਾਤੀ ਅਤੇ ਫਤਿਹਗੜ੍ਹ ਸਾਹਿਬ ’ਚ ਸਮੱਗਲਿੰਗ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਨੌਜਵਾਨਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਸ ਨੂੰ ਹੋਰ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਦੁਖਭਰੀ ਖ਼ਬਰ: ਦਿੱਲੀ ਅੰਦੋਲਨ ’ਚ ਸ਼ਾਮਲ ਹੋਏ ਪਟਿਆਲਾ ਦੇ ਨੌਜਵਾਨ ਕਿਸਾਨ ਦੀ ਮੌਤ
ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ